ਗਾਇਕ ਬੋਲੇ – ਪੰਜਾਬੀ ਜਾਣਦੇ ਹਨ ਆਪਣਾ ਹੱਕ ਲੈਣਾ
ਬਟਾਲਾ/ਬਿਊਰੋ ਨਿਊਜ਼
ਕਿਸਾਨ ਵਿਰੋਧੀ ਖੇਤੀ ਬਿੱਲਾਂ ‘ਤੇ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਕਿਸਾਨਾਂ ਦਾ ਰੋਹ ਹੋਰ ਤਿੱਖਾ ਹੋ ਗਿਆ ਅਤੇ ਪੰਜਾਬੀ ਗਾਇਕਾਂ ਨੇ ਵੀ ਮੋਦੀ ਸਰਕਾਰ ਖਿਲਾਫ ਝੰਡਾ ਚੁੱਕ ਲਿਆ ਹੈ। ਇਸਦੇ ਚੱਲਦਿਆਂ ਪੰਜਾਬੀ ਗਾਇਕ ਰਣਜੀਤ ਬਾਵਾ ਦੀ ਅਗਵਾਈ ਵਿਚ ਬਟਾਲਾ ਵਿਖੇ ਕਿਸਾਨਾਂ ਦੇ ਹੱਕ ਵਿਚ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਵਿਚ ਕੰਵਰ ਗਰੇਵਾਲ, ਹਰਭਜਨ ਮਾਨ, ਐਮੀ ਵਿਰਕ, ਜਗਦੀਪ ਰੰਧਾਵਾ, ਗੁਰਵਿੰਦਰ ਬਰਾੜ, ਹਰਫ ਚੀਮਾ ਅਤੇ ਦੀਪ ਸਿੱਧੂ ਸਣੇ ਕਈ ਗਾਇਕ ਸ਼ਾਮਲ ਹੋਏ। ਇਸ ਮੌਕੇ ਗਾਇਕਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਖੇਤੀ ਬਿੱਲ ਵਾਪਸ ਲਵੇ, ਨਹੀਂ ਤਾਂ ਪੰਜਾਬੀ ਆਪਣਾ ਹੱਕ ਲੈਣਾ ਜਾਣਦੇ ਹਨ। ਇਸੇ ਦੌਰਾਨ ਖੇਤੀ ਬਿੱਲਾਂ ਖਿਲਾਫ ਹੁਣ ਪੰਚਾਇਤਾਂ ਵੀ ਅੱਗੇ ਆਉਣ ਲੱਗੀਆਂ ਹਨ। ਇਸਦੇ ਚੱਲਦਿਆਂ ਪੰਜਾਬੀ ਗਾਇਕ ਬੱਬੂ ਮਾਨ ਦੇ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ‘ਚ ਪੈਂਦੇ ਜੱਦੀ ਪਿੰਡ ਖੰਟ ਦੀ ਗਰਾਮ ਪੰਚਾਇਤ ਵਲੋਂ ਨਵੇਂ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿਚ ਮਤਾ ਪਾਸ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਬੱਬੂ ਮਾਨ ਨੇ ਪੋਸਟ ਸਾਂਝੀ ਕਰਕੇ ਦਿੱਤੀ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …