ਕੈਨੇਡੀਅਨਾਂ ਨੂੰ ਇਸ ਸਸਤੀ ਏਅਰਲਾਈਨ ਨਾਲ ਕਾਫੀ ਲਾਭ ਹੋਵੇਗਾ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਵੈਸਟ ਜੈਟ ਨੇ ਇਕ ਨਵੀਂ ਸਸਤੀ ਏਅਰਲਾਈਨ ਸਵਰੂਪ ਨੂੰ ਲਾਂਚ ਕੀਤਾ ਹੈ। ਏਅਰਲਾਈਨ ਦੀ ਪਹਿਲੀ ਉਡਾਨ ਵੀ ਉਡਾਣ ਭਰ ਚੁੱਕੀ ਹੈ। ਇਸਦੀ ਪਹਿਲੀ ਫਲਾਈਟ ਨਾਲ ਯਾਤਰੀਆਂ ਦਾ ਪਹਿਲਾ ਗਰੁੱਪ ਬੁੱਧਵਾਰ ਨੂੰ ਹੈਮਿਲਟਨ ਤੋਂ ਐਬਟਸਫੋਰਡ, ਬੀਸੀ ਲਈ ਰਵਾਨਾ ਹੋਇਆ। ਏਅਰਲਾਈਨ ਨੂੰ ਉਮੀਦ ਹੈ ਕਿ ਯੂਰਪ, ਅਮਰੀਕਾ ਅਤੇ ਏਸ਼ੀਆ ਦੇ ਕੁਝ ਦੇਸ਼ਾਂ ਨੂੰ ਜਾਣ ਵਾਲੇ ਕੈਨੇਡੀਅਨਾਂ ਨੂੰ ਇਸ ਸਸਤੀ ਏਅਰਲਾਈਨ ਨਾਲ ਕਾਫੀ ਲਾਭ ਹੋਵੇਗਾ। ਇਸ ਵਿਚ ਵਾਧੂ ਸਹੂਲਤਾਂ ਨੂੰ ਘੱਟ ਕਰਕੇ ਟਿਕਟ ਦੀ ਬੇਸ ਪ੍ਰਾਈਸ ਨੂੰ ਘੱਟ ਕਰ ਦਿੱਤਾ ਗਿਆ ਹੈ। ਏਅਰਲਾਈਨਜ਼ ਪੰਜ ਛੋਟੇ ਕੈਨੇਡੀਅਨ ਏਅਰਪੋਰਟ ਤੋਂ ਫਲਾਈਟ ਨੂੰ ਅਪਰੇਟ ਕਰੇਗੀ, ਜਿਸ ਵਿਚ ਐਬਟਸਫੋਰਡ, ਐਡਮਿੰਟਨ, ਵਿਨੀਪੈਗ, ਹੈਮਿਲਟਨ ਅਤੇ ਹੈਲੀਫੈਕਸ ਸ਼ਾਮਲ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸ ਦੀਆਂ ਟਿਕਟਾਂ ਹੋਰ ਏਅਰਲਾਈਨਜ਼ ਤੋਂ 30 ਤੋਂ 40 ਫੀਸਦੀ ਸਸਤੀਆਂ ਹੋਣਗੀਆਂ ਅਤੇ ਜ਼ਿਆਦਾਤਰ ਟਿਕਟਾਂ 100 ਡਾਲਰ ਤੋਂ ਘੱਟ ਹੀ ਹੋਣਗੀਆਂ। ਇਸ ਨਾਲ ਕੈਨੇਡਾ ਅਮਰੀਕਾ ਸੀਮਾ ‘ਤੇ ਰਹਿਣ ਵਾਲੇ ਲੋਕਾਂ ਨੂੰ ਮੁੱਖ ਤੌਰ ‘ਤੇ ਲਾਭ ਹੋਵੇਗਾ।
ਕੈਨੇਡਾ ਦੀ ਨਵੀਂ ਅਤੇ ਸਸਤੀ ਏਅਰਲਾਈਨਜ਼ ਸਵਰੂਪ ਲਾਂਚ
RELATED ARTICLES