14.3 C
Toronto
Thursday, September 18, 2025
spot_img
Homeਜੀ.ਟੀ.ਏ. ਨਿਊਜ਼20-20 ਦਾ ਪਹਿਲਾ ਤੋਹਫ਼ਾ ਟੋਰਾਂਟੋ ਦੀ ਜੋੜੀ ਦੇ ਨਾਮ

20-20 ਦਾ ਪਹਿਲਾ ਤੋਹਫ਼ਾ ਟੋਰਾਂਟੋ ਦੀ ਜੋੜੀ ਦੇ ਨਾਮ

ਲੰਘੇ ਵਰ੍ਹੇ 2019 ਨੂੰ ਅਲਵਿਦਾ ਆਖਦਿਆਂ ਉਸ ਵਰ੍ਹੇ ਦੀਆਂ ਕੌੜੀਆਂ-ਮਿੱਠੀਆਂ ਸਭ ਯਾਦਾਂ ਨੂੰ ਪਿਛਾਂਹ ਛੱਡਦਿਆਂ ਆਓ ਨਵੇਂ ਵਰ੍ਹੇ ਵਿਚ ਨਵੀਆਂ ਪੁਲਾਂਘਾ ਪੁੱਟੀਏ, ਨਵੇਂ ਫੁੱਲ ਉਗਾਈਏ, ਨਵੀਆਂ ਮਹਿਕਮਾਂ ਵੰਡੀਏ ਤੇ ਕੁਦਰਤ ਦੇ ਹਰ ਜੀਵ ਨੂੰ ਆਪਣਾ ਬਣਾਈਏ, ਇੰਝ ਸਾਲ 2020 ਨਾਲ ਆਪਣੀ ਕਦਮਤਾਲ ਮਿਲਾਈਏ। ਨਵੇਂ ਵਰ੍ਹੇ ਦੀ ਆਮਦ ‘ਤੇ ਚੜ੍ਹਦੇ ਸੂਰਜ ਦੇ ਚਾਨਣ ਵਰਗੀ ਆਪ ਸਭ ਨੂੰ ਮੁਬਾਰਕ ਹੋਵੇ ਤੇ ਖਾਸਮ ਖਾਸ ਵਧਾਈ ਹੋਵੇ ਦਸਮ ਪਾਤਸ਼ਾਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ। ਅਦਾਰਾ ‘ਪਰਵਾਸੀ’ ਆਪ ਸਭ ਦੀ ਚੜ੍ਹਦੀਕਲਾ ਦੀ ਅਰਦਾਸ ਕਰਦਿਆਂ ਇਸ ਪਾਵਨ ਦਿਹਾੜੇ ਦੀਆਂ ਤੁਹਾਨੂੰ ਲੱਖ-ਲੱਖ ਮੁਬਾਰਕਾਂ ਘੱਲਦਾ ਹੈ ਜੀ।
-ਰਜਿੰਦਰ ਸੈਣੀ
20-20 ਦਾ ਪਹਿਲਾ ਤੋਹਫ਼ਾ ਟੋਰਾਂਟੋ ਦੀ ਜੋੜੀ ਦੇ ਨਾਮ
ਸਾਲ 2020 ਦੇ ਪਹਿਲੇ ਬੱਚੇ ਨੇ ਈਟੋਬੀਕੋ ਜਨਰਲ ਹਸਪਤਾਲ ‘ਚ ਲਿਆ ਜਨਮ
ਈਟੋਬੀਕੋ/ਬਿਊਰੋ ਨਿਊਜ਼
ਨਵੇਂ ਸਾਲ 2020 ਦਾ ਪਹਿਲਾ ਬੱਚਾ ਈਟੋਬੀਕੋ ਜਨਰਲ ਹਸਪਤਾਲ ਵਿਚ ਪੈਦਾ ਹੋਇਆ ਹੈ। ਇਸ ਦਹਾਕੇ ਦਾ ਇਹ ਪਹਿਲਾ ਬੱਚਾ ਲਾਲਾ ਟਾਰੋਰੋ, ਟੋਰਾਂਟੋ ਨਿਵਾਸੀ ਨੇ ਸਵੇਰੇ 1.27 ਵਜੇ ਜਨਮਿਆ। ਪਹਿਲਾ ਬੱਚਾ ਲੜਕਾ ਹੈ, ਜਿਸ ਨੂੰ ਟਿਡਿਆਨੇ ਨਾਮ ਦਿੱਤਾ ਗਿਆ ਹੈ ਅਤੇ ਜਨਮ ਸਮੇਂ ਉਸਦਾ ਭਾਰ 7 ਪੌਂਡ 7 ਔਂਸ ਸੀ। ਟਿਡਿਆਨੇ ਦੇ ਤਿੰਨ ਹੋਰ ਭੈਣ-ਭਰਾ ਹਨ, ਜਿਨ੍ਹਾਂ ਵਿਚ ਬਾਕਾਰੇ, ਅਮੀਨਿਤਾ ਅਤੇ ਮੌਸੇਆ ਸ਼ਾਮਲ ਹੈ। ਵਿਲੀਅਮ ਓਸਲਰ ਹੈਲਥ ਸਿਸਟਮ ਹਸਪਤਾਲ ਪ੍ਰਬੰਧਨ ਨੇ ਵੀ ਪਰਿਵਾਰ ਦਾ ਖਾਸ ਖਿਆਲ ਰੱਖਿਆ ਅਤੇ ਇਸ ਬੱਚੇ ਦਾ ਵੀ ਸਵਾਗਤ ਕੀਤਾ। ਸਾਰਿਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਇਕ ਵੱਡੀ ਬਾਸਕਟ ਵੀ ਦਿੱਤੀ ਗਈ, ਜਿਸ ਵਿਚ ਬੱਚੇ ਨਾਲ ਸਬੰਧਤ ਕਾਫੀ ਸਮਾਨ ਸੀ। ਇਸ ਨੂੰ ਸ਼ਾਪਰਸ਼ ਡ੍ਰਗ ਮਾਰਟ ਸਟੋਰ, ਬੇਸਟਵੁਡ ਮਾਲ, ਈਟੀਬੀਕੋ ਨੇ ਡੋਨੇਟ ਕੀਤਾ ਸੀ। ਓਸਲਰ ਵਿਚ ਈਟੀਬੀਕੋ ਜਨਰਲ ਹਸਪਤਾਲ, ਬਰੈਂਪਟਨ ਸਿਵਿਕ ਹਸਪਤਾਲ ਅਤੇ ਪੀਲ ਮੈਮੋਰੀਅਲ ਸੈਂਟਰਸ ਫਾਰ ਇੰਟੀਗ੍ਰੇਟਿਡ ਹੈਲਥ ਐਂਡ ਬੇਲਨੈਸ ਸ਼ਾਮਲ ਹੈ। ਓਸਲਰ ਦਾ ਲੇਬਰ ਐਂਡ ਡਿਲਿਵਰੀ ਪ੍ਰੋਗਰਾਮ ਉਨਟਾਰੀਓ ਦੇ ਸਭ ਤੋਂ ਵੱਡੇ ਪ੍ਰੋਗਰਾਮਾਂ ਵਿਚੋਂ ਇਕ ਹੈ। ਓਸਲਰ ਹਰ ਸਾਲ 7800 ਤੋਂ ਜ਼ਿਆਦਾ ਬੱਚਿਆਂ ਦੀ ਡਿਲਿਵਰੀ ਦਰਜ ਕਰਦਾ ਹੈ।

RELATED ARTICLES
POPULAR POSTS