9.6 C
Toronto
Saturday, November 8, 2025
spot_img
Homeਪੰਜਾਬਸੰਤ ਬਲਬੀਰ ਸਿੰਘ ਸੀਚੇਵਾਲ ਦਾ 'ਸਫ਼ਾਈਗਿਰੀ' ਐਵਾਰਡ ਨਾਲ ਸਨਮਾਨ

ਸੰਤ ਬਲਬੀਰ ਸਿੰਘ ਸੀਚੇਵਾਲ ਦਾ ‘ਸਫ਼ਾਈਗਿਰੀ’ ਐਵਾਰਡ ਨਾਲ ਸਨਮਾਨ

sant-seechewalਐਸ਼ਵਰਿਆ ਰਾਏ ਬਚਨ ਤੇ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਦਿੱਤਾ ਐਵਾਰਡ
ਜਲੰਧਰ : ਸਵੱਛ ਭਾਰਤ ਮੁਹਿੰਮ ਦੀ ਦੂਜੀ ਵਰ੍ਹੇਗੰਢ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਨਵੀਂ ਦਿੱਲੀ ਵਿੱਚ ਸਫ਼ਾਈਗਿਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਫਿਲਮੀ ਅਦਾਕਾਰਾ ਐਸ਼ਵਰਿਆ ਰਾਏ ਬੱਚਨ, ਸੂਚਨਾ ਤੇ ਪ੍ਰਸਾਰਨ ਮੰਤਰੀ ਐਮ.ਵੈਂਕੱਈਆ ਨਾਇਡੂ ਤੇ ਇੰਡੀਆ ਟੂਡੇ ਗਰੁੱਪ ਦੇ ਐਡੀਟਰ-ਇਨ-ਚੀਫ਼ ਅਰੁਣ ਪੁਰੀ ਨੇ ਸਾਂਝੇ ਤੌਰ ‘ਤੇ ਦਿੱਤਾ। ਇੰਡੀਆ ਟੂਡੇ ਗਰੁੱਪ ਵੱਲੋਂ ਮਹਾਤਮਾ ਗਾਂਧੀ ਦੇ ਜਨਮ ਦਿਨ ਨੂੰ ਸਮਰਪਿਤ ਸਵੱਛ ਭਾਰਤ ਮੁਹਿੰਮ ਦੇ ਦੋ ਸਾਲ ਪੂਰੇ ਹੋਣ ‘ਤੇ ਦੇਸ਼ ਦੀਆਂ 14 ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਆਪੋ-ਆਪਣੇ ਸੂਬਿਆਂ ਵਿੱਚ ਸਫ਼ਾਈ ਮੁਹਿੰਮ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਫ਼ਾਈਗਿਰੀ ਐਵਾਰਡ ਪਵਿੱਤਰ ਕਾਲੀ ਵੇਈਂ ਦੀ ਕਰਵਾਈ ਗਈ ਕਾਰ ਸੇਵਾ ਸਦਕਾ ਦਿੱਤਾ ਗਿਆ ਕਿ ਕਿਵੇਂ ਉਨ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਇਸ ਨੂੰ ਪੁਨਰ ਜੀਵਤ ਕਰ ਦਿੱਤਾ ਹੈ। ਇਸ ਮੌਕੇ ਸੰਤ ਸੀਚੇਵਾਲ ਨੇ ਦੱਸਿਆ ਕਿ ਕੋਈ ਕੰਮ ਅਜਿਹਾ ਨਹੀਂ ਜਿਹੜਾ ਲੋਕਾਂ ਦੇ ਸਹਿਯੋਗ ਬਿਨਾਂ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਉਡੀਕ ਕੀਤੇ ਬਿਨਾਂ ਉਨ੍ਹਾਂ ਇਹ ਸਾਰੇ ਕਾਰਜ ਕੀਤੇ ਹਨ। ਦੇਸ਼ ਭਰ ਤੋਂ ਆਈਆਂ ਸ਼ਖ਼ਸੀਅਤਾਂ ਨੂੰ ਮੁਖਾਤਿਬ ਹੁੰਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿੱਚ ਉਨ੍ਹਾਂ ਨੇ ਵਰਤੇ ਗਏ ਪਾਣੀ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣ ਤੇ ਮੀਂਹ ਦੇ ਪਾਣੀ ਨੂੰ ਧਰਤੀ ਹੇਠ ਰੀਚਾਰਜ ਕਰਨ ਦਾ ਮਾਡਲ ਦਿੱਤਾ ਹੈ। ਗੰਗਾ ‘ਤੇ ਵੀ ਕੇਂਦਰ ਸਰਕਾਰ ਨੇ 1657 ਪਿੰਡਾਂ ਵਿੱਚ ਵੀ ‘ਸੀਚੇਵਾਲ ਮਾਡਲ’ ਨੂੰ ਲਾਗੂ ਕੀਤਾ ਹੈ।
ਐਸ਼ਵਾਰਿਆ ਰਾਏ ਬੱਚਨ ਨੇ ਇਸ ਮੌਕੇ ਮਹਾਤਮਾ ਗਾਂਧੀ ਨੂੰ ਯਾਦ ਕਰਦਿਆਂ ਕਿਹਾ ਕਿ ਸਫ਼ਾਈ ਵਿੱਚ ਹੀ ਖ਼ੁਦਾਈ ਹੈ ਤੇ ਲੋਕਾਂ ਨੂੰ ਨਾਲ ਲੈ ਕੇ ਹੀ ਸਵੱਛ-ਭਾਰਤ ਨੂੰ ਜਨ-ਅੰਦੋਲਨ ਬਣਾਇਆ ਜਾ ਸਕਦਾ।ਕੇਂਦਰੀ ਸੂਚਨਾ ਮੰਤਰੀ ਐਮ.ਵੈਂਕੱਈਆ ਨਾਇਡੂ ਨੇ ਵੀ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਦੇਸ਼ ਦੇ ਰੋਲ ਮਾਡਲ ਹਨ। ਇਸ ਮੌਕੇ ਮਨਮਾਨੇ ਜਾਣ ਵਾਲਿਆਂ ‘ਚ ਸਨਅਤਕਾਰ ਸੰਜੀਵ ਪੁਰੀ, ਪੁਣੇ ਦੀ ਪਦਮਾਵਤੀ, ਕੋਇੰਬਟੂਰ ਤੋਂ ਈਸ਼ਾ ਫਾਊਂਡੇਸ਼ਨ, ਬੰਗਲੌਰ ਤੋਂ ਰਾਜੇਸ਼ ਪਾਈ, ਕਰਨਾਟਕਾ ਦੇ ਵਿਦਿਆਰਨਿਯਾਪੁਰਮ, ਜੈਪੁਰ ਤੋਂ ਗੌਤਮ ਸਾਧੂ, ਹੈਦਰਾਬਾਦ ਤੋਂ ਐਸ ਰਵੀ ਕੁਮਾਰ ਰੈਡੀ, ਹਿਮਾਚਲ ਪ੍ਰਦੇਸ਼ ਤੋਂ ਕੇਸ਼ਵ ਰਾਓ ਚੰਦੇਲ, ਕੇਰਲਾ ਦੇ ਪਿੰਡ ਮਨਨਮੰਗਲਮ ਸ਼ਾਮਿਲ ਹਨ।

RELATED ARTICLES
POPULAR POSTS