Breaking News
Home / ਕੈਨੇਡਾ / ਸਕਿਓਰਲਾਈਫ ਇੰਸੋਰੈਂਸ ਵਲੋਂ ਕ੍ਰਿਸਮਸ ਅਤੇ ਨਵੇਂ ਸਾਲ ਨੂੰ ਜੀ ਆਇਆਂ ਕਹਿੰਦਿਆਂ ਪਾਰਟੀ ਦਾ ਕੀਤਾ ਆਯੋਜਨ

ਸਕਿਓਰਲਾਈਫ ਇੰਸੋਰੈਂਸ ਵਲੋਂ ਕ੍ਰਿਸਮਸ ਅਤੇ ਨਵੇਂ ਸਾਲ ਨੂੰ ਜੀ ਆਇਆਂ ਕਹਿੰਦਿਆਂ ਪਾਰਟੀ ਦਾ ਕੀਤਾ ਆਯੋਜਨ

ਟੋਰਾਂਟੋ/ਬਿਊਰੋ ਨਿਊਜ਼ : ਸਕਿਓਰਲਾਈਫ ਇੰਸੋਰੈਂਸ ਵਲੋਂ ਕ੍ਰਿਸਮਸ ਅਤੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਪਾਰਟੀ ਦਾ ਆਯੋਜਨ ਕੀਤਾ ਗਿਆ, ਜੋ ਕਿ ਪਿਛਲੇ ਦਿਨੀਂ ਵਰਸਾਏਲ ਕਨਵੈਨਸ਼ਨ ਸੈਂਟਰ ਵਿਚ ਹੋਈ। ਇਸ ਪਾਰਟੀ ਵਿਚ ਕੰਪਨੀ ਨਾਲ ਕੰਮ ਕਰਦੇ ਵੱਡੀ ਗਿਣਤੀਵਿਚ ਅਡਵਾਈਜ਼ਰ ਅਤੇ ਸਟਾਫ ਮੈਂਬਰ ਸ਼ਾਮਲ ਹੋਏ। ਮੀਡੀਆ ਨਾਲ ਸਬੰਧਤ ਸੱਜਣ ਅਤੇ ਕੁਝ ਰਾਜਨੀਤਕ ਵਿਅਕਤੀ ਵੀ ਪਾਰਟੀ ਵਿਚ ਪਹੁੰਚੇ ਹੋਏ ਸਨ। ਪਰਵਾਸੀ ਮੀਡੀਆ ਤੋਂ ਜਗਜੀਤ ਸਿੰਘ ਸੈਂਹਬੀ ਅਤੇ ਤੇਜਿੰਦਰ ਸਿੱਧੂ ਤੇ ਸੰਦੀਪ ਬਰਾੜ ਵੀ ਉਚੇਚੇ ਤੌਰ ‘ਤੇ ਪਹੁੰਚੇ। ਸਕਿਓਰਲਾਈਫ ਇੰਸੋਰੈਂਸ ਦੇ ਤਿੰਨੋ ਡਾਇਰੈਕਟਰਜ਼ ਰਵਿੰਦਰਜੀਤ ਬਸਰਾ, ਮੋਨਾ ਮੈਂਗੀ ਅਤੇ ਹਰਪ੍ਰੀਤ ਸੈਣੀ ਨੇ ਸਭ ਨੂੰ ਜੀ ਆਇਆਂ ਕਿਹਾ। ਬਸਰਾ ਹੋਰਾਂ ਨੇ 2018 ਵਿਚ ਕੰਪਨੀ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ ਅਤੇ ਆਉਣ ਵਾਲੇ ਸਾਲ ਵਿਚ ਕਮਿਊਨਿਟੀ ਨੂੰ ਵਧੀਆ ਸੇਵਾਵਾਂ ਦੇਣ ਦਾ ਪ੍ਰਣ ਕੀਤਾ।

Check Also

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਨਵੇਂ ਵਰ੍ਹੇ ਨੂੰ ਸਮਰਪਿਤ ਅੰਤਰਰਾਸ਼ਟਰੀ ‘ਗਾਉਂਦੀ ਸ਼ਾਇਰੀ’ ਪ੍ਰੋਗਰਾਮ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ

ਬਰੈਂਪਟਨ : ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਵੱਲੋਂ 12 ਜਨਵਰੀ ਐਤਵਾਰ ਨੂੰ ਮਹੀਨਾਵਾਰ ਅੰਤਰਰਾਸ਼ਟਰੀ ਕਾਵਿ ਮਿਲਣੀ ਪ੍ਰੋਗਰਾਮ …