ਕਿਹਾ – ਮਹਿੰਗੀ ਬਿਜਲੀ ਅਕਾਲੀ ਸਰਕਾਰ ਦੀ ਦੇਣ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਵਿਚ ਵਾਰ-ਵਾਰ ਬਿਜਲੀ ਦੀਆਂ ਵਧੀਆਂ ਦਰਾਂ ਤੋਂ ਜਨਤਾ ਪ੍ਰੇਸ਼ਾਨ ਹੈ। ਅਕਾਲੀ-ਭਾਜਪਾ ਅਤੇ ਆਦਮੀ ਪਾਰਟੀ ਵੀ ਮਹਿੰਗੀ ਬਿਜਲੀ ਦੇ ਮੁੱਦੇ ‘ਤੇ ਕੈਪਟਨ ਸਰਕਾਰ ਨੂੰ ਹਰ ਮੋਰਚੇ ‘ਤੇ ਘੇਰ ਰਹੀ ਹੈ। ਇਸਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਸਰਕਾਰ ਵਿਚ ਹੋਏ ਬਿਜਲੀ ਸਬੰਧੀ ਸਮਝੌਤਿਆਂ ਦੀ ਜਾਂਚ ਦੀ ਜ਼ਿੰਮੇਵਾਰੀ ਸੁਖਜਿੰਦਰ ਰੰਧਾਵਾ ਨੂੰ ਸੌਂਪੀ ਸੀ। ਜਾਂਚ ਤੋਂ ਬਾਅਦ ਰੰਧਾਵਾ ਨੇ ਕੈਪਟਨ ਨੂੰ 7 ਸਫਿਆਂ ਦੀ ਰਿਪੋਰਟ ਭੇਜ ਦਿੱਤੀ ਹੈ, ਜਿਸ ਵਿਚ ਉਨ੍ਹਾਂ ਮਹਿੰਗੀ ਬਿਜਲੀ ਲਈ ਅਕਾਲੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਦੇ ਚੱਲਦਿਆਂ 2010 ਵਿਚ ਅਕਾਲੀ ਸਰਕਾਰ ਨੇ ਗੁਜਰਾਤ ਮਾਡਲ ‘ਤੇ ਪਾਵਰ ਜੈਨਰੇਸ਼ਨ ਪਾਲਿਸੀ ਤਹਿਤ ਸਮਝੌਤਾ ਕੀਤਾ ਸੀ ਅਤੇ ਨਿੱਜੀ ਕੰਪਨੀਆਂ ਨੂੰ ਫਾਇਦਾ ਦੇਣ ਲਈ ਪਾਲਿਸੀ ਦੇ ਸੈਕਸ਼ਨ 11 ਨੂੰ ਵੀ ਹਟਾ ਦਿੱਤਾ ਗਿਆ ਸੀ। ਧਿਆਨ ਰਹੇ ਕਿ ਹੁਣ ਅਕਾਲੀ ਦਲ ਵਾਲੇ ਮਹਿੰਗੀ ਬਿਜਲੀ ਦਾ ਭਾਂਡਾ ਕੈਪਟਨ ਸਰਕਾਰ ਸਿਰ ਭੰਨ ਰਹੇ ਹਨ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …