ਬਰੈਂਪਟਨ : ਵਾਰਡ ਨੰਬਰ 9 ਅਤੇ 10 ਦੇ ਨਵੇਂ ਚੁਣੇ ਰਿਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਚੋਣ ਜਿੱਤਣ ਲਈ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ‘ਦੁਬਾਰਾ ਇਸ ਖੇਤਰ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਮੈਂ ਵੋਟਰਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ। ਪਿਛਲੇ ਚਾਰ ਸਾਲ ਆਪਣੇ ਖੇਤਰ ਦਾ ਵਿਕਾਸ ਕਰਨ ਲਈ ਮੈਂ ਗੰਭੀਰਤਾ ਨਾਲ ਕਾਰਜ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਖੇਤਰ ਦੇ ਵਿਕਾਸ ਨੂੰ ਅੱਗੇ ਲੈ ਕੇ ਜਾਵਾਂਗਾ।’
ਜ਼ਿਕਰਯੋਗ ਹੈ ਕਿ ਢਿੱਲੋਂ ਨੇ 56 ਫੀਸਦੀ ਦੇ ਵੱਡੇ ਅੰਤਰ ਨਾਲ ਇਹ ਚੋਣ ਜਿੱਤੀ ਹੈ ਅਤੇ ਸਾਰੇ ਵਾਰਡਾਂ ਦੇ ਸਾਰੇ ਕੌਂਸਲਰਾਂ ਤੋਂ ਉਨ੍ਹਾਂ ਨੂੰ ਵੱਧ ਵੋਟਾਂ ਹਾਸਲ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਜਿੱਤ ਸਖ਼ਤ ਮਿਹਨਤ ਦਾ ਸਬੂਤ ਹੈ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ 3 ਦਸੰਬਰ ਨੂੰ ਰਾਤੀਂ 8 ਵਜੇ ਹੋਏਗਾ।
ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਸਮਰਥਕਾਂ ਦਾ ਧੰਨਵਾਦ
RELATED ARTICLES

