-10.2 C
Toronto
Wednesday, January 28, 2026
spot_img
Homeਕੈਨੇਡਾਅਮਿੱਟ ਪੈੜਾਂ ਛੱਡ ਗਿਆ ਮੇਲਾ ਦੀਵਾਲੀ ਬਲਿਊ ਡਾਇਮੰਡ ਇੰਟਰਟੇਨਮੈਂਟ

ਅਮਿੱਟ ਪੈੜਾਂ ਛੱਡ ਗਿਆ ਮੇਲਾ ਦੀਵਾਲੀ ਬਲਿਊ ਡਾਇਮੰਡ ਇੰਟਰਟੇਨਮੈਂਟ

ਟੋਰਾਂਟੋ : ਸ਼ਨੀਵਾਰ ઠ30 ਸਤੰਬਰ ਵਾਲੇ ਦਿਨ ਬਲਿਊ ਡਾਇਮਿੰਡ ਇੰਟਰਟੇਨਮੈਂਟ ਅਤੇ ਸਕਾਈਡੋਮ ਗਰੁੱਪ ਆਫ ਕੰਪਨੀਜ ਵਲੋਂ ਸਾਂਝੇ ਤੌਰ ‘ਤੇ ਏਅਰਪੋਰਟ ਨਿਸਾਨ, ਚਾਰਜਰ ਲੋਜਿਸਟਿਕ , ਸੀ ਆਈ ਬੀ ਸੀ 9 (ਬੈਂਕ), ਕੈਨੇਡਾ ਕਾਰਟਜ, ਕਿੰਗ ਫੋਰਸ ਟਰਾਂਸਪੋਰਟ ਦੇ ਸਹਿਯੋਗ ਨਾਲ ઠਇਕ ਬਹੁਤ ਹੀ ਵਧੀਆ ਢੰਗ ਨਾਲ ਦੀਵਾਲੀ ਮੇਲਾ 2017 ਬਰੈਮਲੀ ਗੋ ਸਟੇਸ਼ਨ ਦੀ ਪਾਰਕ ਵਿਚ ਮਨਾਇਆ ਗਿਆ। ਜਿਸ ਵਿਚ ਛੋਟੇ ਬੱਚਿਆਂ ਦੇ ਖੇਡਣ ਲਈ ਵਿਸ਼ੇਸ਼ ਤੌਰ ‘ਤੇ ਕਿਡਸ ਜ਼ੋਨ ਦੀ ਸਹੂਲਤ ਸੀ, ਜਿਸ ਦਾ ਆਨੰਦ ਸਾਰਾ ਦਿਨ ਬੱਚੇ ਲੈਂਦੇ ਰਹੇ। ਇਹ ਮੇਲਾ ਦੁਪਹਿਰੇ ਇੱਕ ਵਜੇ ਸ਼ੁਰੂ ਹੋ ਕੇ ਰਾਤ ਦੇ 9 ਵਜੇ ਤੱਕ ਨਿਰਵਿਘਨ ਚੱਲਦਾ ਰਿਹਾ। ઠਹਾਜ਼ਰੀ ਬਹੁਤ ਹੀ ਜ਼ਿਆਦਾ ਭਰਵੀਂ ਸੀ ਜਿਸ ਵਿਚ ਨੌਜਵਾਨ ਪਰਿਵਾਰ ਅਤੇ ਸੀਨੀਅਰਜ਼ ਦੀ ਹਾਜ਼ਰੀ ਇਸ ਮੌਕੇ ਦੀ ਵਿਸ਼ੇਸ਼ ਰੌਣਕ ਸੀ। ਲੋਕ ਬਹੁਤ ਦੂਰ ਤੱਕ ਖੜ੍ਹੇ ਦੇਖੇ ਗਏ। ਸੀਨੀਅਰਜ਼ ਲਈ ਅਤੇ ਪਰਿਵਾਰ ਲਈ ਬੈਠਣ ਦਾ ਵਿਸ਼ੇਸ਼ ਪ੍ਰਬੰਧ ਆਯੋਜਕਾਂ ਵਲੋਂ ਕੀਤਾ ਗਿਆ ਸੀ।
ਸਪੌਂਸਰਾਂ ਵਲੋਂ ਵਧੀਆ ਤਰੀਕੇ ਨਾਲ ਆਪੋ-ਆਪਣੇ ਸਟਾਲ ਲਗਾਏ ਗਏ ਸਨ ਜਿਥੋਂ ਲੋਕਾਂ ਨੂੰ ਉਹਨਾਂ ਸਬੰਧੀ ਪੂਰੀ ਜਾਣਕਾਰੀ ਮਿਲਦੀ ਸੀ।ઠ
ਮੇਲੇ ਦਾ ਆਗਾਜ਼ ਧਾਰਮਿਕ ਗੀਤ ਨਾਲ ਹੋਇਆ ਉਸ ਤੋਂ ਬਾਅਦ ਆਏ ਕਲਾਕਾਰਾਂ ਨੇ ਆਪੋ ਆਪਣੇ ਢੰਗ ਨਾਲ ਵਧੀਆ ਗਾਇਕੀ ਪੇਸ਼ ਕੀਤੀ ਅਤੇ ਲੋਕਾਂ ਤੋਂ ਤਾੜੀਆਂ ਦੀਆਂ ਗੂੰਜਾਂ ਨਾਲ ਵਾਹ-ਵਾਹ ਖੱਟੀ ਅਤੇ ਲੋਕਾਂ ਦੀਆਂ ਫਰਮਾਇਸ਼ਾਂ ਮੁਤਾਬਕ ਵੀ ਕੁਝ ਗੀਤ ਗਾਏ ਗਏ। ઠਇਸ ਮੌਕੇ ਦੀ ਖਾਸ ਗੱਲ ਇਹ ਸੀ ਕਿ ਆਏ ਕਲਾਕਾਰਾਂ ਨੇ ਆਪਣੇ ਫਨ ਦਾ ਬੇਮਿਸਾਲ ਮੁਜ਼ਾਹਰਾ ਕੀਤਾ।
ਨੌਜਵਾਨ ਵਰਗ ਲਈ ਵੀ ਅਤੇ ਪਰਿਵਾਰਾਂ ਲਈ ਵੀ ਅਤੇ ਬਜ਼ੁਰਗਾਂ ਨਾਲ ਆਪਣੇ ਸਭਿਆਚਾਰ ਨਾਲ ਸੰਬੰਧਿਤ ਗੀਤ ਗਾਏ ਗਏ। ਇਸ ਮੇਲੇ ਨੂੰ ਚਾਰ ਚੰਨ ਲਾਉਣ ਲਈ ઠਇੰਦਰਜੀਤ ਨਿੱਕੂ, ਗੁਰਵਿੰਦਰ ਬਰਾੜ , ਰਣਜੀਤ ਮਣੀ, ਪਰੀਤ ਖੁਰਲ, ਦੀਪ ਜੰਡੂ, ਹਰਫ਼ ਚੀਮਾ, ਨਿਮਰਤ ਖੈਹਰਾ, ਰੁਪਿੰਦਰ ਰਿੰਪੀ, ਬਲਬੀਰ ਬੋਪਾਰਾਏ, ਰਾਬੀਆ ਸੱਗੂ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ ਜਿਹਨਾਂ ਨੇ ਵਧੀਆ ਗਾਇਕੀ ਗਏ ਕੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ, ਜਸ਼ਨ ਖੈਹਰਾ, ਔਜਲਾ ਬਰੱਦਰਜ਼, ਸੈਮ ਪਰੁਥੀ, ਪ੍ਰੀਤ ਖੁਰਾਲ (ਦਿੱਲੀ), ਨਵੀ ਸਿੱਧੂ ਸਿਮਰਤ ਗਿੱਲ, ਤੇਜੀ ਸੰਧੂ ਨੇ ਵੀ ਵਧੀਆ ਗੀਤ ਗਾ ਕੇ ઠਵਾਹ-ਵਾਹ ਖੱਟੀ ਅਤੇ ਆਏ ਹੋਏ ਲੋਕਾਂ ਦਾ ਇਕੱਠ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬਣਿਆ ਰਿਹਾ ઠ8:30 ਵਜੇ ਆਤਿਸ਼ਬਾਜੀ ਦਾ ਦੌਰ ઠਸ਼ੁਰੂ ਹੋਇਆ, ਜਿਸ ਦਾ ਸਾਰੇ ਮਹਿਮਾਨਾਂ ਨੇ ਬਹੁਤ ਹੀ ਅਨੰਦ ਮਾਣਿਆ। ઠਬਹੁਤ ਹੀ ਦਿਲਚਸਪ ਨਜ਼ਾਰਾ ਸੀ ਇਸ ਆਤਿਸ਼ਬਾਜੀ ਦਾ।ઠ
ਇਸ ਮੌਕੇ ਵਿਚ ਕਲਾਕਾਰਾਂ ਦੀ ਅਤੇ ਪ੍ਰਬੰਧਕਾਂ ਦੀ ਹੌਂਸਲਾ ਅਫਜਾਈ ਲਈ ਰਾਮੇਸ਼ਰ ਸੰਘਾ ਮੈਂਬਰ ਪਾਰਲੀਮੈਂਟ, ਹਰਿੰਦਰ ਮੱਲ੍ਹੀ ਐਮ ਪੀ ਪੀ, ਸੋਨੀਆ ਸਿੱਧੂ ਐਮ ਪੀ, ਰੂਬੀ ਸਹੋਤਾ ਐਮ ਪੀ, ਗੁਰਪਰੀਤ ਢਿੱਲੋਂ, ਹਰਕੀਰਤ ਸਿੰਘ ਅਤੇ ਅੰਮ੍ਰਿਤ ਮਾਂਗਟ ਅਤੇ ਸਿਟੀ ਕੈਲੇਡੋਣ ਦੇ ਮੇਅਰ ਵਿਸ਼ੇਸ਼ ਪਹੁੰਚੇ ਹੋਏ ਸਨ।
ਰਾਜ ਗਰੇਵਾਲ ਮੈਂਬਰ ਪਾਰਲੀਮੈਂਟ ਵੀ ਵਿਸ਼ੇਸ਼ ਤੋਰ ‘ਤੇ ਪਹੁੰਚੇ ਹੋਏ ਸਨ, ਜਿਹਨਾਂ ਨੇ ਇਸ ਮੌਕੇ ਵਿੱਚ ਕਲਾਕਾਰਾਂ ਨੂੰ ਭਾਰਤ ਤੋਂ ਕੈਨੇਡਾ ਆਉਣ ਵਿੱਚ ਬਹੁਤ ਮਦਦ ਕੀਤੀ। ਅੰਤ ਵਿੱਚ ਮੇਲਾ ਇਕ ਅਮਿੱਟ ਯਾਦਗਾਰ ਛੱਡ ਗਿਆ। ਅਗਲੇ ਸਾਲ ਫਿਰ ਇਹ ਮੇਲਾ ਹੋਰ ਵਧੀਆ ਢੰਗ ਨਾਲ ਮਨਾਉਣ ਦਾ ਐਲਾਨ ਵੀ ਪ੍ਰਬੰਧਕਾਂ ਵਲੋਂ ਕੀਤਾ ਗਿਆ। ਹੋਰ ਜਾਣਕਾਰੀ ਲਈ 416 305 9878 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS