ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬੇਘਰ ਸੈਨਿਕਾਂ ਲਈ ਨਿੱਕੇ ਘਰ ਬਣਾਉਣ ਵਿੱਚ ਮਦਦ ਕੀਤੀ ਜਾਵੇਗੀ। ਪ੍ਰੋਵਿੰਸ ਨੇ ਆਖਿਆ ਕਿ ਉਨ੍ਹਾਂ ਵੱਲੋਂ ਕਿੰਗਸਟਨ ਸਥਿਤ ਪ੍ਰੋਜੈਕਟ ਲਈ 2 ਮਿਲੀਅਨ ਡਾਲਰ ਨਿਵੇਸ਼ ਕੀਤੇ ਜਾਣਗੇ। ਹਾਊਸਿੰਗ ਮਨਿਸਟਰ ਸਟੀਵ ਕਲਾਰਕ ਨੇ ਵਿਸ਼ਸ਼ ਜੋਨਿੰਗ ਲਈ ਆਰਡਰ ਜਾਰੀ ਕੀਤੇ ਤਾਂ ਕਿ ਇਸ ਥਾਂ ਨੂੰ ਖਾਸ ਤੌਰ ਉੱਤੇ ਸੈਨਿਕਾਂ ਲਈ ਘਰ ਬਣਾਉਣ ਵਾਸਤੇ ਵਰਤਿਆ ਜਾ ਸਕੇ।
ਓਨਟਾਰੀਓ ਨੇ ਆਖਿਆ ਕਿ ਕਿੰਗਸਟਨ ਵਿੱਚ ਡੇਢ ਏਕੜ ਜ਼ਮੀਨ ਨੂੰ ”ਵੈਟਰਨਜ ਵਿਲੇਜ” ਦਾ ਨਾਂ ਦਿੱਤਾ ਜਾਵੇਗਾ ਤੇ ਇੱਥੇ ਸੈਨਿਕਾਂ ਲਈ ਘਰ ਉਸਾਰੇ ਜਾਣਗੇ। ਇੱਥੇ 25 ਨਿੱਕੇ ਘਰ ਤਿਆਰ ਕੀਤੇ ਜਾਣਗੇ। ਹਰੇਕ ਯੂਨਿਟ ਵਿੱਚ ਇੱਕ ਰਸੋਈ, ਬਾਥਰੂਮ, ਲਿਵਿੰਗ ਰੂਮ ਤੇ ਸੌਣ ਵਾਸਤੇ ਕਮਰਾ ਹੋਵੇਗਾ। ਇਹ ਘਰ ਬੇਘਰ ਸੈਨਿਕਾਂ ਲਈ ਬਣਾਏ ਜਾਣਗੇ।
ਓਨਟਾਰੀਓ ਸਰਕਾਰ ਬੇਘਰ ਸੈਨਿਕਾਂ ਲਈ ਉਸਾਰੇਗੀ ਘਰ
RELATED ARTICLES

