Home / ਪੰਜਾਬ / ਸ਼ਤਾਬਦੀ ਸਮਾਗਮ ਨੂੰ ਲੈ ਕੇ ਕਪੂਰਥਲਾ ਦੀਆਂ ਦੀਵਾਰਾਂ ‘ਤੇ ਵੀ ਵਿਰਾਸਤੀ ਅਤੇ ਤੰਦਰੁਸਤ ਪੰਜਾਬ ਦੇ ਚਿੱਤਰ

ਸ਼ਤਾਬਦੀ ਸਮਾਗਮ ਨੂੰ ਲੈ ਕੇ ਕਪੂਰਥਲਾ ਦੀਆਂ ਦੀਵਾਰਾਂ ‘ਤੇ ਵੀ ਵਿਰਾਸਤੀ ਅਤੇ ਤੰਦਰੁਸਤ ਪੰਜਾਬ ਦੇ ਚਿੱਤਰ

ਦੀਵਾਰਾਂ ‘ਤੇ ਸੱਭਿਆਚਾਰਕ ਪੇਂਟਿੰਗ, ਚੌਕ ਅਤੇ ਡਿਵਾਈਡਰਾਂ ‘ਤੇ ਰੰਗ, ਡੀਸੀ ਦੀ ਦੇਖ-ਰੇਖ ‘ਚ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ, ਮਾਰਕੀਟ ਕਮੇਟੀ ਤੇ ਪੰਜਾਬ ਪੁਲਿਸ ਨੂੰ ਦਿੱਤਾ ਗਿਆ ਸ਼ਹਿਰ ਸਜਾਉਣ ਦਾ ਕੰਮ
ਕਪੂਰਥਲਾ/ਬਿਊਰੋ ਨਿਊਜ : 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਆ ਰਹੇ ਹਨ। ਇਹ ਸਮਾਗਮ ਸੁਲਤਾਨਪੁਰ ਲੋਧੀ ‘ਚ ਹੋਣਗੇ।
ਇਸ ਨੂੰ ਲੈ ਕੇ ਜਿੱਥੇ ਸੁਲਤਾਨਪੁਰ ਲੋਧੀ ‘ਚ ਆਧੁਨਿਕ ਬੱਸ ਸਟੈਂਡ, ਪਟਨਾ ਸਾਹਿਬ ਦੀ ਤਰ੍ਹਾਂ ਧਾਰਮਿਕ ਦਿੱਖ ‘ਚ ਰੇਲਵੇ ਸਟੇਸ਼ਨ, ਪਵਿੱਤਰ ਕਾਲੀ ਵੇਈਂ ‘ਤੇ ਪੁਲ, ਪਿੰਡ ਬਾਬੇ ਨਾਨਕ ਦਾ ਜਿਹੇ ਵਿਕਾਸ ਕਾਰਜ ਚੱਲ ਰਹੇ ਹਨ, ਉਥੇ ਹੀ ਪੰਜਾਬ ਸਰਕਾਰ ਸੁਲਤਾਨਪੁਰ ਲੋਧੀ ‘ਚ ਸੜਕਾਂ ਅਤੇ ਬਜ਼ਾਰਾਂ ਦੀਆਂ ਦੀਵਾਰਾਂ ਨੂੰ ਸੱਭਿਆਚਾਰਕ ਰੰਗ ਦੇ ਰਹੀ ਹੈ।
ਸੁਲਤਾਨਪੁਰ ਲੋਧੀ ਤੋਂ ਬਾਅਦ ਹੁਣ ਕਪੂਰਥਲਾ ਸ਼ਹਿਰ ਨੂੰ ਸਜਾਉਣ ਦਾ ਵੀ ਪਲਾਨ ਤਿਆਰ ਕੀਤਾ ਜਾ ਰਿਹਾ ਹੈ।
ਆਉਣ ਵਾਲੇ ਦਿਨਾਂ ‘ਚ ਕਪੂਰਥਲਾ ਸ਼ਹਿਰ ਦੀਆਂ ਸਾਰੀਆਂ ਸੜਕਾਂ ਚੌਕਾਂ ਅਤੇ ਡਿਵਾਈਡਰਾਂ ‘ਤੇ ਤੁਹਾਨੂੰ ਸੱਭਿਆਚਾਰ, ਵਿਰਾਸਤੀ ਅਤੇ ਤੰਦਰੁਸਤ ਪੰਜਾਬ ਦੀਆਂ ਤਸਵੀਰਾਂ ਦਿਖਾਈ ਦੇਣਗੀਆਂ।
