Breaking News
Home / ਕੈਨੇਡਾ / ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੀ ਮੀਟਿੰਗ ਹੋਈ

ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੀ ਮੀਟਿੰਗ ਹੋਈ

akali-dal-canada-copy-copy2017 ‘ਚ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਵੱਡੀ ਜਿੱਤ ਲਈ ਸਿਰਤੋੜ ਯਤਨ ਕੀਤੇ ਜਾਣ
ਬਰੈਂਪਟਨ : ਬਰੈਂਪਟਨ ਵਿਚ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੀ ਮੀਟਿੰਗ ਹੋਈ ਜਿਸ ਵਿਚ ਬਹੁਤ ਵੱਡੀ ਗਿਣਤੀ ‘ਚ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ।
ਯੂਥ ਅਕਾਲੀ ਦਲ ਕੈਨੇਡਾ ਦੇ ਪ੍ਰਧਾਨ ਮਿਸਟਰ ਕੁਲਵਿੰਦਰઠਸਰਾਏ ਅਤੇ ਸਕੱਤਰ ਜਨਰਲ ਬਿੱਟੂ ਸਹੋਤਾ ਨੇ ਵੀ ਯੂਥ ਅਕਾਲੀ ਦਲ ਦੇ ઠਅਹੁਦੇਦਾਰ ਅਤੇ ਵਰਕਰਾਂ ਸਮੇਤ ઠਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ। ਸਾਰੇ ਹੀ ਬੁਲਾਰਿਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ  2017 ‘ਚ ਆ ਰਹੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਵੱਡੀ ਜਿੱਤ ਲਈ ਸਿਰਤੋੜ ਯਤਨ ਕੀਤੇ ਜਾਣ, ਸੋਸ਼ਲ ਮੀਡੀਆ ਤੇ ਸਰਕਾਰ ਦੀਆਂ ਪ੍ਰਾਪਤੀਆਂ ਦੱਸੀਆਂ ਜਾਣ ਅਤੇ ਇਥੋਂ ਤੱਕ ਕਿਹਾ ਕਿ ਅਗਰ ਤੁਹਾਡੇ ਨਾਲ ਕਿਸੇ ਵੀ ਪਾਰਟੀ ਦਾ ਵਰਕਰ ਜਾਂ ਅਹੁਦੇਦਾਰ ਕਿਸੇ ਰੇਡੀਓ ਜਾਂ ਕਿਸੇ ਮਹਿਫ਼ਿਲ ਵਿਚ ਵਿਚਾਰ ਕਰਨੀ ਚਾਹੇ ਤਾਂ ਦ੍ਰਿੜ ਅਤੇ ਮਜ਼ਬੂਤ ਹੋ ਕੇ ਕਹੋ ਕਿ ਆ ਜਾ ਆਪਾਂ ਟੇਬਲ ‘ਤੇ ਬਹਿ ਕਿ ਆਹਮਣੇ ਸਾਹਮਣੇ ਹੋ ਕਿ ਪੰਜਾਬ ਦੇ ਹੋ ਰਹੇ ਵਿਕਾਸ ਦੀਆਂ ਗੱਲਾਂ ਕਰੀਏ।
ਉਹਨਾਂ ਕਿਹਾ ਕਿ ਵਿਕਾਸ ਸੰਬੰਧੀ ਹੋ ਰਹੇ ਝੂਠੇ ਪ੍ਰਚਾਰ ਤੋਂ ਕੈਨੇਡਾ ‘ਚ ਰਹਿ ਰਹੇ ਆਮ ਪੰਜਾਬੀਆਂ ਨੂੰ ਪਾਰਕਾਂ ‘ਚ ਜਾ ਜਾ ਕੇ ਜ਼ਰੂਰ ਜਾਣੂ ਕਰਾਉਂਦੇ ਰਿਹਾ ਕਰੋ।ઠਪਰਦੂਮਨ ਸਿੰਘ ਪਾਇਲ ਪ੍ਰਧਾਨ, ਜਗਦੇਵ ਸਿੰਘ ઠਰੰਧਾਵਾ, ਸੀਤਲ ਸਿੰਘ ਤਾਜਪੁਰ, ਹਰਜੀਤ ਸਿੰਘ ਮੇਹਲੋਂ, ਕੇਹਰ ઠਸਿੰਘ ਗਿੱਲ ਅਤੇ ਬੈਂਸ ਸਾਹਿਬ ਨੇ ਪਾਰਟੀ ਪਾਲਿਸੀਆਂ ਬਾਰੇ ਵਰਕਰਾਂ ਨੂੰ ਦੱਸਿਆ ਅਤੇ ਪਾਰਟੀ ਦੀ ਮਜ਼ਬੂਤੀ ਲਈ ਤਕੜੇ ਹੋ ਕੇ ਕੰਮ ਕਰਨ ਲਈ ਕਿਹਾ।  ਬਚਿੱਤਰ ਸਿੰਘ ਘੋਲੀਆ ਸਕੱਤਰ ਜਨਰਲ ਨੇ ਬਹੁਤ ਹੀ ਬਾਖੂਬੀ ਸਾਰੀ ਕਾਰਵਾਈ ਨੂੰ ਨੇਪਰੇ ਚੜ੍ਹਿਆ ਅਤੇ ਪਾਰਟੀ ਦੀ ਅਗਲੀ ਮੀਟਿੰਗ ਜਲਦੀ ਕਰਨ ਦਾ ਐਲਾਨ ਕੀਤਾ ਤਾਂ ਕੇ ਆ ਰਹੀਆਂ ਵਿਧਾਨ ਸ਼ਭਾ ਚੋਣਾਂ ਸੰਬੰਧੀ ਵੱਧ ਵੱਧ ਲੋਕਾਂ ਨਾਲ ਸੰਪਰਕ ਬਣਾਏ ਜਾ ਸਕਣ। ਇਹਨਾਂ ਤੋਂ ਇਲਾਵਾ ਸ:ਸੁਰਿੰਦਰ ਸਿੰਘ ਸੰਧੂ, ਹਰਜਿੰਦਰ ਸਿੰਘ ਥਿੰਦ, ਪ੍ਰਮਾਤਮਾ ਸਿੰਘ ਸਿੱਧੂ, ਤਜਿੰਦਰ ਸਿੰਘ ਮਦਨੀਪੁਰ, ਸੁਖਵਿੰਦਰ ਸਿੰਘ ਬਾਸੀ, ਚਰਨਜੀਤ ਮਲੂਕਾ, ਦਰਸ਼ਨ ਸਿੰਘ ਤਾਤਲਾ, ਗੁਰਚਰਨ ਸਿੰਘ ਦੰਦੀਵਾਲ, ਸਤਨਾਮ ਸਿੰਘ ਰੰਧਾਵਾ, ਜਸਵਿੰਦਰ ਸਿੰਘ ਗਿੱਲ, ਜੱਸਾ ਸਿੰਘ ਸੱਜਣ, ਦਲਜੀਤ ਸਿੰਘ ਮਾਂਗਟ , ਅਮਰ ਸਿੰਘ ਘਲੋਟੀ, ਬਚਿੱਤਰ ਸਿੰਘ ਰਾਏ, ਬਲਬੀਰ ਸਿੰਘ ਖੈਰਾ, ਜੋਗਿੰਦਰ ਸਿੰਘ ਧਾਲੀਵਾਲ, ਰਾਮ ਸਿੰਘ ਰੰਗੀ, ਸੁਰਿੰਦਰ ਸਿੰਘ ਸਿੰਘ ਗੌਂਸਗੜ੍ਹ , ਗੁਰਨਾਮ ਸਿੰਘ ਗਿੱਲ, ਜਸਵੀਰ ਸਿੰਘ ਢਿੱਲੋਂ, ਨੀਟਾ ਵਾਲੀਆ ਵੀ ਇਸ ਮੀਟਿੰਗ ‘ਚ ਖਾਸ ਤੌਰ ‘ਤੇ ਸ਼ਾਮਲ ਹੋਏ। ਅੰਤ ਵਿਚ ਸਰਦਾਰ ਪਰਦੂਮਨ ਸਿੰਘ ਪਾਇਲ ਨੇ ਸਭ ਦਾ ਧੰਨਵਾਦ ਕੀਤਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …