19.5 C
Toronto
Saturday, June 6, 2026
spot_img
Homeਪੰਜਾਬਕੈਪਟਨ ਅਮਰਿੰਦਰ ਬੋਲੇ - ਸੋਨੀਆ ਗਾਂਧੀ ਜਦੋਂ ਤੱਕ ਚਾਹੁਣ ਪਾਰਟੀ ਪ੍ਰਧਾਨ ਰਹਿਣਗੇ

ਕੈਪਟਨ ਅਮਰਿੰਦਰ ਬੋਲੇ – ਸੋਨੀਆ ਗਾਂਧੀ ਜਦੋਂ ਤੱਕ ਚਾਹੁਣ ਪਾਰਟੀ ਪ੍ਰਧਾਨ ਰਹਿਣਗੇ

Image Courtesy :jagbani(punjabkesari)

ਸਿੱਧੂ ਨਾਲ ਹੋਈ ਮਿਲਣੀ ਤੋਂ ਵੀ ਕੈਪਟਨ ਖੁਸ਼
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਦੇ ਕਈ ਆਗੂ ਲਗਾਤਾਰ ਪਾਰਟੀ ਦੀ ਅਗਵਾਈ ‘ਤੇ ਸਵਾਲ ਚੁੱਕ ਰਹੇ ਹਨ। ਇਸ ‘ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਨੇ ਸਵਾਲ ਉਠਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਸੋਨੀਆ ਗਾਂਧੀ ਹੀ ਪਾਰਟੀ ਦੇ ਪ੍ਰਧਾਨ ਹਨ ਅਤੇ ਜਦੋਂ ਤੱਕ ਚਾਹੁਣ ਉਹ ਪਾਰਟੀ ਪ੍ਰਧਾਨ ਬਣੇ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਬਦਲਾਅ ਦੀ ਕਿੱਥੇ ਜ਼ਰੂਰਤ ਹੈ, ਇਸ ਬਾਰੇ ਸੋਨੀਆ ਗਾਂਧੀ ਅਤੇ ਵਰਕਿੰਗ ਕਮੇਟੀ ਹੀ ਫੈਸਲਾ ਲਵੇਗੀ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਨਵਜੋਤ ਸਿੱਧੂ ਨਾਲ ਹੋਈ ਮਿਲਣੀ ਨੂੰ ਵੀ ਸਾਰਥਕ ਦੱਸਿਆ। ਉਨ੍ਹਾਂ ਕਿਹਾ ਕਿ ਸਿੱਧੂ ਨਾਲ ਹੋਈ ਗੱਲਬਾਤ ਤੋਂ ਮੈਂ ਖੁਸ਼ ਹਾਂ ਅਤੇ ਇਸ ਤਰ੍ਹਾਂ ਦੀਆਂ ਹੋਰ ਮੀਟਿੰਗਾਂ ਵੀ ਹੋਣਗੀਆਂ। ਮੀਡੀਆ ਵਿਚ ਇਹ ਵੀ ਚਰਚਾ ਚੱਲ ਰਹੀ ਹੈ ਸਿੱਧੂ ਨੂੰ ਮੁੜ ਕੈਬਨਿਟ ਮੰਤਰੀ ਬਣਾਇਆ ਜਾ ਰਿਹਾ ਹੈ।

RELATED ARTICLES
POPULAR POSTS