Breaking News
Home / ਪੰਜਾਬ / 13-0 ਦਾ ਨਾਅਰਾ ਦੇਣ ਵਾਲੀ ਪਾਰਟੀ ਦਾ ਹਾਲ 0-13 ਹੋਵੇਗਾ : ਖਹਿਰਾ

13-0 ਦਾ ਨਾਅਰਾ ਦੇਣ ਵਾਲੀ ਪਾਰਟੀ ਦਾ ਹਾਲ 0-13 ਹੋਵੇਗਾ : ਖਹਿਰਾ

ਕਿਹਾ : ‘ਆਪ’ ਨੂੰ 13 ਸੀਟਾਂ ‘ਤੇ ਖੜ੍ਹੇ ਕਰਨ ਲਈ ਉਮੀਦਵਾਰ ਨਹੀਂ ਲੱਭੇ
ਸ਼ਹਿਣਾ : ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ 13-0 ਦਾ ਨਾਅਰਾ ਦੇਣ ਵਾਲੀ ਪਾਰਟੀ ਦੀ ਹਾਲਤ ਇਸ ਵੇਲੇ 0-13 ਵਾਲੀ ਬਣ ਗਈ ਹੈ। ਇਸ ਪਾਰਟੀ ਨੂੰ 13 ਸੀਟਾਂ ‘ਤੇ ਖੜ੍ਹੇ ਕਰਨ ਲਈ ਉਮੀਦਵਾਰ ਨਹੀਂ ਲੱਭੇ। ਪਿੰਡ ਉਗੋਕੇ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ‘ਤੇ ਕਾਬਜ਼ ਹੋਣ ਪਿੱਛੋਂ ਲੋਕ ਮਸਲਿਆਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ। ਆਮ ਆਦਮੀ ਪਾਰਟੀ ਚੋਣਾਂ ‘ਚ ਜਿੱਤਣ ਪਿੱਛੋਂ ਆਮ ਪਾਰਟੀ ਦੀ ਥਾਂ ਖਾਸ ਪਾਰਟੀ ਬਣ ਗਈ ਹੈ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਆਪਣੇ ਭਾਸ਼ਣਾਂ ‘ਚ ਕਹਿੰਦੇ ਸਨ ਕਿ ਬੇਰੁਜ਼ਗਾਰ ਲੰਬੀ ਅਤੇ ਪਟਿਆਲੇ ‘ਚ ਡਾਂਗਾਂ ਖਾਣ ਜਾਂਦੇ ਸਨ ਪਰ ਬੇਰੁਜ਼ਗਾਰਾਂ ‘ਤੇ ਸੰਗਰੂਰ ‘ਚ ਹੋਇਆ ਤਸ਼ੱਦਦ ਦਿਖਾਈ ਹੀ ਨਹੀਂ ਦਿੰਦਾ। ਖਹਿਰਾ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ‘ਆਪ’ ਸਰਕਾਰ ਨੇ ਦੋ ਸਾਲਾਂ ‘ਚ ਧੇਲਾ ਵੀ ਨਹੀਂ ਖਰਚਿਆ। ਉਨ੍ਹਾਂ ਕਿਹਾ ਕਿ ਬਲਾਕ ਸ਼ਹਿਣਾ ਦੇ ਪਿੰਡਾਂ ‘ਚ ਕਾਂਗਰਸੀ ਰੈਲੀਆਂ ‘ਚ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਨੇ ‘ਆਪ’ ਸਰਕਾਰ ਨੂੰ ਰੱਦ ਕਰ ਦਿੱਤਾ ਹੈ। ਇਸ ਮੌਕੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਕਾਂਗਰਸ ਐਸ.ਸੀ. ਸੈੱਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਧਾਲੀਵਾਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਗੁਰਤੇਜ ਉਗੋਕੇ, ਆਦਿ ਹਾਜ਼ਰ ਸਨ।

Check Also

ਲੋਕ ਸਭਾ ਚੋਣਾਂ ਲਈ ਸੱਤਵੇਂ ਤੇ ਆਖਰੀ ਗੇੜ ਲਈ ਪਈਆਂ 66 ਫੀਸਦੀ ਦੇ ਲਗਭਗ ਹੋਈ ਵੋਟਿੰਗ

ਪੰਜਾਬ ਦੇ 238 ਉਮੀਦਵਾਰਾਂ ਕਿਸਮਤ ਵੋਟਿੰਗ ਮਸ਼ੀਨਾਂ ’ਚ ਹੋਈ ਕੈਦ, ਵੋਟਾਂ ਪਾਉਣ ਦਾ ਕੰਮ ਅਮਨ …