ਸਰਹਿੰਦ/ਬਿਊਰੋ ਨਿਊਜ਼ : ਭਗੰਦਰ ਦਾ ਇੱਕ ਜਟਿਲ ਕੇਸ, ਜੋ ਕਿ ਪਹਿਲਾਂ 2 ਵਾਰ ਚੰਡੀਗੜ੍ਹ ਵਿਖੇ ਕਿਸੇ ਹਸਪਤਾਲ ਵਿੱਚ ਅਪਰੇਸ਼ਨ ਕਰਵਾ ਚੁੱਕਾ ਸੀ, ਹੁਣ ਤੱਕ ਦਾ ਸਭ ਤੋਂ ਵੱਡਾ ਭੰਗਦਰ ਦਾ ਕੇਸ ਹੈ ਜੋ ਕਿ ਗੁਦਾਮਾਰਗ ਤੋਂ ਲੈ ਕੇ ਪੇਟ ਤੱਕ ਫੈਲ ਚੁੱਕਾ ਸੀ। ਇਹ ਕੇਸ ਸਫਲਤਾਪੂਰਵਕ ਸੰਪਨ ਕਰਨ ਵਾਲੇ ਡਾਕਟਰਾਂ ਦੀ ਟੀਮ ਵਿੱਚ ਡਾ. ਅਰੁਣ ਰੋਜਨਸਕਲ, ਡਾ.ਪ੍ਰਦੀਪ ਸਿੰਘ ਚਹਿਲ, ਅਤੇ ਡਾ. ਹਿਤੇਦੰਰ ਸੂਰੀ ਨੇ ਅਗਵਾਈ ਕੀਤੀ। 10 ਮਹੀਨੇ ਦੀ ਕੜੀ ਮਿਹਨਤ ਤੋਂ ਬਾਅਦ ਇਹ ਭਗੰਦਰ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਹੈ। ਬਿਜਨੈੱਸ ਸਟੈਂਡਰਜ ਦੀ ਇਕ ਖਬਰ ਅਨੁਸਾਰ ਹੁਣ ਤੱਕ ਦਾ ਸਭ ਤੋਂ ਵੱਡਾ ਭਗੰਦਰ ਦਾ ਕੇਸ ਜੋ ਕਿ ਅਪਰੇਸ਼ਨ ਨਾਲ ਠੀਕ ਹੋਇਆ ਹੈ। 25 ਸੈ.ਮੀ.ਦਾ ਹੈ। ਜਦੋਂ ਕਿ ਰਾਣਾ ਹਸਪਤਾਲ ਸਰਹਿੰਦ ਵਿੱਚ ਸਫਲਤਾਪੂਰਵਕ ਠੀਕ ਹੋਏ । ਇਸ ਕੇਸ ਦੀ ਲੰਬਾਈ 26 ਸੈ.ਮੀ.(ਐਮ. ਆਰ.ਆਈ ਦੀ ਰਿਪੋਰਟ ਨਾਲ ਨੱਥੀ ਹੈ) ਜੋ ਕਿ ਵਾਸਤਵ ਵਿੱਚ 30 ਸੈ.ਮੀ.ਦੇ ਆਸ- ਪਾਸ ਅੰਦਾਜਾ ਇੱਕ ਫੁੱਟ ਦਾ ਸੀ।
ਲਿਫਟ ਤਕਨੀਕ ਦੇ ਮਾਹਿਰ ਡਾ. ਅਰੁਣ ਰੋਜਨਸਕਲ ਜੋ ਕਿ ਬੈਕਾਂਕ ਤੋਂ ਆਏ ਸਨ ਦੇ ਹੱਥੋਂ ਇਲਾਜ ਕਰਵਾ ਕੇ ਮਰੀਜ਼ ਕੁਲਵਿੰਦਰ ਸਿੰਘ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਹੈ। ਉਹ ਤਹਿਦਿਲੋਂ ਰਾਣਾ ਹਸਪਤਾਲ ਸਰਹਿੰਦ ਦੇ ਸਟਾਫ ਅਤੇ ਡਾਕਟਰਾਂ ਦਾ ਸ਼ੁਕਰਗੁਜਾਰ ਹੈ। ਜਿਨ੍ਹਾਂ ਦੀ ਮਿਹਨਤ ਸਦਕਾ ਉਹ ਅੱਜ ਇਕ ਆਰਾਮਦਾਇਕ ਜੀਵਨ ਗੁਜਾਰ ਰਿਹਾ ਹੈ। ਕੁਲਵਿੰਦਰ ਸਿੰਘ ਭਗਵਾਨ ਦਾ ਸ਼ੁਕਰਗੁਜਾਰ ਹੁੰਦਾ ਹੋਇਆ ਇਹ ਮੰਨਦਾ ਹੈ ਕਿ ਇਲਾਜ ਦੇ ਪੂਰੇ ਸਮੇਂ ਦੌਰਾਨ ਉਹ ਪੂਰੀ ਤਰ੍ਹਾਂ ਪੀੜਾਮੁਕਤ ਰਿਹਾ ਹੈ।
ਰਾਣਾ ਹਸਪਤਾਲ ਸਰਹਿੰਦ ਇਸ ਤੋਂ ਪਹਿਲਾਂ ਲਿਮਕਾ ਬੁੱਕ ਅਤੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕਾ ਹੈ।
ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ.ਐਨ. ਕੇ ਗਰਵਾਲ ਨੇ ਰਾਣਾ ਹਸਪਤਾਲ ਦੀ ਇਸ ਸਫਤਲਤਾ ਤੇ ਤਹਿਦਿਲੋਂ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਹਸਪਤਾਲ ਸ਼ਲਾਘਾਯੋਗ ਕੰਮ ਕਰ ਰਿਹਾ ਹੈ।
Home / ਪੰਜਾਬ / ਵਿਸ਼ਵ ਦੇ ਸਭ ਤੋਂ ਵੱਡੇ ਭਗੰਦਰ ਦਾ ਇਲਾਜ ਕਰ ਰਾਣਾ ਹਸਪਤਾਲ ਸਰਹਿੰਦ ਨੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …