Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ‘ਚ ਬਜ਼ੁਰਗਾਂ ਨੂੰ ਹੁਣ ਮਿਲਣਗੀਆਂ ਮੁਫ਼ਤ ਦਵਾਈਆਂ

ਓਨਟਾਰੀਓ ‘ਚ ਬਜ਼ੁਰਗਾਂ ਨੂੰ ਹੁਣ ਮਿਲਣਗੀਆਂ ਮੁਫ਼ਤ ਦਵਾਈਆਂ

ਕੈਥਲੀਨਵਿੰਨ ਨੇ ਆਖਿਆ ਕਿ ਓਨਟਾਰੀਓਵਾਸੀਸਾਰੀਆਂ ਸਹੂਲਤਾਂ ਲੈਣ ਦੇ ਹੱਕਦਾਰ
ਓਨਟਾਰੀਓ/ਬਿਊਰੋ ਨਿਊਜ਼
ਓਨਟਾਰੀਓ ‘ਚ ਹੁਣ ਬਜ਼ੁਰਗਾਂ ਨੂੰ ਦਵਾਈਆਂ ਮੁਫਤ ਮਿਲਿਆਕਰਨਗੀਆਂ।ਓਨਟਾਰੀਓਦੀਪ੍ਰੀਮੀਅਰਕੈਥਲੀਨਵਿੰਨ ਨੇ ਕਿਹਾ ਕਿ ਇਸ ਯੋਜਨਾਨਾਲਸੂਬਾਸਰਕਾਰ’ਤੇ 575 ਮਿਲੀਅਨਡਾਲਰਦਾਬੋਝਪਵੇਗਾ। ਵਿੰਨ ਨੇ ਡਾਕਟਰੀਨੁਸਖੇ ਵਾਲੀਆਂ ਦਵਾਈਆਂ 65 ਸਾਲ ਤੇ ਇਸ ਤੋਂ ਉੱਪਰਉਮਰਵਰਗ ਦੇ ਵਿਅਕਤੀਆਂ ਲਈਮੁਫਤਕਰਨਦੀਆਪਣੀਯੋਜਨਾਦਾਐਲਾਨਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਆਰਥਿਕਤਬਦੀਲੀ ਤੇ ਅਸਥਿਰਤਾਵਾਲੇ ਇਸ ਅਰਸੇ ਦੌਰਾਨ ਓਨਟਾਰੀਓਵਾਸੀਆਂਨੂੰ ਉਹ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਜਿਸ ਦੇ ਉਹ ਹੱਕਦਾਰਹਨ। ઠਓਐਚਆਈਪੀਪਲੱਸ ਦੇ ਪਸਾਰਰਾਹੀਂ 65 ਸਾਲ ਤੇ ਇਸ ਤੋਂ ਵੱਧਉਮਰ ਦੇ ਲੋਕਾਂ ਨੂੰ 4,400 ਡਾਕਟਰੀਨੁਸਖੇ ਵਾਲੀਆਂ ਦਵਾਈਆਂ ਮੁਫਤਵਿੱਚਮਿਲਿਆਕਰਨਗੀਆਂ। ਜਦੋਂ ਪ੍ਰੀਮੀਅਰਵੱਲੋਂ ਇਹ ਐਲਾਨਕੀਤਾ ਗਿਆ ਤਾਂ ਉਨ੍ਹਾਂ ਦੇ ਨਾਲਸਿਹਤਮੰਤਰੀ ਤੇ ਲਾਂਗ ਟਰਮਕੇਅਰਹੈਲੇਨਾ ਜੈਕਜ਼ਕ ਤੇ ਮਨਿਸਟਰਆਫਸੀਨੀਅਰਜ਼ ਅਫੇਅਰਜ਼ ਦੀਪਿਕਾਡਾਮੇਰਲਾਵੀ ਮੌਜੂਦ ਸਨ।
ਅਜਿਹਾ ਕਰਨਨਾਲ 2.6 ਮਿਲੀਅਨਸੀਨੀਅਰ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਜ਼ਿੰਦਗੀਹੋਰਵੀਸੁਖਾਲੀ ਹੋ ਜਾਵੇਗੀ। ਪਹਿਲੀਅਗਸਤ, 2019 ਤੋਂ ਇਹ ਪ੍ਰੋਗਰਾਮਸ਼ੁਰੂ ਕੀਤਾਜਾਵੇਗਾ। 65 ਸਾਲ ਜਾਂ ਇਸ ਤੋਂ ਵੱਧਉਮਰ ਦੇ ਕਿਸੇ ਵੀਸ਼ਖ਼ਸ ਨੂੰ ਆਪਣੀਆਂ ਦਵਾਈਆਂ ਲਈਪੈਸੇ ਨਹੀਂ ਦੇਣੇ ਹੋਣਗੇ। ਉਨ੍ਹਾਂਨੂੰ ਸਿਰਫਆਪਣੇ ਡਾਕਟਰਦਾਲਿਖਿਆਨੁਸਖਾ ਤੇ ਓਐਚਆਈਪੀਨੰਬਰਓਨਟਾਰੀਓਦੀ ਕਿਸੇ ਵੀਫਾਰਮੇਸੀ ਉੱਤੇ ਵਿਖਾਉਣਾਹੋਵੇਗਾ ਤੇ ਉਨ੍ਹਾਂਨੂੰ ਮੁਫਤਵਿੱਚਸਬੰਧਤਦਵਾਈਮਿਲ ਜਾਇਆ ਕਰੇਗੀ। ਪਹਿਲੀਜਨਵਰੀ, 2018 ਨੂੰ ਓਨਟਾਰੀਓ ਨੇ ਓਐਚਆਈਪੀਪਲੱਸਚਿਲਡਰਨਐਂਡਯੂਥਫਾਰਮਾਕੇਅਰਪਲੈਨਪੇਸ਼ਕੀਤਾ। ਇਸ ਨਾਲ 24 ਸਾਲ ਤੇ ਉਸ ਤੋਂ ਘੱਟਉਮਰ ਦੇ ਸਾਰੇ ਨੌਜਵਾਨਾਂ ਤੇ ਬੱਚਿਆਂ ਲਈਮੁਫਤਦਵਾਈਆਂ ਦਾਪ੍ਰਬੰਧਕੀਤਾ ਗਿਆ। ਹੁਣਓਐਚਆਈਪੀਸੀਨੀਅਰਜ਼ ਲਈਸ਼ੁਰੂ ਕਰਨਨਾਲਹਰ ਬਜ਼ੁਰਗ ਸਾਲ ਦੇ ਘੱਟੋ-ਘੱਟ 240 ਡਾਲਰਦੀਬਚਤ ਜ਼ਰੂਰਕਰਲਿਆਕਰੇਗਾ। ਇਸ ਪ੍ਰੋਗਰਾਮਤਹਿਤ ਕੋਲੈਸਟਰੌਲ, ਹਾਈਪਰਟੈਂਸ਼ਨ, ਥਾਇਰੌਇਡ, ਡਾਇਬਟੀਜ਼ ਤੇ ਅਸਥਮਾਵਰਗੀਆਂ ਬਿਮਾਰੀਆਂ ਲਈਮੁਫਤਦਵਾਈਆਂ ਦਿੱਤੀਆਂ ਜਾਇਆ ਕਰਨਗੀਆਂ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …