Breaking News
Home / ਪੰਜਾਬ / ਹੌਲਦਾਰ ਤੇ ਹੋਮਗਾਰਡ ਦਾ ਜਵਾਨ ਚਿੱਟਾ ਪੀਂਦੇ ਹੋਏ ਗ੍ਰਿਫ਼ਤਾਰ

ਹੌਲਦਾਰ ਤੇ ਹੋਮਗਾਰਡ ਦਾ ਜਵਾਨ ਚਿੱਟਾ ਪੀਂਦੇ ਹੋਏ ਗ੍ਰਿਫ਼ਤਾਰ

ਜਲੰਧਰ : ਮਿੱਠੂ ਬਸਤੀ ਏਰੀਏ ‘ਚ ਇਕ ਕਿਰਾਏ ਦੇ ਕਮਰੇ ‘ਚ ਚਿੱਟਾ ਪੀਂਦੇ ਹੌਲਦਾਰ ਅਮਰਜੋਤ ਅਤੇ ਹੋਮਗਾਰਡ ਦਾ ਜਵਾਨ ਨਿਰਮਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵੇਂ ਦੇ ਚਿੱਟਾ ਪੀਣ ਦੀ ਇਕ ਪੁਰਾਣੀ ਵੀਡੀਓ ਸੋਸ਼ਲ ਮੀਡੀਏ ‘ਤੇ ਵਾਇਰਲ ਹੋਈ ਸੀ। ਪੁਲਿਸ ਨੇ ਵੀਡੀਓ ‘ਤੇ ਐਕਸ਼ਨ ਲੈਂਦੇ ਹਏ ਦੋਵੇਂ ਆਰੋਪੀ ਟਰੇਸ ਕਰ ਲਏ। ਪੁਲਿਸ ਨੇ ਜਦੋਂ ਮਿੱਠੂ ਬਸ ‘ਚ ਰੇਡ ਕੀਤੀ ਤਾਂ ਦੋਵੇਂ ਆਰੋਪੀ ਚਿੱਟਾ ਪੀ ਰਹੇ ਸਨ। ਪੁਲਿਸ ਨੇ ਕਮਰੇ ‘ਚ ਚਿੱਟਾ ਪੀਣ ਲਈ ਵਰਤੇ ਜਾਂਦੇ ਪੇਪਰ ਰੋਲ ਅਤੇ ਮਾਚਿਸ ਬਰਾਮਦ ਕੀਤੀ ਹੈ। ਫਿਲੌਰ ਤੇ ਮੁਹੱਲਾ ਉਚੀ ਘਾਟੀ ਦੇ ਰਹਿਣ ਵਾਲੇ ਹੌਲਦਾਰ ਅਮਰਜੋਤ ਸਿੰਘ ਅਤੇ ਰਤਨ ਨਗਰ ਦੇ ਰਹਿਣ ਵਾਲੇ ਹੋਮ ਗਾਰਡ ਦੇ ਜਵਾਨ ਨਿਰਮਲ ਸਿੰਘ ਦੇ ਖਿਲਾਫ਼ ਥਾਣਾ ਬਸਤੀ ਬਾਬਾ ਖੇਡ ‘ਚ ਐਨਡੀਪੀਐਸ ਐਕਟ ਦੀ ਧਾਰਾ-27 ਦੇ ਤਹਿਤ ਕੇਸ ਦਰਜ ਕੀਤਾ ਹੈ। ਅਦਾਲਤ ਨੇ ਦੋਵੇਂ ਆਰੋਪੀ ਜੇਲ੍ਹ ਭੇਜ ਦਿੱਤੇ ਹਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਹਿਕਾ ਕਿ ਹੌਲਦਾਰ ਅਮਰਜੋਤ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ ਜਦਕਿ ਹੋਮਗਾਰਡ ਜਵਾਨ ਨਿਰਮਲ ਸਿੰਘ ਦੇ ਖਿਲਾਫ਼ ਸਖਤ ਐਕਸ਼ਨ ਦੀ ਸਿਫਾਰਸ਼ ਕੀਤੀ ਹੈ। ਸੀਪੀ ਨੇ ਕਿਹਾ ਕਿ ਨਸ਼ੇ ਦੇ ਕੇਸ ਨਾਲ ਸਬੰਧਤ ਕਿਸੇ ਵੀ ਆਰੋਪੀ ਨੂੰ ਬਖਸ਼ਿਆ ਨਹੀਂ ਜਾਵੇਗਾ। ਚਿੱਟਾ ਜਵਾਨ ਕਿੱਥੋਂ ਲਿਆਉਂਦੇ ਹਨ, ਇਸ ਦੀ ਜਾਂਚ (ਇਨਵੈਸਟੀਗੇਸ਼ਨ) ਗੁਰਮੀਤ ਸਿੰਘ ਦੀ ਸੁਪਰਵਿਜ਼ਨ ‘ਚ ਕਰਵਾਈ ਜਾ ਰਹੀ ਹੈ।
ਪਹਿਲਾਂ ਵੀ ਫੜਿਆ ਜਾ ਚੁੱਕਿਆ ਹੈ ਅਮਰਜੋਤ
ਪੁੱਛਗਿੱਛ ਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਰਜੋਤ ਲਗਭਗ ਦੋ ਸਾਲ ਪਹਿਲਾਂ ਵੀ ਫਿਲੌਰ ‘ਚ ਚਿੱਟਾ ਪੀਂਦੇ ਹੋਏ ਪਕੜਿਆ ਗਿਆ ਸੀ। ਫੈਮਿਲੀ ਨੇ ਉਸ ਦਾ ਇਲਾਜ ਕਰਵਾਇਆ ਸੀ। ਅਮਰਜੋਤ ਦੇ ਦੋ ਬੱਚੇ ਹਨ। ਅਮਰਜੋਤ ਨੇ ਫੈਮਿਲੀ ਨੂੰ ਯਕੀਨ ਦਿਵਾਇਆ ਸੀ ਕਿ ਉਹ ਦੁਬਾਰਾ ਚਿੱਟਾ ਨਹੀਂ ਲਏਗਾ। ਅਮਰਜੋਤ ਨੇ ਆਪਣੇ ਸੀਨੀਅਰ ਨੂੰ ਵੀ ਯਕੀਨ ਦਿਵਾਇਆ ਸੀ ਕਿ ਉਹ ਇਲਾਜ ਕਰਵਾ ਰਿਹਾ ਹੈ ਅਤੇ ਭਵਿੱਖ ‘ਚ ਕਦੇ ਵੀ ਚਿੱਟਾ ਨਹੀਂ ਲਵੇਗਾ। ਇਸ ਲਈ ਉਸਦੇ ਲਗਭਗ 6 ਮਹੀਨੇ ਪਹਿਲਾਂ ਬਹਾਲ ਕੀਤਾ ਗਿਆ ਸੀ।
ਸਿਟੀ ਪੁਲਿਸ ਨੇ ਦਿੱਤੇ ਸਨ ਵਰਦੀਧਾਰੀ ਟਰੇਸ ਕਰਨ ਦੇ ਹੁਕਮ
ਪੁਲਿਸ ਵਿਭਾਗ ‘ਚ ਉਸ ਸਮੇਂ ਸਨਸਨੀ ਫੈਲ ਗਈ ਸੀ ਜਦੋਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਇਆ ਜਿਸ ‘ਚ ਵਰਦੀ ਪਹਿਨੀ ਜਵਾਨ ਚਿੱਟਾ ਪੀ ਰਹੇ ਸਨ। ਫਿਰ ਇਕ ਹੋਰ ਵੀਡੀਓ ਸਾਹਮਣੇ ਆਈ। ਵੀਡੀਓ ਸਿਟੀ ਪੁਲਿਸ ਦੀ ਦੱਸੀ ਗਈ ਸੀ। ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਰਦੀਧਾਰੀ ਨੂੰ ਟਰੇਸ ਕਰਨ ਦੇ ਹੁਕਮ ਦਿੱਤੇ। ਜਾਂਚ ‘ਚ ਪਤਾ ਲਗਆ ਕਿ ਵਰਦੀ ਵਾਲਾ ਨੌਜਵਾਨ ਬਸਤੀ ਬਾਵਾ ਖੇਲ ਥਾਣੇ ‘ਚ ਤਾਇਨਾਤ ਹੌਲਦਾਰ ਅਮਰਜੋਤ ਸਿੰਘ ਤੇ ਦੂਸਰਾ ਥਾਣਾ ਡਵੀਜ਼ਨ ਨੰਬਰ 2 ‘ਚ ਤਾਇਨਾਤ ਹੋਮਗਾਰਡ ਦਾ ਜਵਾਨ ਨਿਰਮਲ ਸਿੰਘ ਹੈ। ਜਦੋਂ ਪੁਲਿਸ ਨਸੇ ਮਿੱਠੂ ਬਸਤੀ ਦੇ ਕਿਰਾਏ ਦੇ ਮਕਾਨ ‘ਚ ਰੇਡ ਕੀਤੀ ਤਾਂ ਦੋਵੇਂ ਬੜੇ ਅਰਾਮ ਨਾਲ ਚਿੱਟਾ ਪੀ ਰਹੇ ਸਨ। ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੇ ਕਮਰੇ ਦੀ ਤਲਾਸ਼ੀ ਲਈ ਗਈ ਪ੍ਰੰਤੂ ਚਿੱਟਾ ਨਹੀਂ ਮਿਲਿਅ। ਉਨ੍ਹਾਂ ਦੇ ਕੱਪੜੇ ਉਤਾਰ ਕੇ ਵੀ ਚੈਕ ਕੀਤਾ ਗਿਆ। ਕਮਰੇ ‘ਚ ਚਿੱਟੇ ਦਾ ਇਸਤੇਮਾਲ ਸਿਗਰਟ, ਪੇਪਰ, ਮਾਚਿਸ ਅਤੇ ਲਾਈਟਰ ਮਿਲਿਆ ਹੈ। ਅਮਰਜੋਤ ਨੇ ਕਿਹਾ ਕਿ ਮੇਰੇ ਕੋਲੋਂ ਗਲਤੀ ਹੋ ਗਈ, ਮੈਨੂੰ ਮੁਆਫ਼ ਕਰ ਦਿਓ। ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਕਮਰੇ ‘ਚ ਨਸ਼ੇੜੀ ਵੀ ਆਉਂਦੇ ਹਨ। ਉਨ੍ਹਾਂ ਦੇ ਨਾਲ ਮਿਲ ਕੇ ਦੋਵੇਂ ਨਸ਼ੇ ਕਰਦੇ ਸਨ। ਇਨ੍ਹਾਂ ‘ਚੋਂ ਕਿਸੇ ਇਕ ਨੇ ਦੋਵਾਂ ਦਾ ਵੀਡੀਓ ਬਣਾ ਲਿਆ। ਚਿੱਟੇ ਦੀ ਪਾਰਟਨਰਸ਼ਿਪ ਟੁੱਟਣ ਤੋਂ ਬਾਅਦ ਇਹ ਵੀਡੀਓ ਵਾਇਰਲ ਹੋਇਆ। ਅਮਰਜੋਤ ਨੇ ਕਿਹਾ ਕਿ ਇਸ ਵਾਰ ਚਿੱਟਾ ਨਿਰਮਲ ਲੈ ਕੇ ਆਇਆ ਸੀ। ਨਿਰਮਲ ਨੇ ਮੰਨਿਆ ਕਿ ਉਹ ਵੀ ਲੰਬੇ ਸਮੇਂ ਤੋਂ ਚਿੱਟਾ ਲੈ ਰਿਹਾ ਹੈ। ਇਹ ਚਿੱਟਾ ਬਸਤੀਯਾਤ ਖੇਤਰ ਦੇ ਰਹਿਣ ਵਾਲੇ ਇਕ ਤਸਕਰ ਤੋਂ ਲੈ ਕੇ ਆਇਆ ਸੀ। ਪੁਲਿਸ ਤਸਕਰ ਦਾ ਨਾਮ ਜਨਤਕ ਨਹੀਂ ਕਰਹੀ। ਤਸਕਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …