-11.5 C
Toronto
Friday, January 30, 2026
spot_img
Homeਜੀ.ਟੀ.ਏ. ਨਿਊਜ਼ਰਿਜ਼ਨਲ ਕੌਂਸਲਰ ਦੇ ਚੋਣ ਪਿੜ ਵਿਚ ਨਿੱਤਰੇ ਗੁਰਪ੍ਰੀਤ ਢਿੱਲੋਂ

ਰਿਜ਼ਨਲ ਕੌਂਸਲਰ ਦੇ ਚੋਣ ਪਿੜ ਵਿਚ ਨਿੱਤਰੇ ਗੁਰਪ੍ਰੀਤ ਢਿੱਲੋਂ

ਪਰਿਵਾਰਕ ਰੁਝੇਵਿਆਂ ਕਾਰਨ ਸਿਆਸਤ ਛੱਡ ਰਹੇ ਜੌਹਨ ਸੁਪਰੋਵਰੀ ਨੇ ਢਿੱਲੋਂ ਨੂੰ ਦੱਸਿਆ ਯੋਗ ਉਮੀਦਵਾਰ
ਬਰੈਂਪਟਨ/ਹਰਜੀਤ ਸਿੰਘ ਬਾਜਵਾ
ਬਰੈਂਪਟਨ ