Breaking News
Home / ਕੈਨੇਡਾ / ਬਲਿਊ ਓਕ ਪਾਰਕ ਵਿਖੇ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ

ਬਲਿਊ ਓਕ ਪਾਰਕ ਵਿਖੇ ਚਾਵਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ

ਪੰਜਾਬੀ ਮੁਟਿਆਰਾਂ ਨੇ ਪਾਈ ਗਿੱਧੇ ਤੇ ਬੋਲੀਆਂ ਦੀ ਧਮਾਲ
ਬਰੈਪਟਨ/ਬਿਊਰੋ ਨਿਊਜ਼ : ਬਲਿਊ ਓਕ ਪਾਰਕ ਵਿਖੇ ਪੰਜਾਬ ਦੇ ਅਮੀਰ ਵਿਰਸੇ ਨਾਲ ਜੁੜਿਆ ਤੀਆਂ ਦਾ ਤਿਉਹਾਰ ਬੜੇ ਪਿਆਰ ਅਤੇ ਚਾਵਾਂ ਨਾਲ ਮਨਾਇਆ ਗਿਆ। ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਸੱਜ-ਧੱਜ ਕੇ ਆਈਆਂ ਮੁਟਿਆਰਾਂ ਤੇ ਸੁਆਣੀਆਂ ਨੇ ਇਕ ਦੂਜੇ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਇਸ ਸਮਾਗਮ ਵਿਚ ਬਲਿਊ ਓਕ, ਬਲੈਕ ਓਕ, ਫਰਨ ਫਰੈਸਟ ਅਤੇ ਆਲੇ ਦੁਆਲੇ ਰਹਿੰਦੇ ਵੱਡੀ ਗਿਣਤੀ ਪੰਜਾਬੀ ਭਾਈਚਾਰੇ ਦੇ ਪਰਿਵਾਰਾਂ ਦੀਆਂ ਮੁਟਿਆਰਾਂ ਵਲੋਂ ਪਾਈਆਂ ਪੰਜਾਬੀ ਬੋਲੀਆਂ ਅਤੇ ਗਿੱਧੇ ਨੇ ਤੀਆਂ ਦੇ ਤਿਉਹਾਰ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। ਇਕ ਪਾਸੇ ਸੁਆਣੀਆਂ ਪੀਂਘਾਂ ਝੂਟ ਰਹੀਆਂ ਸੀ ਤੇ ਦੂਜੇ ਪਾਸੇ ਗਿੱਧੇ ਦੀ ਧਮਾਲ। ਸਾਵਨ ਦਾ ਮਹੀਨਾ ਤੇ ਪਾਰਕ ਵਿਚ ਆਪਣੇ ਨਿਕੇ ਨਿਆਣਿਆਂ ਨਾਲ ਆਏ ਮਾਪੇ ਤੇ ਬਜ਼ੁਰਗ ਕੈਨੇਡਾ ਵਿਚ ਪੰਜਾਬ ਦੀ ਝਲਕ ਦਾ ਭੁਲੇਖਾ ਪਾ ਰਹੇ ਸੀ। ਇਸ ਮੌਕੇ ਪ੍ਰਬੰਧਕਾਂ ਵਲੋਂ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਸੀ ਜਿਨਾਂ ਦਾ ਸਾਰਿਆਂ ਨੇ ਰਲ ਕੇ ਅਨੰਦ ਮਾਣਿਆ। ਭਾਵੇਂ ਪੰਜਾਬੀ ਭਾਈਚਾਰਾ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਜਾ ਵਸਿਆ ਹੈ ਪਰ ਉਹ ਵਿਦੇਸ਼ਾਂ ਵਿੱਚ ਰਹਿ ਕੇ ਵੀ ਆਪਣੇ ਸ਼ਾਨਾ ਮੱਤੇ ਵਿਰਸੇ ਨਾਲ ਜੁੜਿਆ ਹੋਇਆ ਹੈ। ਉਹ ਆਪਣੇ ਧਾਰਮਿਕ ਸਮਾਗਮ, ਖੇਡਾਂ ਅਤੇ ਤਿਉਹਰ ਮਨਾਉਂਦੇ ਹਨ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਪਰਿਵਾਰ ਸ਼ਾਮਲ ਹੁੰਦੇ ਹਨ। ਸਾਡੇ ਵਿਦੇਸ਼ਾਂ ਵਿਚ ਜਮ-ਪਲ ਨਵੀਂ ਪੀੜੀ ਦੇ ਬੱਚਿਆਂ ਲਈ ਵੀ ਪ੍ਰੇਰਣਾ ਸਰੋਤ ਹਨ।

Check Also

ਪੀਐੱਸਬੀ ਸੀਨੀਅਰਜ਼ ਕਲੱਬ ਨੇ ਮਲਟੀਕਲਚਰਲ ਡੇਅ ਸਮਾਗ਼ਮ ਦੌਰਾਨ ਦੰਦਾਂ ਦੀ ਸੰਭਾਲ ਬਾਰੇ ਕੀਤਾ ਸੈਮੀਨਾਰ ਦਾ ਆਯੋਜਨ

ਟੋਰਾਂਟੋ ਮਿਊਜ਼ੀਕਲ ਗਰੁੱਪ ਵੱਲੋਂ ਮੈਂਬਰਾਂ ਦਾ ਕੀਤਾ ਗਿਆ ਮਨੋਰੰਜਨ ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ …