Breaking News
Home / ਕੈਨੇਡਾ / ਗੁਰੂ ਤੇਗ ਬਹਾਦਰ ਸਕੂਲ ਬਰੈਂਪਟਨ ‘ਚ ਐਜੂਕੇਟਿਵ ਸੈਮੀਨਾਰ ਕਰਵਾਇਆ

ਗੁਰੂ ਤੇਗ ਬਹਾਦਰ ਸਕੂਲ ਬਰੈਂਪਟਨ ‘ਚ ਐਜੂਕੇਟਿਵ ਸੈਮੀਨਾਰ ਕਰਵਾਇਆ

ਬਰੈਂਪਟਨ/ਬਿਊਰੋ ਨਿਊਜ਼ : ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ 1 ਅਕਤੂਬਰ ਨੂੰ ਗੁਰੂ ਤੇਗ ਬਹਾਦਰ ਸਕੂਲ ਬਰੈਂਪਟਨ ਵਿੱਚ ਐਜੂਕੇਟਿਵ ਸੈਮੀਨਾਰ ਕਰਾਇਆ ਗਿਆ। ਇਸ ਸੈਮੀਨਾਰ ਵਿੱਚ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਤੋਂ ਬਿਨਾਂ ਕੁੱਝ ਹੋਰ ਵਿਅਕਤੀ ਵੀ ਸ਼ਾਮਲ ਹੋਏ। ਇਹ ਪ੍ਰੋਗਰਾਮ ਸ਼ਹੀਦੇ-ਆਜ਼ਮ ਭਗਤ ਸਿੰਘ ਅਤੇ ਲੋਕ ਪੱਖੀ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਸਮਰਪਿਤ ਸੀ।
ਚਾਹ ਪਾਣੀ ਤੋਂ ਬਾਅਦ ਮੁੱਖ ਕੁਆਰਡੀਨੇਟਰ ਬਲਰਾਜ ਛੋਕਰ ਦੇ ਸੱਦੇ ਤੇ ਸਭ ਤੋਂ ਪਹਿਲਾਂ ਅੰਮ੍ਰਿਤ ਢਿੱਲੋਂ ਵਲੋਂ ਭਗਤ ਸਿੰਘ ਦੇ ਵਿਚਾਰਧਾਰਾ ਸਾਂਝੀ ਕਰਦਿਆਂ ਉਹਨਾਂ ਨੇ ਜੀਵਨ ਵਿੱਚੋਂ ਉਦਾਹਰਣਾਂ ਦਿੰਦੇ ਹੋਏ ਕਿ ਉਹ ਜ਼ਿੰਦਗੀ ਭਰ ਤਰਕਸ਼ੀਲਤਾ ਅਪਣਾਈ। ਹਰਜੀਤ ਬੇਦੀ ਨੇ ਭਾਅ ਜੀ ਗੁਰਸ਼ਰਨ ਸਿੰਘ ਬਾਰੇ ਵਿਚਾਰ ਦਿੰਦਿਆਂ ਕਿਹਾ ਜਿੱਥੇ ਜ਼ਿੰਦਗੀ ਕੁਰਬਾਨ ਕਰਨ ਵਾਲੇ ਭਗਤ ਸਿੰਘ ਲੋਕਾਂ ਦੇ ਮਹਾਂ ਨਾਇਕ ਹਨ ਉੱਥੇ ਲੋਕਾਂ ਦੇ ਨਾਇਕ ਭਾਅ ਜੀ ਨੇ ਆਪਣੀ ਸਾਰੀ ਜ਼ਿੰਦਗੀ ਭਗਤ ਸਿੰਘ ਦੀ ਵਿਚਾਰਧਾਰਾ ਦੇ ਪ੍ਰਚਾਰ ਲਈ ਤੇ ਉਸ ਦੇ ਸੁਪਨਿਆਂ ਦਾ ਰਾਜ ਸਥਾਪਤ ਕਰਨ ਲਈ ਲੋਕਾਂ ਨੂੰ ਚੇਤਨ ਕਰਨ ਵਾਸਤੇ ਲਾ ਦਿੱਤੀ। ਉਹਨਾਂ ਨੇ ਨਾਟਕਕਾਰਾਂ ਦੀ ਇੱਕ ਨਵੀਂ ਪਨੀਰੀ ਪੈਦਾ ਕੀਤੀ ਜੋ ਅੱਜ ਉਹਨਾਂ ਦੇ ਕਾਜ਼ ਨੂੰ ਅੱਗੇ ਤੋਰ ਰਹੀ ਹੈ।
ਡਾ: ਅਨਿਲ ਸ਼ਰਮਾ ਨੇ ਧਰਤੀ ਉੱਤੇ ਛੋਟੇ ਜੀਵਾਂ ਤੋਂ ਕੁਦਰਤੀ ਚੋਣ ਦੁਆਰਾ ਹੋਏ ਜੀਵ ਵਿਕਾਸ ਰਾਹੀਂ ਮਨੁੱਖ ਬਣਨ ਤੱਕ ਦੀ ਪ੍ਰਕਿਰਿਆ ਨੂੰ ਸਲਾਈਡਾਂ ਦਿਖਾ ਕੇ ਸਮਝਾਇਆ। ਉਹਨਾਂ ਇਹ ਕਿਹਾ ਧਾਰਮਿਕ ਪੁਸਤਕਾਂ ਵਿੱਚ ਦਰਜ ਮਨੁੱਖ ਨੂੰ ਬਣਾ ਕੇ ਧਰਤੀ ਤੇ ਸਿੱਧਾ ਭੇਜਣ ਦੀਆਂ ਕਹਾਣੀਆਂ ਮਨਘੜਤ ਹਨ। ਮਨੁੱਖ ਨੂੰ ਕਿਸੇ ਰੱਬ ਨੇ ਨਹੀਂ ਬਣਾਇਆ ਇਹ ਜੀਵ-ਵਿਕਾਸ ਰਾਹੀਂ ਪੈਦਾ ਹੋਇਆ ਹੈ। ਉਹਨਾਂ ਇਹ ਵੀ ਦਿਖਾਇਆ ਕਿ ਮਨੁੱਖ ਦੀਆਂ ਹੱਡੀਆਂ ਦੀ ਬਣਤਰ ਹੋਰਾਂ ਜੀਵਾਂ ਦੇ ਨਾਲ ਮਿਲਦੀ ਹੈ। ਡਾ: ਬਲਜਿੰਦਰ ਸੇਖੋਂ ਨੇ ਕਿਸਾਨੀ ਦੀ ਨਿੱਘਰ ਰਹੀ ਹਾਲਤ ਬਾਰੇ ਦੱਸਦਿਆਂ ਕਿਹਾ ਕਿ ਇਹ ਸਰਕਾਰੀ ਨੀਤੀਆਂ ਕਾਰਣ ਹੋ ਰਿਹਾ ਹੈ। ਖੇਤੀਬਾੜੀ ਖੋਜ ਅਦਾਰੇ ਅਤੇ ਯੂਨੀਵਰਸਟੀਆਂ ਵਿੱਚ ਉਸ ਢੰਗ ਨਾਲ ਖੋਜ ਨਹੀਂ ਹੋ ਰਹੀ ਜਿਸ ਢੰਗ ਨਾਲ ਇਹ ਹੋਣੀ ਚਾਹੀਦੀ ਹੈ। ਉੱਚ ਅਧਿਕਾਰੀਆਂ ਵਿੱਚ ਖੋਜੀਆਂ ਤੋਂ ਆਪਣੀ ਪਸੰਦ ਦੇ ਅੰਕੜੇ ਇਕੱਠੇ ਕਰਨ ਦੀ ਲਾਲਸਾ ਹੁੰਦੀ ਹੈ ਇਸ ਨਾਲ ਕਿਸਾਨੀ ਨਾਲ ਸਬੰਧਤ ਹਾਲਤਾਂ ਦੀ ਅਸਲੀਅਤ ਸਾਹਮਣੇ ਨਹੀਂ ਆਉਂਦੀ। ਉਹਨਾਂ ਮੁਤਾਬਕ ਅੰਤਰ-ਰਾਸ਼ਟਰੀ ਸਮਝੋਤੇ ਵੀ ਛੋਟੇ ਕਿਸਾਨਾਂ ਨੂੰ ਖਤਮ ਕਰਨ ਵੱਲ ਲਿਜਾ ਰਹੇ ਹਨ। ਉਹਨਾਂ ਬਹੁਤ ਹੀ ਸੰਖੇਪ ਅਤੇ ਸਾਧਾਰਨ ਸ਼ਬਦਾਂ ਵਿੱਚ ਸਾਰੀ ਗੱਲ ਸਮਝਾਉਣ ਵਿੱਚ ਉਹ ਪੂਰੀ ਤਰ੍ਹਾਂ ਕਾਮਯਾਬ ਰਹੇ। ਇਸ ਸੈਮੀਨਾਰ ਦਾ ਹਾਜ਼ਰ ਸਰੋਤਿਆਂ ਤੇ ਵਧੀਆਂ ਪ੍ਰਭਾਵ ਪਿਆ।
ਅੰਤ ਵਿੱਚ ਮੁੱਖ ਕੁਆਰਡੀਨੇਟਰ ਬਲਰਾਜ ਛੋਕਰ ਨੇ ਕਿਹਾ ਕਿ ਵਿਗਿਆਨ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਧਰਤੀ ਜਾਂ ਮਨੁੱਖ ਦੀ ਸਿਰਜਣਾ ਕਿਸੇ ਸਰਬ-ਸ਼ਕਤੀਮਾਨ ਨੇ ਨਹੀਂ ਕੀਤੀ। ਇਹ ਸਭ ਕੁੱਝ ਕੁਦਰਤੀ ਦੇ ਵਰਤਾਰਿਆਂ ਦਾ ਨਤੀਜਾ ਹੈ। ਉਹਨਾਂ ਨੇ ਵੱਖ ਵੱਖ ਜਥੇਬੰਦੀਆਂ ਦੁਆਰਾ ਮਿਲ ਕੇ ਚਲਾਏ ਜਾ ਰਹੇ ਕਿਸਾਨ ਘੋਲ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਏਕਤਾ ਨਾਲ ਹੀ ਮਨੁੱਖ ਆਪਣੀ ਹੋਣੀ ਬਦਲ ਸਕਦਾ ਹੈ। ਪਰਾਈਵੇਟਾਈਜੇਸ਼ਨ ਅਤੇ ਧਰਮ ਤੇ ਸਿਆਸਤ ਦੇ ਗੱਠਜੋੜ ਨੇ ਮਨੁੱਖਤਾ ਦਾ ਨੁਕਸਾਨ ਕੀਤਾ ਹੈ। ਉਹਨਾਂ ਪੁਰਾਣੀ ਸੋਚ ਛੱਡ ਕੇ ਵਿਗਿਆਨਕ ਸੋਚ ਅਪਣਾਉਨ ਦਾ ਸੱਦਾ ਦਿੱਤਾ। ਸੁਸਾਇਟੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਬਲਰਾਜ ਛੋਕਰ 647-838-4749, ਨਿਰਮਲ ਸੰਧੂ 416-835-3450 , ਨਛੱਤਰ ਬਦੇਸ਼ਾ 647-267-3397 ਜਾਂ ਡਾ: ਬਲਜਿੰਦਰ ਸੇਖੋਂ 905-781-1197 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …