Breaking News
Home / ਕੈਨੇਡਾ / ਡੈਮੋਕਰੈਟਿਕ ਸਾਊਥ ਏਸ਼ੀਅਨ ਐਸੋਸੀਏਸ਼ਨ ਵਲੋਂ ਐਲਡਰ ਅਬਿਊਜ ਬਾਰੇ ਵਰਕਸ਼ਾਪ 21 ਅਕਤੂਬਰ ਨੂੰ

ਡੈਮੋਕਰੈਟਿਕ ਸਾਊਥ ਏਸ਼ੀਅਨ ਐਸੋਸੀਏਸ਼ਨ ਵਲੋਂ ਐਲਡਰ ਅਬਿਊਜ ਬਾਰੇ ਵਰਕਸ਼ਾਪ 21 ਅਕਤੂਬਰ ਨੂੰ

ਈਟੋਬੀਕੋ/ਬਿਊਰੋ ਨਿਊਜ਼ : ਡੈਮੋਕਰੈਟਿਕ ਸਾਊਥ ਏਸ਼ੀਅਨ ਸੀਨੀਅਰਜ਼ ਐਸੋਸ਼ੀਏਸ਼ਨ ਵਲੋਂ 21 ਅਕਤੂਬਰ ਦਿਨ ਸ਼ਨੀਵਾਰ ਨੂੰ ਐਲਡਰ ਅਬਿਊਜ਼ ਬਾਰੇ ਵਰਕਸ਼ਾਪ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਇਹ ਵਰਕਸ਼ਾਪ 2, ਰੌਂਟਰੀ ਰੋਡ ਵਿਖੇ ਕਿਪਲਿੰਗ ਕਮਿਊਨਿਟੀ ਸੈਂਟਰ ਈਟੋਬੀਕੋ ਵਿੱਚ 1:30 ਤੋਂ 3:30 ਤੱਕ ਹੋਵੇਗੀ। ਇਸ ਵਰਕਸ਼ਾਪ ਵਿੱਚ ਐਲਡਰ ਅਬਿਊਜ਼ ਸਬੰਧੀ ਮਾਮਲਿਆਂ ਦੀ ਮਾਹਰ ਮੋਨਿਕਾ ਪਰਸਾਦ ਸੀਨੀਅਰਜ਼ ਨਾਲ ਹੁੰਦੇ ਦੁਰ-ਵਿਵਹਾਰ ਬਾਰੇ ਗੱਲ ਬਾਤ ਕਰੇਗੀ। ਇਸ ਭੈੜੇ ਵਰਤਾਓ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਬਾਰੇ ਵੀ ਵਿਚਾਰ ਵਟਾਂਦਰਾ ਹੋਵੇਗਾ। ਸੀਨੀਅਰਜ਼ ਨਾਲ ਸਬੰਧਤ ਇਹ ਇੱਕ ਭਖਦਾ ਮਸਲਾ ਹੈ ਜਿਸ ਵਾਸਤੇ ਅਜਿਹਾ ਵਿਚਾਰ ਵਟਾਂਦਰਾ ਕਾਫੀ ਲਾਹੇਵੰਦਾ ਸਿੱਧ ਹੋ ਸਕਦਾ ਹੈ। ਪ੍ਰਬੰਧਕਾਂ ਵਲੋਂ ਇਸ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਹੋਰ ਸੀਨੀਅਰਜ਼ ਨੂੰ ਪਹੁੰਚਣ ਲਈ ਖੁੱਲ੍ਹਾ ਸੱਦਾ ਹੈ। ਵਧੇਰੇ ਜਾਣਕਾਰੀ ਲਈ ਪ੍ਰਧਾਨ ਦੇਵ ਸੂਦ ਨਾਲ 416-553-0722 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …