Breaking News
Home / ਕੈਨੇਡਾ / ਪੰਜਾਬ ਵਿੱਚ ਤਾਂ ਸੱਭਿਆਚਾਰ ਸ਼ਬਦ ਬੀਤੇ ਸਮੇਂ ਦੀ ਗੱਲ ਹੋ ਗਿਆ : ਬਚਨ ਬੇਦਿਲ

ਪੰਜਾਬ ਵਿੱਚ ਤਾਂ ਸੱਭਿਆਚਾਰ ਸ਼ਬਦ ਬੀਤੇ ਸਮੇਂ ਦੀ ਗੱਲ ਹੋ ਗਿਆ : ਬਚਨ ਬੇਦਿਲ

ਬਰੈਂਪਟਨ/ਹਰਜੀਤ ਸਿੰਘ ਬਾਜਵਾ : ਉੱਘੇ ਗੀਤਕਾਰ ਬਚਨ ਬੇਦਿਲ ਦਾ ਇੱਥੇ ਵਤਨੋਂ ਦੁਰ ਮੀਡੀਆ ਗਰੁੱਪ ਦੇ ਸਟੂਡੀਓ ਵਿਖੇ ਸਵਾਗਤ ਕਰਦਿਆਂ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ। ਆਪਣੀ ਸੰਖੇਪ ਫੇਰੀ ‘ਤੇ ਇੱਥੇ ਆਏ ਬਚਨ ਬੇਦਿਲ ਇੱਥੇ ਕੁਝ ਪੱਤਰਕਾਰਾਂ ਦੇ ਰੂਬਰੂ ਵੀ ਹੋਏ ਅਤੇ ਆਪਣੇ ਪੁਰਾਣੇ ਅਤੇ ਨਵੇਂ ਗੀਤਾਂ ਬਾਰੇ ਵੀ ਗੱਲਬਾਤ ਕੀਤੀ। ਉਹਨਾਂ 13 ਮਈ ਐਤਵਾਰ ਨੂੰ ਬਰੈਂਪਟਨ ਦੇ ਪਾਵਰੇਡ ਸੈਂਟਰ ਵਿਖੇ ਸੁੱਖੀ ਨਿੱਝਰ ਅਤੇ ਵਤਨੋਂ ਦੂਰ ਦੀ ਟੀਮ ਵੱਲੋਂ ਕਰਵਾਏ ਜਾ ਰਹੇ ਤੀਆਂ ਦੇ ਮੇਲੇ ਬਾਰੇ ਵੀ ਵਿਚਾਰ ਚਰਚਾ ਕੀਤੀ। ਜਿਸ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਤਾਂ ਹੁਣ ਤੀਆਂ ਅਤੇ ਸੱਭਿਆਚਾਰਕ ਮੇਲੇ ਕਿੱਸਿਆਂ ਅਤੇ ਕਿਤਾਬਾਂ ਵਿੱਚ ਹੀ ਪੜ੍ਹੇ ਜਾ ਸਕਦੇ ਹਨ। ਪਰ ਹਜ਼ਾਰਾਂ ਮੀਲ ਦੂਰ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਆਪਣੇ ਸੱਭਿਆਚਾਰ ਨਾਲ ਜੁੜਨ ਦੀ ਖਿੱਚ ਹਾਲੇ ਵੀ ਬਰਕਰਾਰ ਹੈ। ਇਸ ਮੌਕੇ ਤਲਵਿੰਦਰ ਕੌਰ ਨਿੱਝਰ, ਸਤਪਾਲ ਸਿੰਘ ਜੌਹਲ, ਸੰਦੀਪ ਸਿੰਘ ਭੱਟੀ, ਪੁਸ਼ਪਿੰਦਰ ਸਿੰਘ ਸੰਧੂ, ਸਿੰਘ ਹਰਜੀਤ, ਬਲਜੀਤ ਮੰਡ, ਸ਼ੰਮੀ ਭੱਠਲ, ਨਰਿੰਦਰ ਜਸਵਾਲ ਆਦਿ ਵੀ ਮੌਜੂਦ ਸਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …