ਬਾਦਲ ਨੇ ਦਿੱਤਾ ਅਸਤੀਫ਼ਾ, ਕੈਪਟਨ ਅਮਰਿੰਦਰ ਪੰਜਾਬ ਦੇ ਅਗਲੇ ਮੁੱਖ ਮੰਤਰੀ
ਦਸ ਸਾਲ ਬਾਅਦ ਕਾਂਗਰਸ ਦੀ ਸੱਤਾ ‘ਚ ਵਾਪਸੀ ਹੋ ਗਈ ਹੈ, ਪੂਰੇ ਦਮ-ਖਮ ਦੇ ਨਾਲ। ਪਾਰਟੀ ਨੇ ਉਮੀਦ ਤੋਂ ਕਿਤੇ ਜ਼ਿਆਦਾ 117 ‘ਚੋਂ 77 ਸੀਟਾਂ ਜਿੱਤੀਆਂ ਹਨ। ਕੈਪਟਨ ਅਮਰਿੰਦਰ ਦਾ ਜਨਮ ਦਿਨ ਵਾਕਈ ਉਨ੍ਹਾਂ ਦਾ ਦਿਨ ਸਾਬਤ ਹੋਇਆ। ਪਹਿਲੀ ਵਾਰ ਵਿਧਾਨ ਸਭਾ ਚੋਣਾਂ ‘ਚ ਉਤਰੀ ਆਮ ਆਦਮੀ ਪਾਰਟੀ ਜੋ 100 ਤੋਂ ਜ਼ਿਆਦਾ ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਸੀ, ਸਿਰਫ਼ 20 ਸੀਟਾਂ ਹੀ ਲੈ ਸਕੀ। ਹਾਲਤ ਇੰਨੀ ਖਰਾਬ ਕਿ ਆਮ ਆਦਮੀ ਪਾਰਟੀ ਸਿਰਫ਼ 23 ਸੀਟਾਂ ‘ਤੇ ਹੀ ਉਹ ਦੂਜੇ ਨੰਬਰ ‘ਤੇ ਆਈ ਹੈ। ਯਾਨੀਕਿ 69 ਸੀਟਾਂ ‘ਤੇ ਤੀਜੇ ਤੇ ਚੌਥੇ ਨੰਬਰ ‘ਤੇ ਹੈ। ਅਕਾਲੀ-ਭਾਜਪਾ ਗੱਠਜੋੜ ਪ੍ਰਮੁੱਖ ਵਿਰੋਧੀ ਧਿਰ ਵੀ ਨਹੀਂ ਬਣ ਸਕਿਆ। ਉਨ੍ਹਾਂ ਨੂੂੰ 18 ਸੀਟਾਂ ਹੀ ਮਿਲੀਆਂ। ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ਾ ਦੇਣ ਨਾਲ ਖਾਲੀ ਹੋਈ ਅੰਮ੍ਰਿਤਸਰ ਲੋਕ ਸਭਾ ਸੀਟਾ ‘ਤੇ ਵੀ ਜ਼ਿਮਨੀ ਚੋਣ ਵੀ ਕਾਂਗਰਸ ਨੇ ਜਿੱਤ ਲਈ ਹੈ। ਪਾਰਟੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਦੇ ਰਜਿੰਦਰ ਮੋਹਨ ਛੀਨਾ ਨੂੰ 1.95 ਹਜ਼ਾਰ ਵੋਟਾਂ ਨਾਲ ਹਰਾਇਆ। ਕੈਪਟਨ ਨੇ ਇਨ੍ਹਾਂ ਚੋਣਾਂ ‘ਚ ਸ਼ਾਨਦਾਰ ਜਿੱਤ ਦਾ ਪ੍ਰਦਰਸ਼ਨ ਕੀਤਾ ਪ੍ਰੰਤੂ ਲੰਬੀ ‘ਚ ਬਾਦਲ ਤੋਂ 22770 ਵੋਟਾਂ ਨਾਲ ਹਾਰ ਗਏ।
ਸਭ ਤੋਂ ਵੱਡੀ ਜਿੱਤ : 52407
ਜਿੱਤਣ ਵਾਲੇ ਸਭ ਤੋਂ ਨੌਜਵਾਨ : 25 ਸਾਲ ਦੇ ਦਵਿੰਦਰ ਸਿੰਘ ਘੁਬਾਇਆ
ਜਿੱਤਣ ਵਾਲੇ ਸਭ ਤੋਂ ਬਜ਼ੁਰਗ : 90 ਸਾਲ ਦੇ ਪ੍ਰਕਾਸ਼ ਸਿੰਘ ਬਾਦਲ 22770 ਵੋਟਾਂ ਨਾਲ ਲੰਬੀ ਤੋਂ ਜਿੱਤੇ
6 ਬੀਬੀਆਂ ਹੀ ਜਿੱਤੀਆਂ : 117 ਵਿਧਾਨ ਸਭਾ ਸੀਟਾਂ ‘ਚੋਂ ਕੇਵਲ 6 ਬੀਬੀਆਂ ਹੀ ਜਿੱਤੀਆਂ। ਕਾਂਗਰਸ ਦੀਆਂ ਤਿੰਨ ਅਤੇ ਆਮ ਆਦਮੀ ਪਾਰਟੀਆਂ ਦੀ 3 ਬੀਬੀਆਂ ਜਿੱਤੀਆਂ
ਕਾਂਗਰਸ ਦੇ ਦਿੱਗਜ਼ ਜੋ ਹਾਰੇ : ਪੰਜਾਬ ਕਾਂਗਰਸ ਦੀ ਇਤਿਹਾਸਕ ਜਿੱਤ ਦੇ ਦੌਰ ‘ਚ ਵੀ ਬੀਬੀ ਰਜਿੰਦਰ ਕੌਰ ਭੱਠਲ, ਸੁਨੀਲ ਜਾਖੜ, ਜਗਮੋਹਨ ਸਿੰਘ ਕੰਗ, ਅਸ਼ਵਨੀ ਸ਼ੇਖੜੀ, ਮਹਿੰਦਰ ਸਿੰਘ ਕੇ.ਪੀ., ਕੇਵਲ ਸਿੰਘ ਢਿੱਲੋਂ ਅਤੇ ਅਜੀਤ ਸਿੰਘ ਮੋਫ਼ਰ ਵੀ ਹਾਰ ਗਏ ਹਨ।
ਕਲਾਕਾਰ ਜੋ ਹਾਰੇ : ਪੰਜਾਬ ਵਿਧਾਨ ਸਭਾ ਚੋਣਾਂ ‘ਚ ਸਾਰੇ ਕਲਾਕਾਰ ਹਾਰ ਗਏ ਹਨ ਜਿਵੇਂ ਗੁਰਪ੍ਰੀਤ ਘੁੱਗੀ, ਭਗਵੰਤ ਮਾਨ, ਸਤਵਿੰਦਰ ਬਿੱਟੀ, ਮੁਹੰਮਦ ਸਦੀਕ ਆਦਿ ਕਲਾਕਾਰ ਆਪਣੀਆਂ-ਆਪਣੀਆਂ ਸੀਟਾਂ ਤੋਂ ਚੋਣ ਹਾਰ ਗਏ ਹਨ।
ਮੂਧੇ ਮੂੰਹ ਡਿੱਗੀ ਅੱਧੀ ਕੈਬਨਿਟ : ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਆਪਣੀ ਸੀਟ ਨਹੀਂ ਬਚਾ ਸਕੇ।ੲ ਭਾਜਪਾ ਦੇ 4 ਮੰਤਰੀ, ਦੋ ਲੜੇ ਨਹੀਂ, ਦੋ ਅਨਿਲ ਜੋਸ਼ੀ ਅਤੇ ਸੁਰਜੀਤ ਜਿਆਣੀ ਚੋਣ ਹਾਰ ਗਏ।
ੲ ਤੋਤਾ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਵੀ ਨਹੀਂ ਜਿੱਤ ਸਕਿਆ।
ੲ ਜਨਮੇਜਾ ਸਿੰਘ ਸੇਖੋਂ ‘ਆਪ’ ਦੇ ਕਮਾਲੂ ਤੋਂ ਹਾਰੇ
ੲ ਇਸੇ ਤਰ੍ਹਾਂ ਸੁਰਜੀਤ ਸਿੰਘ ਰੱਖੜਾ ਵੀ ਆਪਣੀ ਸੀਟ ਨਹੀਂ ਬਚਾ ਸਕੇ।
ੲ ਕੈਬਨਿਟ ਮੰਤਰੀ ਰਹੇ ਸਿਕੰਦਰ ਸਿੰਘ ਮਲੂਕਾ ਵੀ ਆਪਣੀ ਸੀਟ ਤੋਂ ਚੋਣ ਹਾਰ ਗਏ।
ਸਿੱਧੂ ਬਣੇ ਕੈਬਨਿਟ ਦਾ ਹਿੱਸਾ
ਨਵਜੋਤ ਸਿੰਘ ਸਿੱਧੂ ਪੰਜਾਬ ਵਿਚ ਕੈਪਟਨ ਅਮਰਿੰਦਰ ਦੀ ਵਜ਼ਾਰਤ ਦਾ ਹਿੱਸਾ ਬਣ ਗਏ ਹਨ
ੲ ਕਿਸੇ ਸਮੇਂ ਭਾਜਪਾ ਦਾ ਚਿਹਰਾ ਮੰਨੇ ਜਾਂਦੇ ਨਵਜੋਤ ਸਿੰਘ ਸਿੱਧੂ ਹੁਣ ਕਾਂਗਰਸ ਦਾ ਹੱਥ ਫੜ ਚੁੱਕੇ ਹਨ।
ੲ ਹੱਥ ਫੜਨ ਤੋਂ ਬਾਅਦ ਉਹ ਵਿਧਾਇਕ ਵੀ ਬਣੇ ਤੇ ਕੈਬਨਿਟ ਮੰਤਰੀ ਵੀ ਬਣ ਗਏ।
ੲ ਭਾਜਪਾ ਵੱਲੋਂ 3 ਵਾਰ ਸੰਸਦ ਮੈਂਬਰ ਤੇ ਇਕ ਵਾਰ ਰਾਜ ਸਭਾ ਮੈਂਬਰ ਬਣੇ।
ੲ ਅੰਮ੍ਰਿਤਸਰ ਤੋਂ ਐਮ.ਪੀ. ਬਣਨ ਤੋਂ ਬਾਅਦ ਹੁਣ ਵਿਧਾਇਕ ਵੀ ਅੰਮ੍ਰਿਤਸਰ ਪੂਰਬੀ ਤੋਂ ਬਣੇ।
ੲ ਕਾਂਗਰਸ ਦਾ ਸਟਾਰ ਪ੍ਰਚਾਰਕ ਚਿਹਰਾ ਹਨ ਸਿੱਧੂ।
ਅਮਰਿੰਦਰ ਦੇ ਘਰ ਜਿੱਤ ਦਾ ਆਲਮ
ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ‘ਚ ਸ਼ਾਮਲ ਹੋਣ ਦੇ ਲਈ ਪਾਕਿਸਤਾਨ ਦੀ ਸਾਬਕਾ ਪੱਤਰਕਾਰ ਅਰੂਸਾ ਆਲਮ ਸ਼ਨੀਵਾਰ ਨੂੰ ਚੰਡੀਗੜ੍ਹ ‘ਚ ਉਨ੍ਹਾਂ ਦੇ ਘਰ ‘ਤੇ ਹੀ। ਕੈਪਟਨ ਨੂੰ ਵਧਾਈ ਦੇਣ ਦੇ ਲਈ ਉਨ੍ਹਾਂ ਦੇ ਘਰ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ, ਏਆਈਸੀਸੀ ਦੇ ਸੈਕਟਰੀ ਹਰੀਸ਼ ਚੌਧਰੀ ਤੋ ਇਲਾਵਾ ਕਈ ਸੀਨੀਅਰ ਅਫ਼ਸਰ ਵੀ ਮੌਜੂਦ ਸਨ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …