Breaking News
Home / ਜੀ.ਟੀ.ਏ. ਨਿਊਜ਼ / ਇਜ਼ਰਾਈਲ ਤੋਂ ਕੈਨੇਡੀਅਨਾਂ ਨੂੰ ਕੀਤਾ ਜਾਵੇਗਾ ਏਅਰਲਿਫਟ : ਜੌਲੀ

ਇਜ਼ਰਾਈਲ ਤੋਂ ਕੈਨੇਡੀਅਨਾਂ ਨੂੰ ਕੀਤਾ ਜਾਵੇਗਾ ਏਅਰਲਿਫਟ : ਜੌਲੀ

ਓਟਵਾ/ਬਿਊਰੋ ਨਿਊਜ਼ : ਇਜ਼ਰਾਈਲ ਅਤੇ ਹਮਾਸ ਦਰਮਿਆਨ ਲੜਾਈ ਵਧਣ ਤੋਂ ਬਾਅਦ ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੈਨੇਡਾ ਆਉਣ ਵਾਲੇ ਦਿਨਾਂ ਵਿੱਚ ਤਲ ਅਵੀਵ ਤੋਂ ਕੈਨੇਡੀਅਨਜ਼ ਨੂੰ ਏਅਰਲਿਫਟ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਜੋਲੀ ਨੇ ਆਖਿਆ ਕਿ ਸਰਕਾਰ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ ਜਹਾਜ਼ਾਂ ਦੀ ਵਰਤੋਂ ਕਰਕੇ ਕੈਨੇਡੀਅਨਜ਼ ਨੂੰ ਏਅਰਲਿਫਟ ਕਰੇਗੀ।
ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਲਈ ਕੋਈ ਵੱਖਰਾ ਪ੍ਰਬੰਧ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਜਿਹੜੇ ਤਲ ਅਵੀਵ ਵਿੱਚ ਏਅਰਪੋਰਟ ਤੱਕ ਨਹੀਂ ਪਹੁੰਚ ਸਕਦੇ।
ਐਕਸ, ਜਿਸ ਨੂੰ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ, ਉੱਤੇ ਪੋਸਟ ਕੀਤੇ ਬਿਆਨ ਵਿੱਚ ਜੋਲੀ ਨੇ ਆਖਿਆ ਕਿ ਇਹ ਫਲਾਈਟਸ ਕੈਨੇਡੀਅਨ ਨਾਗਰਿਕਾਂ ਤੇ ਪਰਮਾਨੈਂਟ ਰੈਜ਼ੀਡੈਂਟਸ, ਉਨ੍ਹਾਂ ਦੇ ਸਪਾਊਸਿਜ਼ ਤੇ ਬੱਚਿਆਂ ਲਈ ਉਪਲਬਧ ਹੋਣਗੀਆਂ। ਜੋਲੀ ਨੇ ਆਪਣੇ ਬਿਆਨ ਵਿੱਚ ਆਖਿਆ, ”ਉਹ ਜਾਣਦੀ ਹੈ ਕਿ ਇਹ ਹਾਲਾਤ ਕਿੰਨੇ ਮੁਸ਼ਕਲ ਹਨ। ਤੁਹਾਡੇ ਵਿੱਚੋਂ ਬਹੁਤੇ ਆਪਣੇ ਪਰਿਵਾਰਾਂ ਕੋਲ ਘਰ ਪਰਤਣਾ ਚਾਹੁੰਦੇ ਹਨ ਪਰ ਤੁਹਾਨੂੰ ਕੋਈ ਰਾਹ ਨਹੀਂ ਲੱਭ ਰਿਹਾ। ਪਰ ਕੈਨੇਡਾ ਸਰਕਾਰ ਤੁਹਾਡੀ ਮਦਦ ਕਰੇਗੀ।
ਇਸ ਦੌਰਾਨ ਉਨ੍ਹਾਂ ਇਹ ਵੀ ਆਖਿਆ ਕਿ ਇਜ਼ਰਾਈਲ ਵਿੱਚ ਸਥਿਤ ਕੈਨੇਡੀਅਨਜ਼ ਨੂੰ ਗਲੋਬਲ ਅਫੇਅਰਜ਼ ਕੈਨੇਡਾ ਕੋਲ ਰਜਿਸਟਰ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਵੱਲੋਂ ਡਿਪਾਰਟਮੈਂਟ ਨਾਲ [email protected] ਜਾਂ +1-613-996-8885 ਉੱਤੇ ਸੰਪਰਕ ਕਰਨ ਲਈ ਆਖਿਆ ਗਿਆ।
ਇਜ਼ਰਾਈਲ ਵਿਚ ਕੈਨੇਡਾ ਦੇ ਤਿੰਨ ਨਾਗਰਿਕਾਂ ਦੀ ਮੌਤ
ਵੈਨਕੂਵਰ: ਕੈਨੇਡਾ ਦੀ ਵਿਦੇਸ਼ ਮੰਤਰੀ ਮਿਲੇਨੀ ਜੌਲੀ ਨੇ ਕਿਹਾ ਹੈ ਕਿ ਇਜ਼ਰਾਈਲ ਵਿਚ ਹਮਾਸ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਕਾਰਨ ਤਿੰਨ ਕੈਨੇਡੀਅਨ ਨਾਗਰਿਕਾਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਉੱਥੇ ਰਹਿੰਦੇ ਕੈਨੇਡੀਅਨ ਲੋਕਾਂ ਨੂੰ ਦੇਸ਼ ਵਾਪਸ ਲਿਆਉਣ ਲਈ ਛੇਤੀ ਹੀ ਏਅਰਫੋਰਸ ਦੇ ਜਹਾਜ਼ ਇਜ਼ਰਾਈਲ ਭੇਜੇ ਜਾਣਗੇ। ਇਹ ਜਹਾਜ਼ ਲੋਕਾਂ ਨੂੰ ਤਲ ਅਵੀਵ ਤੋਂ ਏਥਨਜ਼ ਪਹੁੰਚਾਉਣਗੇ ਜਿਥੋਂ ਲੋਕਾਂ ਨੂੰ ਏਅਰ ਕੈਨੇਡਾ ਰਾਹੀਂ ਵਾਪਸ ਦੇਸ਼ ਲਿਆਂਦਾ ਜਾਏਗਾ।

ਇਜ਼ਰਾਈਲ ਵਿਰੋਧੀ ਪੋਸਟ ਪਾਉਣ ਵਾਲੇ ਪਾਇਲਟ ਨੂੰ ਏਅਰ ਕੈਨੇਡਾ ਨੇ ਕੱਢਿਆ
ਮਾਂਟਰੀਅਲ/ਬਿਊਰੋ ਨਿਊਜ਼ : ਮਾਂਟਰੀਅਲ ਵਿੱਚ ਹੋਏ ਮੁਜ਼ਾਹਰੇ ਦੌਰਾਨ ਆਪਣੇ ਵੱਲੋਂ ਪਾਈਆਂ ਗਈਆਂ ਇਜ਼ਰਾਈਲ ਵਿਰੋਧੀ ਪੋਸਟ ਕਾਰਨ ਏਅਰ ਕੈਨੇਡਾ ਦੇ ਇੱਕ ਪਾਇਲਟ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਐਕਸ ਉੱਤੇ ਪੋਸਟ ਕੀਤੇ ਗਏ ਇੱਕ ਮੈਸੇਜ ਵਿੱਚ ਏਅਰ ਕੈਨੇਡਾ ਨੇ ਆਖਿਆ ਕਿ ਸਾਡੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾਂਦੀ ਹੈ ਕਿ ਜਿਸ ਪਾਇਲਟ ਵੱਲੋਂ ਇਹ ਪੋਸਟਸ ਸਾਂਝੀਆਂ ਕੀਤੀਆਂ ਗਈਆਂ ਹਨ ਉਹ ਹੁਣ ਏਅਰ ਕੈਨੇਡਾ ਲਈ ਕੰਮ ਨਹੀਂ ਕਰਦਾ। ਕੰਪਨੀ ਨੇ ਆਖਿਆ ਕਿ ਇਸ ਤਰ੍ਹਾਂ ਦੀਆਂ ਪੋਸਟਸ ਸਵੀਕਾਰਨਯੋਗ ਨਹੀਂ ਹਨ। ਯੂਐਸ ਸਥਿਤ ਗਰੁੱਪ ਵੱਲੋਂ ਇੰਸਟਾਗ੍ਰਾਮ ਉੱਤੇ ਉਹ ਸਕਰੀਨ ਸ਼ੌਟਸ ਸਾਂਝੇ ਕੀਤੇ ਗਏ ਜਿਹੜੇ ਮੋਸਤਫਾ ਐਜ਼ੋ ਨਾਂ ਦੇ ਇਸ ਫਲਸਤੀਨ ਪੱਖੀ ਪਾਇਲਟ ਵੱਲੋਂ ਸਾਂਝੇ ਕੀਤੇ ਗਏ ਸਨ। ਇਨ੍ਹਾਂ ਵਿੱਚ ਉਸ ਨੇ ਪਾਇਲਟ ਵਾਲੀ ਯੂਨੀਫਰਮ ਪਾ ਕੇ ਫਲਸਤੀਨ ਪੱਖੀ ਸਾਈਨ ਫੜ੍ਹਿਆ ਹੋਇਆ ਸੀ ਤੇ ਮਾਂਟਰੀਅਲ ਵਿੱਚ ਕੀਤੇ ਜਾ ਰਹੇ ਮੁਜ਼ਾਹਰੇ, ਜਿਸ ਵਿੱਚ ਹਿਟਲਰ ਦਾ ਹਵਾਲਾ ਸੀ, ਵਿੱਚ ਉਸ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …