-14.6 C
Toronto
Saturday, January 24, 2026
spot_img
HomeਕੈਨੇਡਾFrontਚੰਡੀਗੜ੍ਹ ’ਚ ਮੇਅਰ ਦੀ ਹੋਈ ਚੋਣ ਨੂੰ ਲੈ ਕੇ ਰਿਟਰਨਿੰਗ ਅਫਸਰ ’ਤੇ...

ਚੰਡੀਗੜ੍ਹ ’ਚ ਮੇਅਰ ਦੀ ਹੋਈ ਚੋਣ ਨੂੰ ਲੈ ਕੇ ਰਿਟਰਨਿੰਗ ਅਫਸਰ ’ਤੇ ਭੜਕੇ ਚੀਫ ਜਸਟਿਸ

ਨਵੀਂ ਦਿੱਲੀ/ਬਿਊਰੋ ਨਿਊਜ਼
ਚੰਡੀਗੜ੍ਹ ਵਿਚ ਮੇਅਰ ਦੀ ਚੋਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ ’ਚ ਸੁਣਵਾਈ ਹੋਈ ਹੈ। ਮਾਨਯੋਗ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠ ਤਿੰਨ ਜੱਜਾਂ ਨੇ ਮਾਮਲੇ ਦੀ ਸੁਣਵਾਈ ਕੀਤੀ। ਚੀਫ਼ ਜਸਟਿਸ ਨੇ ਪ੍ਰੀਜ਼ਾਈਡਿੰਗ ਅਫਸਰ ਦੀ ਵੀਡੀਓ ਵੀ ਦੇਖੀ ਜਿਸ ਵਿਚ ਉਹ ਕਥਿਤ ਤੌਰ ’ਤੇ ਵੋਟਾਂ ਰੱਦ ਕਰ ਰਹੇ ਹਨ। ਸੀਜੇਆਈ ਨੇ ਕਿਹਾ ਕਿ ਇਹ ਲੋਕਤੰਤਰ ਦਾ ਮਜ਼ਾਕ ਹੈ। ਜੋ ਹੋਇਆ ਉਸ ਤੋਂ ਅਸੀਂ ਹੈਰਾਨ ਹਾਂ। ਸੀਜੇਆਈ ਨੇ ਕਿਹਾ ਕਿ ਅਸੀਂ ਲੋਕਤੰਤਰ ਦੀ ਇਸ ਤਰ੍ਹਾਂ ਹੱਤਿਆ ਦੀ ਇਜਾਜ਼ਤ ਨਹੀਂ ਦੇ ਸਕਦੇ। ਸੀਜੇਆਈ ਨੇ ਚੋਣਾਂ ਦੀ ਪੂਰੀ ਵੀਡੀਓ ਪੇਸ਼ ਕਰਨ ਲਈ ਕਿਹਾ ਹੈ ਅਤੇ ਨੋਟਿਸ ਵੀ ਜਾਰੀ ਕੀਤਾ ਹੈ। ਚੰਡੀਗੜ੍ਹ ’ਚ ਮੇਅਰ ਦੀ ਹੋਈ ਚੋਣ ਨੂੰ ਚੁਣੌਤੀ ਦੇਣ ਵਾਲੀ ਕੁਲਦੀਪ ਕੁਮਾਰ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਇਸ ਸਬੰਧੀ ਸਾਰਾ ਰਿਕਾਰਡ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਕੋਲ ਸਾਰੇ ਦਸਤਾਵੇਜ਼ਾਂ ਤੇ ਸਾਰੇ ਵੀਡੀਓ ਸਬੂਤਾਂ ਸਮੇਤ ਰੱਖਿਆ ਜਾਵੇਗਾ। ਸੀਜੇਆਈ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਅਸੀਂ ਨਿਰਦੇਸ਼ ਦਿੰਦੇ ਹਾਂ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਸਾਰਾ ਰਿਕਾਰਡ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਕੋਲ ਜ਼ਬਤ ਕਰ ਕੀਤਾ ਜਾਵੇ ਤੇ ਬੈਲਟ ਪੇਪਰ, ਵੀਡੀਓਗ੍ਰਾਫੀ ਵੀ ਸੁਰੱਖਿਅਤ ਰੱਖੀ ਜਾਵੇ। ਇਸੇ ਦੌਰਾਨ ਚੰਡੀਗੜ੍ਹ ਮਿਊਸੀਪਲ ਕਾਰਪੋਰੇਸ਼ਨ ਦੇ ਹੋਣ ਵਾਲੇ ਬਜਟ ਸੈਸ਼ਨ ਉਤੇ ਵੀ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ।
RELATED ARTICLES
POPULAR POSTS