Breaking News
Home / ਪੰਜਾਬ / ਵਿਜੇ ਸਿੰਗਲਾ ਦੀ ਗ੍ਰਿਫਤਾਰੀ ਮਗਰੋਂ ਪਰਿਵਾਰ ਰੂਪੋਸ਼

ਵਿਜੇ ਸਿੰਗਲਾ ਦੀ ਗ੍ਰਿਫਤਾਰੀ ਮਗਰੋਂ ਪਰਿਵਾਰ ਰੂਪੋਸ਼

ਘਰ ਅੱਗੇ ਪੁਲਿਸ ਤਾਇਨਾਤ; ਦੋ ਹਫ਼ਤੇ ਪਹਿਲਾਂ ਹੀ ਨਵੇਂ ਘਰ ‘ਚ ਕੀਤਾ ਸੀ ਗ੍ਰਹਿ ਪ੍ਰਵੇਸ਼
ਮਾਨਸਾ/ਬਿਊਰੋ ਨਿਊਜ਼ : ਪੰਜਾਬ ਦੇ ਸਿਹਤ ਮੰਤਰੀ ਅਤੇ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਅਹੁਦੇ ਤੋਂ ਹਟਾਉਣ ਤੇ ਗ੍ਰਿਫ਼ਤਾਰ ਕਰਨ ਮਗਰੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਨੇੜਲੇ ਸਾਥੀ ਰੂਪੋਸ਼ ਹੋ ਗਏ ਹਨ।
ਪਾਰਟੀ ਦੇ ਜਿਹੜੇ ਆਗੂ ਉਨ੍ਹਾਂ ਕਰੀਬੀ ਸਨ, ਉਨ੍ਹਾਂ ਨੇ ਮੋਬਾਈਲ ਫੋਨ ਵੀ ਬੰਦ ਆ ਰਹੇ ਹਨ। ਡਾ. ਸਿੰਗਲਾ ਦੇ ਘਰ ਅੱਗੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ।
ਉਂਜ, ਘਰ ਵਿੱਚ ਕੋਈ ਪਰਿਵਾਰਕ ਮੈਂਬਰ ਨਹੀਂ ਹੈ ਫਿਰ ਵੀ ਘਰ ਅੱਗੇ ਤਾਇਨਾਤ ਪੁਲਿਸ ਮੁਲਾਜ਼ਮ ਹਰ ਬੰਦੇ ਤੋਂ ਉਸ ਦੇ ਆਉਣ ਦਾ ਕਾਰਨ ਪੁੱਛ ਰਹੇ ਸਨ। ਸਿਵਲ ਹਸਪਤਾਲ ਸਾਹਮਣੇ ਪਿਛਲੇ ਲਗਪਗ 25 ਸਾਲਾਂ ਤੋਂ ਚੱਲਿਆ ਆ ਰਿਹਾ ਡਾ. ਵਿਜੇ ਸਿੰਗਲਾ ਦਾ ਡੈਂਟਲ ਕਲੀਨਿਕ ਪਹਿਲੀ ਵਾਰ ਬੰਦ ਦੇਖਿਆ ਗਿਆ।
ਮਾਨਸਾ ਵਿੱਚ ਸਥਿਤ ਡਾ. ਸਿੰਗਲਾ ਦੀ ਕੋਠੀ ਵਿੱਚ ਹਮੇਸ਼ਾ ਰੌਣਕ ਲੱਗੀ ਰਹਿੰਦੀ ਸੀ ਪਰ ਹੁਣ ਉਸ ਘਰ ‘ਚ ਸੁੰਨ ਪੱਸਰੀ ਹੋਈ ਹੈ। ਡਾ. ਸਿੰਗਲਾ ਦੇ ਪਰਿਵਾਰਕ ਮੈਂਬਰ ਰੂਪੋਸ਼ ਹੋ ਗਏ ਹਨ। ਪਹਿਲੀ ਵਾਰ ਵਿਧਾਇਕ ਬਣ ਕੇ ਕੈਬਨਿਟ ਮੰਤਰੀ ਬਣੇ ਡਾ. ਸਿੰਗਲਾ ਦੇ ਘਰ ਲੋਕਾਂ ਦਾ ਆਉਣ-ਜਾਣ ਲੱਗਿਆ ਰਹਿੰਦਾ ਸੀ। ਡਾ. ਵਿਜੇ ਸਿੰਗਲਾ ਨੇ ਵਾਰਡ ਨੰਬਰ-10 ਤੋਂ ਆਪਣਾ ਪੁਰਾਣਾ ਘਰ ਵੇਚ ਕੇ ਕਰੀਬ 16 ਦਿਨ ਪਹਿਲਾਂ ਚਕੇਰੀਆਂ ਰੋਡ ‘ਤੇ ਸਥਿਤ ਨਵੀਂ ਕੋਠੀ ਵਿੱਚ ਆਪਣੀ ਰਿਹਾਇਸ਼ ਕੀਤੀ ਸੀ।
ਡਾ. ਸਿੰਗਲਾ ਦਾ ਡੈਂਟਲ ਕਲੀਨਿਕ ਬੰਦ ਹੋਇਆ
ਸਿਆਸਤ ਵਿੱਚ ਆਉਣ ਤੋਂ ਪਹਿਲਾਂ ਡਾ. ਵਿਜੇ ਸਿੰਗਲਾ ਵੱਲੋਂ ਸਿਵਲ ਹਸਪਤਾਲ ਸਾਹਮਣੇ ਕਰੀਬ 25 ਸਾਲਾਂ ਤੋਂ ਜਿਹੜਾ ਡੈਂਟਲ ਕਲੀਨਿਕ ਚਲਾਇਆ ਜਾਂਦਾ ਸੀ, ਉਹ ਵੀ ਇਸ ਘਟਨਾ ਤੋਂ ਬਾਅਦ ਬੰਦ ਹੋ ਗਿਆ। ਇਸ ਕਲੀਨਿਕ ਵਿੱਚ ਸਾਰਾ ਦਿਨ ਮਰੀਜ਼ ਆਉਂਦੇ-ਜਾਂਦੇ ਰਹਿੰਦੇ ਸਨ। ਇਸ ਕਲੀਨਿਕ ਨੂੰ ਡਾ. ਸਿੰਗਲਾ ਦੇ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਡਾਕਟਰ ਪਤਨੀ ਵੱਲੋਂ ਚਲਾਇਆ ਜਾਂਦਾ ਸੀ।

 

Check Also

ਪੰਜਾਬ ਦਾ ਚੋਣ ਕਮਿਸ਼ਨ 24 ਘੰਟੇ ਕਰੇਗਾ ਸੁਣਵਾਈ

ਟੋਲ ਫ੍ਰੀ ਨੰਬਰ 1950 ’ਤੇ ਕਾਲ ਕਰਕੇ ਵੋਟਿੰਗ ਸਬੰਧੀ ਮੁਸ਼ਕਲਾਂ ਹੋਣਗੀਆਂ ਦੂਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …