10.3 C
Toronto
Tuesday, October 28, 2025
spot_img
Homeਪੰਜਾਬਪੰਜਾਬ ਤੇ ਹਿਮਾਚਲ 'ਚ ਕਹਿਰ ਬਣ ਕੇ ਵਰ੍ਹਿਆ ਮੀਂਹ

ਪੰਜਾਬ ਤੇ ਹਿਮਾਚਲ ‘ਚ ਕਹਿਰ ਬਣ ਕੇ ਵਰ੍ਹਿਆ ਮੀਂਹ

ਮੋਗਾ ‘ਚ 4 ਤੇ ਹਿਮਾਚਲ ਦੇ ਬੱਦੀ ਇਲਾਕੇ ਵਿਚ 8 ਮੌਤਾਂ
ਮੋਗਾ/ਬਿਊਰੋ ਨਿਊਜ਼
ਅੱਜ ਸਵੇਰੇ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਪਿਆ। ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਨੇ ਕਈ ਥਾਈਂ ਇਨਸਾਨੀ ਜਾਨਾਂ ਵੀ ਲੈ ਲਈਆਂ। ਪੰਜਾਬ ਦੇ ਮੋਗਾ ਜ਼ਿਲ੍ਹੇ ਵਿਚ ਕੁਦਰਤ ਦੇ ਇਸ ਕਹਿਰ ਵਿਚ ਚਾਰ ਵਿਅਕਤੀਆਂ ਦੀ ਜਾਨ ਚਲੀ ਗਈ।  ਨਿਹਾਲ ਸਿੰਘ ਵਾਲਾ ਇਲਾਕੇ ਦੇ ਪਿੰਡ ਪੱਤੋਂ ਦੇ ਰਹਿਣ ਵਾਲਾ ਗੁਰਪ੍ਰੀਤ ਸਿੰਘ, ਆਪਣੀ 60 ਸਾਲਾ ਮਾਂ ਹਰਪਾਲ ਕੌਰ ਤੇ ਦੋ ਭਾਣਜੀਆਂ ਨਾਲ ਘਰ ਦੇ ਬਰਾਂਡੇ ਵਿੱਚ ਸੌਂ ਰਿਹਾ ਸੀ। ਸਵੇਰੇ 5 ਵਜੇ ਅਚਾਨਕ ਤੇਜ਼ ਹਨ੍ਹੇਰੀ ਆਉਣ ਕਾਰਨ ਬਰਾਂਡੇ ਦੀ ਛੱਤ ਡਿੱਗ ਪਈ। ਮਲਬੇ ਹੇਠ ਆ ਕੇ ਗੁਰਪ੍ਰੀਤ, ਉਸ ਦੀ ਮਾਂ ਹਰਪਾਲ ਕੌਰ ਤੇ ਇੱਕ 4 ਸਾਲਾ ਭਾਣਜੀ ਦੀ ਮੌਤ ਹੋ ਗਈ ਜਦਕਿ ਦੂਜੀ ਭਾਣਜੀ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸੇ ਦੌਰਾਨ ਮਾਧੂਰਾਮ ਨਾਂ ਦੇ ਇਕ ਹੋਰ ਵਿਅਕਤੀ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਉਸ ਦੀ ਇੱਕ ਧੀ ਦੀ ਮੌਤ ਹੋ ਗਈ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਬੱਦੀ ਏਰੀਏ ਵਿਚ ਇਕ ਫੈਕਟਰੀ ਦੀ ਕੰਗ ਡਿੱਗਣ ਨਾਲ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ।

RELATED ARTICLES
POPULAR POSTS