ਕਿਹਾ : ਬਜਟ ਦੌਰਾਨ ਪੰਜਾਬ ਲਈ ਕੁੱਝ ਨਹੀਂ ਰੱਖਿਆ ਗਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਦੀ ਭਾਜਪਾ ਸਰਕਾਰ ਵਲੋਂ ਅੱਜ ਬਜਟ ਪੇਸ਼ ਕੀਤਾ ਗਿਆ, ਜਿਸ ਵਿਚ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਗਿਆ, ਜਿਸ ਦੇ ਚਲਦੇ ਪੰਜਾਬ ਅਤੇ ਹਰ ਪੰਜਾਬੀ ਬੇਹੱਦ ਨਿਰਾਸ਼ ਹੈ ਉਨ੍ਹਾਂ ਕਿਹਾ ਕਿ ਪ੍ਰੀ-ਬਜਟ ਮੀਟਿੰਗ ਵਿਚ ਉਨ੍ਹਾਂ ਵਲੋਂ ਸ਼ਿਰਕਤ ਕਰਦੇ ਹੋਏ ਪੰਜਾਬ ਲਈ ਜੋ ਵੀ ਮੰਗ ਕੀਤੀ ਗਈ ਸੀ, ਚਾਹੇ ਉਹ ਕਿਸਾਨਾਂ ਨਾਲ ਸਬੰਧਤ ਹੋਵੇ, ਪਰਾਲੀ ਦਾ ਹੱਲ, ਆਰ.ਡੀ.ਐੱਫ. ਸਮੇਤ ਕਈ ਹੋਰ ਮਸਲੇ ਰੱਖੇ ਸਨ ਜਿਨ੍ਹਾਂ ਵਿਚੋਂ ਕੇਂਦਰ ਸਰਕਾਰ ਨੇ ਇਕ ਵੀ ਮੰਗ ਨਹੀਂ ਮੰਨੀ, ਜਿਸ ਤੋਂ ਸਾਫ ਹੋ ਗਿਆ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਦੀ ਕੀਤੀ ਸ਼ਲਾਘਾ
ਵਿਰੋਧੀ ਪਾਰਟੀਆਂ ਨੇ ਬਜਟ ਨੂੰ ਭੰਡਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਬਜਟ 2025 ’ਤੇ ਪ੍ਰਧਾਨ …