ਇੰਗਲੈਂਡ ਖਿਲਾਫ 23 ਸਾਲਾਂ ਬਾਅਦ ਲਗਾਤਾਰ ਦੋ ਟੈਸਟ ਮੈਚ ਜਿੱਤ ਕੇ ਕੋਹਲੀ ਨੇ ਰਿਕਾਰਡ ਆਪਣੇ ਨਾਮ ਕੀਤਾ
ਮੁਹਾਲੀ/ਬਿਊਰੋ ਨਿਊਜ਼
ਭਾਰਤ ਨੇ ਮੁਹਾਲੀ ਟੈਸਟ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ ਹੈ। ਇੰਗਲੈਂਡ ਦੇ ਖਿਲਾਫ ਲਗਾਤਾਰ ਦੋ ਟੈਸਟ ਮੈਚਾਂ ਵਿਚ ਜਿੱਤ ਹਾਸਲ ਕਰਨ ਵਾਲੇ ਵਿਰਾਟ ਕੋਹਲੀ ਪੰਜਵੇਂ ਕਪਤਾਨ ਬਣ ਗਏ ਹਨ। ਕਿਸੇ ਭਾਰਤੀ ਕਪਤਾਨ ਨੇ 23 ਸਾਲਾਂ ਬਾਅਦ ਅਜਿਹਾ ਕੀਤਾ ਹੈ। ਇੰਗਲੈਂਡ ਦੇ 236 ਰਨਾਂ ‘ਤੇ ਆਊਟ ਹੋਣ ‘ਤੇ ਟੀਮ ਇੰਡੀਆ ਨੂੰ 103 ਰਨ ਦਾ ਟਾਰਗਿਟ ਮਿਲਿਆ ਸੀ। ਇੰਡੀਆ ਨੇ ਦੋ ਵਿਕਟਾਂ ਗੁਆ ਕੇ ਜਿੱਤ ਹਾਸਲ ਕਰ ਲਈ। ਆਲ ਰਾਊਂਡਰ ਰੋਲ ਨਿਭਾਉਣ ਲਈ ਰਵਿੰਦਰ ਜਡੇਜਾ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ।
Check Also
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਲਈ ਡਰੈਸ ਕੋਡ ਲਾਗੂ
20 ਜੁਲਾਈ ਤੋਂ ਸ਼ੁਰੂ ਹੋਵੇਗਾ ਡਰੈਸ ਕੋਡ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਸ਼ਹਿਰ …