ਡੀਸੀ ਚੌਕ ਅਤੇ ਆਸ-ਪਾਸ ਦੇ ਡਿਵਾਈਡਰਾਂ ‘ਤੇ ਦੀਵਾਰਾਂ ਨੂੰ ਪੁਲਿਸ ਅਤੇ ਐਸਐਸ ਕੇ, ਸੁਲਤਾਨਪੁਰ ਲੋਧੀ ਰੋਡ ‘ਤੇ ਅਨਾਜ ਮੰਡੀ ਦੇ ਖੇਤਰ ‘ਚ ਮਾਰਕੀਟ ਕਮੇਟੀ ਅਤੇ ਸ਼ਹਿਰ ਦੇ ਚੌਕਾਂ, ਡਿਵਾਈਡਰਾਂ ਅਤੇ ਦੀਵਾਰਾਂ ਨੂੰ ਨਗਰ ਕੌਂਸਲ ਦੀ ਦੇਖ-ਰੇਖ ‘ਚ ਸਜਾਇਆ ਜਾ ਰਿਹਾ ਹੈ। ਉਥੇ ਕੌਂਸਲ ਅਤੇ ਮਾਰਕੀਟ ਕਮੇਟੀ ਨੇ ਝੁੱਗੀਆਂ ਹਟਾਈਆਂ ਹਨ, ਇਹੀ ਨਹੀਂ ਝੁੱਗੀਆਂ ਹਟਾਉਂਦੇ ਹੀ ਦੀਵਾਰਾਂ ‘ਤੇ ਪੇਂਟ ਵੀ ਕਰ ਦਿੱਤਾ ਗਿਆ ਹੈ।
ਚਿੱਤਰਾਂ ‘ਚ ਦਿਖੇਗਾ ਪੰਜਾਬ ਦਾ ਅਮੀਰ ਸੱਭਿਆਚਾਰ
ਸ਼ਹਿਰ ‘ਚ ਦੀਵਾਰਾਂ ‘ਤੇ ਕੀਤੀ ਜਾ ਰਹੀ ਚਿੱਤਰਕਾਰੀ ਨਾਲ ਆਉਣ ਵਾਲੀ ਸੰਗਤ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿਉਂਕਿ ਨਵੀਂ ਪੀੜ੍ਹੀ ਇਸ ਤੋਂ ਕਾਫ਼ੀ ਦੂਰ ਹੋ ਗਈ ਹੈ।
ਇਕ ਮਹੀਨੇ ਤੱਕ ਬਦਲੇਗੀ ਸ਼ਹਿਰ ਦੀ ਨੁਹਾਰ : ਡੀਸੀ
ਡੀਸੀ ਡੀਪੀ ਐਸ ਖਰਬੰਦਾ ਨੇ ਕਿਹਾ ਕਿ ਸ਼ਤਾਬਦੀ ਸਮਾਗਮ ਨੂੰ ਲੈ ਕੇ ਕਪੂਰਥਲਾ ਸ਼ਹਿਰ ਨੂੰ ਵੀ ਸਜਾਇਆ ਜਾ ਰਿਹਾ ਹੈ। ਚੌਕ, ਡਿਵਾਈਡਰ ਅਤੇ ਦੀਵਾਰਾਂ ਨੂੰ ਸਜਾਇਆ ਜਾ ਰਿਹਾ ਹੈ। ਇਸ ਕੰਮ ‘ਚ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ, ਮਾਰਕੀਟ ਕਮੇਟੀ ਅਤੇ ਹੋਰ ਟੀਮਾਂ ਲੱਗੀਆਂ ਹੋਈਆਂ ਹਨ। ਇਕ ਮਹੀਨੇ ਤੱਕ ਕਪੂਰਥਲਾ ਸ਼ਹਿਰ ਦੀ ਨੁਹਾਰ ਬਦਲੀ ਹੋਈ ਨਜ਼ਰ ਆਵੇਗੀ।

Check Also

ਕਿਸਾਨ ਅੰਦੋਲਨ ਖਤਮ ਕਰਵਾਉਣ ਲਈ ਸਰਕਾਰ ਘੜ ਰਹੀ ਹੈ ਸਾਜਿਸ਼ : ਡੱਲੇਵਾਲ

ਕਿਸਾਨ ਵੀਰਾਂ ਨੂੰ ਅੰਦੋਲਨ ’ਚ ਡਟੇ ਰਹਿਣ ਦੀ ਕੀਤੀ ਅਪੀਲ ਚੰਡੀਗੜ੍ਹ/ਬਿਊਰੋ ਨਿਊਜ਼ ਸੰਯੁਕਤ ਕਿਸਾਨ ਮੋਰਚੇ …