ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿਕ ਢਿੱਲੋਂ ਨੇ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟਾਰੀਓ ਸਰਕਾਰ ਬਰੈਂਪਟਨ ਵੈਸਟ ਅਤੇ ਪੂਰੇ ਸੂਬੇ ਵਿਚ ਹੋਮ ਅਤੇ ਕਮਿਊਨਿਟੀ ਕੇਅਰ ਵਿਚ ਵੱਡਾ ਵਿਸਤਾਰ ਕਰਦਿਆਂ ਹੋਇਆਂ ਢਾਈ ਮਿਲੀਅਨ ਘੰਟਿਆਂ ਦਾ ਵਾਧਾ ਪਾ ਰਿਹੀ ਹੈ ਅਤੇ ਨਾਲ ਹੀ ਮਰੀਜ਼ ਅਤੇ ਉਸਦੇ ਪਰਿਵਾਰ ਨਾਲ ਵਧੇਰੇ ਅਤੇ ਬਿਹਤਰ ਸਹਿਯੋਗ ਦੀ ਨੀਤੀ ਵੀ ਵਿਕਾਸਸ਼ੀਲ ਬਣਾ ਰਿਹੀ ਹੈ। ਇਸ ਵਿਸਤਾਰ ਨਾਲ ਹੋਮ ਕੇਅਰ ਜਾਨੀ ਘਰ ਰਹਿੰਦੇ ਮਰੀਜ਼ਾਂ ਦੀ ਵਧੇਰੇ ਅਤੇ ਬਹਿਤਰ ਦੇਖਭਾਲ ਕੀਤੀ ਜਾਵੇਗੀ ਜਿਵੇਂ ਕਿ:
ੲ ਨਹਾਉਣ, ਡਰੇਸਿੰਗ ਅਤੇ ਕਸਰਤ ਕਰਵਾਉਣ ਵਿਚ ਤਕਰੀਬਨ ਢੇਡ ਮਿਲੀਅਨ ਹੋਰ ਘੰਟੇ ਪ੍ਰਦਾਨ ਕੀਤੇ ਜਾਣਗੇ। ੲ ਪੱਟੀ ਬਦਲਣ, ਜਖ਼ਮ ਦੀ ਸੁਰੱਖਿਆ ਅਤੇ ਤਨਾਅ ਪੂਰਨ ਦੇਖਭਾਲ ਵਿਚ 390000 ਵਾਧੂ ਘੰਟੇ ਵਧਾਉਣ ਜਾਣਗੇ ਜਿਸ ਨਾਲ ਵਧੇਰੇ ਨਰਸਿੰਗ ਸੇਵਾ ਪ੍ਰਧਾਨ ਕੀਤੀ ਜਾਵੇਗੀ। ੲ ਬੋਲੀ ਅਤੇ ਭਾਸ਼ਾ ਥੈਰੇਪੀ, ਆਕਊਪੇਸ਼ਨਲ ਥੇਰੇਪੀ ਅਤੇ ਫਿਜ਼ਿੳਥੈਰੇਪੀ ਸੇਵਾਵਾਂ ਵਿਚ 110000 ਹੋਰ ਘੰਟੇ ਵਧਾਏ ਜਾਣਗੇ।
ੲ ਦੇਖਭਾਲ ਕਰਨ ਵਾਲਿਆਂ ਲਈ ਰਾਹਤ ਸੇਵਾਵਾਂ ਵਿਚ 600000 ਹੋਰ ਘੰਟੇ ਵਧਾਏ ਜਾਣਗੇ ਤਾਂ ਜੋ ਉਹਨਾਂ ਨੂੰ ਆਰਾਮ ਕਰਨ ਲਈ ਸਮਾਂ ਮਿਲੇ ਅਤੇ ਆਪਣੇ ਪਰਿਵਾਰਕ ਅਤੇ ਹੋਰ ਨਿਜੀ ਜਰੂਰਤਾਂ ਨੂੰ ਵੀ ਪੂਰਾ ਕਰਨ ਦਾ ਸਮਾਂ ਮਿਲੇ।ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ”ਜੋ ਲੋਕ ਆਪਣੇ ਘਰ ਵਿਚ ਰਹਿੰਦੇ ਹੋਇਆਂ ਆਪਣੀ ਸਿਹਤ ਦੀ ਦੇਖਭਾਲ ਕਰਨਾ ਚਾਹੁੰਦੇ ਹਨ, ਇਹ ਐਲਾਨ ਉਹਨਾਂ ਲਈ ਬਹੁੱਤ ਹੀ ਮਹੱਤਵਪੂਰਨ ਹੈ। ਹੋਮ ਅਤੇ ਕਮਿਊਨਿਟੀ ਸੇਵਾਵਾਂ ਨਾਲ ਹਰ ਉਮਰ ਦੇ ਲੋਕ ਆਪਣੇ ਘਰ ਬੇਠੇ ਹੀ ਸਹਿਤ ਸੰਬੰਧਿਤ ਸੇਵਾਵਾਂ ਦਾ ਉਪਯੋਗ ਕਰ ਸਕਦੇ ਹਨ। ਅਜਿਹੀ ਸੇਵਾਵਾਂ ਲਈ ਸਾਡੇ ਸੂਬੇ ਦੀ ਸਰਕਾਰ ਹਮੇਸ਼ਾ ਵਚਨਵਧ ਹੈ।”