16 C
Toronto
Saturday, October 24, 2026
spot_img
HomeਕੈਨੇਡਾFrontਨਵੇਂ ਬਣੇ ਅਕਾਲੀ ਦਲ ਨੇ ਮੁੱਖ ਬੁਲਾਰੇ ਤੇ ਬੁਲਾਰੇ ਕੀਤੇ ਨਿਯੁਕਤ -...

ਨਵੇਂ ਬਣੇ ਅਕਾਲੀ ਦਲ ਨੇ ਮੁੱਖ ਬੁਲਾਰੇ ਤੇ ਬੁਲਾਰੇ ਕੀਤੇ ਨਿਯੁਕਤ – ਗਿਆਨੀ ਹਰਪ੍ਰੀਤ ਸਿੰਘ ਹਨ ਨਵੇਂ ਅਕਾਲੀ ਦਲ ਦੇ ਪ੍ਰਧਾਨ

ਨਵੇਂ ਬਣੇ ਅਕਾਲੀ ਦਲ ਨੇ ਮੁੱਖ ਬੁਲਾਰੇ ਤੇ ਬੁਲਾਰੇ ਕੀਤੇ ਨਿਯੁਕਤ – ਗਿਆਨੀ ਹਰਪ੍ਰੀਤ ਸਿੰਘ ਹਨ ਨਵੇਂ ਅਕਾਲੀ ਦਲ ਦੇ ਪ੍ਰਧਾਨ
ਚੰਡੀਗੜ੍ਹ/ਬਿਊਰੋ ਨਿਊਜ਼
ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਵਿਚ ਮੁੱਖ ਬੁਲਾਰੇ ਤੇ ਬੁਲਾਰਿਆਂ ਦੀ ਨਿਯੁਕਤੀ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਸੋਚ ਨੂੰ ਅਤੇ ਪਾਰਟੀ ਦੇ ਪੱਖ ਨੂੰ ਚੰਗੇ ਢੰਗ ਨਾਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਖੇਤਰਾਂ ਲਈ ਬੁਲਾਰਿਆਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਬੁਲਾਰੇ ਸਿਆਸੀ ਖੇਤਰ ਅਤੇ ਧਾਰਮਿਕ ਖੇਤਰ ਲਈ ਨਿਯੁਕਤ ਕੀਤੇ ਗਏ ਹਨ। ਜਿਨ੍ਹਾਂ ਦੇ ਨਾਮ ’ਤੇ ਦਫਤਰ ਤੋਂ ਅਧਿਕਾਰਤ ਤੌਰ ’ਤੇ ਬਿਆਨ ਜਾਰੀ ਹੋਣਗੇ। ਇਸੇ ਤਰ੍ਹਾਂ ਟੀ.ਵੀ. ਡਿਬੇਟਾਂ ਲਈ ਵੀ ਬੁਲਾਰਿਆਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਕਿ ਪਾਰਟੀ ਦਾ ਪੱਖ ਰੱਖਣਗੇ। ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਬੁਲਾਰਿਆਂ ਦੀ ਜਲਦੀ ਹੀ ਦੋ ਦਿਨਾ ਵਰਕਸ਼ਾਪ ਵੀ ਲਗਾਈ ਜਾਵੇਗੀ।

RELATED ARTICLES
POPULAR POSTS