Breaking News
Home / ਕੈਨੇਡਾ / ਸਹਾਇਤਾ ਸੇਵਾਵਾਂ ਦੇ ਵਿਕਾਸ ਲਈ ਗਾਂਧੀਵਾਦੀ ਪਹਿਲ

ਸਹਾਇਤਾ ਸੇਵਾਵਾਂ ਦੇ ਵਿਕਾਸ ਲਈ ਗਾਂਧੀਵਾਦੀ ਪਹਿਲ

ਬਰੈਂਪਟਨ : ਅਸੀਂ ਸਾਰੇ ਕੈਨੇਡੀਅਨ, ਚਾਹੁੰਦੇ ਹਾਂ ਕਿ ਪਿਆਰ ਅਤੇ ਸ਼ਾਂਤੀ। ਨੋ ਟੂ ਵਾਇਓਲੈਂਸ, ਇਸ ਤਰ੍ਹਾਂ ਦੇ ਨਾਅਰੇ ਸੌ ਤੋਂ ਜ਼ਿਆਦਾ ਮਲਟੀਕਲਚਰਿਜ਼ਮ ਪਰਿਵਾਰਾਂ ਨੇ ਲਗਾਏ। ਜੋ ਬਰੈਂਪਟਨ ਵਿਚ ਗਿਡਸ ਦੁਆਰਾ ਆਯੋਜਿਤ ਹਿੰਸਾ ਦੇ ਖਿਲਾਫ ਵਾਕ ‘ਚ ਸ਼ਾਮਲ ਹੋਣ ਲਈ ਇਕੱਠੇ ਹੋਏ ਸਨ। ਵਾਕ ਨੂੰ ਗਾਂਧੀ ਜੈਅੰਤੀ ਅਤੇ ਵਿਸ਼ਵ ਅਹਿੰਸਾ ਦਿਵਸ ਨੂੰ ਮਨਾਉਣ ਲਈ ਬਰੈਂਪਟਨ ਸਾਕਰ ਸੈਂਟਰ ‘ਚ ਆਯੋਜਿਤ ਕੀਤਾ ਗਿਆ ਸੀ। ਗਿਡਸ ਇਕ ਕੈਨੇਡੀਅਨ ਚੈਰਿਟੀ ਸੰਗਠਨ ਹੈ ਜੋ ਕਿ ਕੈਨੇਡਾ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਗਰੀਬ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ। ਗਿਡਸ ਗਾਂਧੀਵਾਦੀ ਦਰਸ਼ਨ ਵਿਚ ਵਿਸ਼ਵਾਸ ਕਰਦਾ ਹੈ ਅਤੇ ਹਿੰਸਾ ਤੋਂ ਮੁਕਤ ਵਿਸ਼ਵ ਬਣਾਉਣ ਦੀ ਕਲਪਨਾ ਕਰਦਾ ਹੈ।
ਅਜੋਕੇ ਸਮੇਂ ਕੈਨੇਡਾ ਅਤੇ ਹੋਰ ਵਿਦੇਸ਼ੀ ਇਲਾਕਿਆਂ ਵਿਚ ਕਈ ਯੋਜਨਾਵਾਂ ‘ਤੇ ਗਿਡਸ ਕੰਮ ਕਰ ਰਿਹਾ ਹੈ, ਜਿਸ ਵਿਚ ਸੀਨੀਅਰ ਸਿਟੀਜ਼ਨ ਲਈ ਸਮਾਰਟ ਮੱਦਦ ਵੀ ਸ਼ਾਮਲ ਹੈ। ਵਾਕ ਅਗੇਂਸਟ ਵਾਇਓਲੈਂਸ ਵਿਚ ਇਕ ਪੇਂਟਿੰਗ ਪ੍ਰਦਰਸ਼ਨੀ ਵੀ ਲਗਾਈ ਗਈ। ਪਿਛਲੇ ਚਾਰ ਮਹੀਨਿਆਂ ਵਿਚ ਗਿਡਸ ਨੇ ਪੰਜ ਤੋਂ ਜ਼ਿਆਦਾ ਬਹੁ ਸੰਸਕ੍ਰਿਤਕ ਆਯੋਜਨ ਕੀਤੇ ਹਨ, ਜਿਸ ਵਿਚ ਇਕ ਬਾਸਕਟਬਾਲ ਟੂਰਨਾਮੈਂਟ, ਪਰਿਵਾਰਾਂ ਦੇ ਲਈ ਸਮਰ ਮੇਲਾ, ਪੇਂਟ ਸ਼ਾਮ ਅਤੇ ਕਲਾ ਪ੍ਰਤੀਯੋਗਤਾ ਸ਼ਾਮਲ ਹੈ।
ਗਿਡਸ ਦੇ ਕਾਰਜਕਾਰੀ ਨਿਰਦੇਸ਼ਕ ਰਮਿੰਦਰ ਸਿੰਘ ਪੀਐਚਡੀ ਸੀਐਫਆਰਪੀ ਨੇ ਦੱਸਿਆ ਕਿ ਵੱਖ-ਵੱਖ ਭਾਈਚਾਰਿਆਂ ਵਿਚ ਬਹੁ ਸੰਸਕ੍ਰਿਤਕ ਪ੍ਰੋਗਰਾਮਾਂ ਦੀ ਮੱਦਦ ਨਾਲ ਖੇਤਰ ਵਿਚ ਸ਼ਾਂਤੀ ਅਤੇ ਪਿਆਰ ਦਾ ਮਾਹੌਲ ਬਣਾਉਣ ਯਤਨ ਕੀਤੇ ਜਾ ਰਹੇ ਹਨ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …