ਮਿਲਟਨ : ਦੁਨੀਆਂ ਭਰ ਦੇ ਸਿੱਖ ਵੱਖ ਵੱਖ ਦੇਸ਼ਾਂ ਵਿੱਚ ਮਾਅਰਕੇ ਮਾਰ ਰਹੇ ਹਨ। ਇਸੇ ਹੀ ਕੜੀ ਵਿੱਚ ਜ਼ਿਲਾ ਲੁਧਿਆਣਾ ਦੇ ਪਿੰਡ ਸਰਾਭਾ ਨਾਲ ਸਬੰਧਤ ਸ੍ਰ. ਮਰਦਾਨ ਸਿੰਘ ਗਰੇਵਾਲ ਨੇ ਇੱਕ ਅਧਿਆਇ ਦਰਜ ਕਰਵਾਇਆ ਹੈ। 82 ਸਾਲ ਦੀ ਉਮਰ ਵਿੱਚ ਚੈਰਟੀ ਲਈ ਹੋ ਰਹੀ ਦੌੜ ਵਿੱਚ ਗਰੇਵਾਲ ਨੇ 5 ਕਿਲੋਮੀਟਰ ਦੀ ਦੌੜ 50 ਮਿੰਟਾਂ ਵਿੱਚ ਪੂਰੀ ਕਰਕੇ ਇਤਿਹਾਸ ਰਚ ਦਿੱਤਾ ਹੈ।
ਮਰਦਾਨ ਸਿੰਘ ਗਰੇਵਾਲ ਦੀ ਇਹ ਤੀਸਰੀ ਦੌੜ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੋ ਦੌੜਾਂ ਮਿਸੀਸਾਗਾ ਉਨਟਾਰੀਓ ਵਿੱਚ ਦੌੜੀਆਂ ਸਨ, ਅਤੇ ਇਹ ਤੀਸਰੀ ਦੌੜ (Big Red Run) ਯੂਨਾਈਟਡ ਵੇਅ ਲਈ ਫੰਡ ਰੇਜ਼ਿੰਗ ਸੀ ਜੋ ਟਰਾਂਟੋ ਤੋਂ30 ਕਿਲੋਮੀਟਿਰ ਵੈਸਟ ਵਿੱਸ ਸਥਿਤ ਸ਼ਹਿਰ ਮਿਲਟਨ ਉਨਟਾਰੀਓ ਹੋਈ, ਜਿਸ ਵਿੱਚ ਮਰਦਾਨ ਸਿੰਘ ਗਰੇਵਾਲ ਨੇ ਆਪਣੇ ਪ੍ਰੀਵਾਰ ਸਮੇਤ ਹਿੱਸਾ ਲਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਮਰਦਾਨ ਸਿੰਘ ਗਰੇਵਾਲ ਨੇ ਕਿਹਾ ਕਿ ਅਜਿਹੀਆਂ ਦੌੜਾਂ ਦੌੜਨ ਨਾਲ ਜਿਥੇ ਭਾਈਚਾਰੇ ਦਾ ਨਾਮ ਰੌਸ਼ਨ ਹੁੰਦਾ ਹੈ ਉਥੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਅਨੁਸਾਰ ਲੋੜਵੰਦਾਂ ਦੀ ਮਦਦ ਵਿੱਚ ਯੋਗਦਾਨ ਪੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੀ.ਟੀ.ਏ. ਦੇ ਸਾਰੇ ਬਜ਼ੁਰਗ ਅਜਿਹੀਆਂ ਦੌੜਾਂ ਵਿੱਚ ਹਿੱਸਾ ਲੈਣ ਤਾਂ ਕਿ ਅਸੀਂ ਲੋੜਵੰਦਾਂ ਦੀ ਸਹਾਇਤਾ ਕਰਨ ਵਿੱਚ ਸਹਾਈ ਹੋ ਸਕੀਏ। ਇਸ ਨਾਲ ਬਜ਼ੁਰਗਾਂ ਦੀ ਸਿਹਤ ਵੀ ਕਾਇਮ ਰਹਿੰਦੀ ਹੈ। ਮਰਦਾਨ ਸਿੰਘ ਗਰੇਵਾਲ, ਉਨਟਾਰੀਓ ਦੇ ਸਿੱਖ ਭਾਈਚਾਰੇ ਵਿੱਚ ਜਾਣੀ ਪਹਿਚਾਣੀ ਸਖਸ਼ੀਅਤ ਹਨ। ਉਹ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਦੇ ਵਾਈਸ ਪ੍ਰੈਜੀਡੈਂਟ ਹਨ।
ਇਸ ਮੌਕੇ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਮੱਘਰ ਸਿੰਘ ਹੰਸਰਾ ਨੇ ਸਮੁੱਚੀ ਕਲੱਬ ਵਲੋਂ ਗਰੇਵਾਲ ਸਾਹਿਬ ਨੂੰ 5 ਕਿਲੋਮੀਟਰ ਦੀ ਮੈਰੇਥਾਨ ਦੌੜਨ ਲਈ ਵਧਾਈ ਦਿੱਤੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਸ੍ਰ. ਮਰਦਾਨ ਸਿੰਘ ਗਰੇਵਾਲ ਨੇ ਇਸ ਦੌੜ ਵਿੱਚ 5 ਕਿਲੋਮੀਟਰ ਦੀ ਦੌੜ ਲਾ ਕੇ ਸਿੱਖ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …