17.7 C
Toronto
Tuesday, May 5, 2026
spot_img
Homeਪੰਜਾਬਕੈਪਟਨ ਸਰਕਾਰ ਦੀ ਸਰਕਾਰੀ ਮਹਿਕਮਿਆਂ 'ਚ ਪਾਰਦਰਸ਼ੀ ਤਬਾਦਲਾ ਨੀਤੀ ਦੀ ਨਿੱਕਲੀ ਫੂਕ

ਕੈਪਟਨ ਸਰਕਾਰ ਦੀ ਸਰਕਾਰੀ ਮਹਿਕਮਿਆਂ ‘ਚ ਪਾਰਦਰਸ਼ੀ ਤਬਾਦਲਾ ਨੀਤੀ ਦੀ ਨਿੱਕਲੀ ਫੂਕ

ਸਿੱਖਿਆ ਵਿਭਾਗ ‘ਚ ਅੰਦਰਖਾਤੇ ਹੋਣ ਲੱਗੀਆਂ ਬਦਲੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਸਰਕਾਰੀ ਮਹਿਕਮਿਆਂ ਵਿੱਚ ਪਾਰਦਰਸ਼ੀ ਤਬਾਦਲਾ ਨੀਤੀ ਦੇ ਕੀਤੇ ਗਏ ਦਾਅਵੇ ਖੋਖਲੇ ਹੋ ਰਹੇ ਹਨ।  ਸਿੱਖਿਆ ਵਿਭਾਗ ਵਿੱਚ ਅਰਜ਼ੀਆਂ ਮੰਗਣ ਤੋਂ ਬਿਨਾਂ ਹੀ ਅੰਦਰਖਾਤੇ ਹੋ ਰਹੀਆਂ ਬਦਲੀਆਂ ਨੇ ਸਰਕਾਰ ਦੇ ਦਾਅਵੇ ਦੀ ਫੂਕ ਕੱਢ ਦਿੱਤੀ ਹੈ। ਬਿਨਾ ਤਬਾਦਲਾ ਨੀਤੀ ਤੋਂ ਬਦਲੀਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਪੰਜਾਬ ਸਰਕਾਰ ‘ਤੇ ਚਾਰੇ ਪਾਸਿਓਂ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ।  ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਜਨਰਲ ਸਕੱਤਰ ਦਵਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਪਿਛਲੀ ਸਰਕਾਰ ਸਮੇਂ ਤਬਾਦਲਾ ਨੀਤੀ ਵਿੱਚ ਖਾਮੀਆਂ ਹੋਣ ਦੇ ਬਾਵਜੂਦ ਆਮ ਅਧਿਆਪਕ ਦੀ ਬਦਲੀ ਹੋ ਜਾਂਦੀ ਸੀ ਪਰ ਕਾਂਗਰਸ ਸਰਕਾਰ ਵਿੱਚ ਤਾਂ ਹਨੇਰਗਰਦੀ ਹੈ। ਉਨ੍ਹਾਂ ਕਿਹਾ ਕਿ ਬਦਲੀਆਂ ਦੇ ਸਾਰੇ ਹੱਕ ਛਿੱਕੇ ਟੰਗ ਕੇ ਅੰਦਰਖਾਤੇ ਬਦਲੀਆਂ ਹੋ ਰਹੀਆਂ ਹਨ।

RELATED ARTICLES
POPULAR POSTS