-1.8 C
Toronto
Wednesday, December 3, 2025
spot_img
Homeਕੈਨੇਡਾਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਪਿਸਤੌਲ ਚੋਰੀ

ਸ਼ਹੀਦ ਊਧਮ ਸਿੰਘ ਦੇ ਬੁੱਤ ਤੋਂ ਪਿਸਤੌਲ ਚੋਰੀ

ਮੁਹਾਲੀ : ਕੁੰਬੜਾ-ਬਲੌਂਗੀ ਸੜਕ ‘ਤੇ ਪਿੰਡ ਬਲੌਂਗੀ ਦੇ ਨੇੜੇ ਸਿੱਖ ਅਜਾਇਬ ਘਰ ਦੇ ਬਾਹਰ ਸਥਾਪਿਤ ਕੀਤੇ ਗਏ ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਹੱਥ ਵਿਚ ਫੜਿਆ ਹੋਇਆ ਫਾਈਬਰ ਦਾ ਨਕਲੀ ਪਿਸਤੌਲ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਪਿਸਤੌਲ ਲੈ ਕੇ ਜਾਣ ਦੀ ਇਹ ਘਟਨਾ ਉਥੇ ਲੱਗੇ ਸੀਸੀ ਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ ਅਤੇ ਅਜਾਇਬ ਘਰ ਦੇ ਸੰਚਾਲਕ ਪਰਮਿੰਦਰ ਸਿੰਘ ਨੇ ਇਸ ਸਬੰਧੀ ਬਲੌਂਗੀ ਪੁਲਿਸ ਸਟੇਸ਼ਨ ਵਿਚ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਪਰਮਿੰਦਰ ਸਿੰਘ ਨੇ ਦੱਸਿਆ ਕਿ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਮੁਤਾਬਕ ਇਹ ਘਟਨਾ ਸੋਮਵਾਰ ਰਾਤ 12 ਵਜੇ ਦੀ ਹੈ। ਇਕ ਪਰਵਾਸੀ ਮਜ਼ਦੂਰ ਪੈਦਲ ਚੱਲ ਕੇ ਬੁੱਤ ਵੱਲ ਆਇਆ। ਪਹਿਲਾਂ ਤਾਂ ਉਸ ਨੇ ਬੁੱਤ ਦੇ ਹੱਥ ਵਿਚ ਫੜਿਆ ਹੋਇਆ ਪਿਸਤੌਲ ਤੋੜਨ ਲਈ ਇੱਟ ਮਾਰੀ, ਪਰ ਉਹ ਉਸ ਨੂੰ ਤੋੜ ਨਹੀਂ ਸਕਿਆ, ਫਿਰ ਦੂਜੀ ਵਾਰ ਉਹ ਖਾਲੀ ਹੱਥ ਆਇਆ ਅਤੇ ਉਹ ਬੁੱਤ ਦੇ ਹੱਥ ਵਿਚ ਫੜਿਆ ਹੋਇਆ ਪਿਸਤੌਲ ਲਾਹ ਕੇ ਲੈ ਗਿਆ ਅਤੇ ਪੈਦਲ ਹੀ ਸ਼ਮਸ਼ਾਨਘਾਟ ਵੱਲ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਪਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

RELATED ARTICLES
POPULAR POSTS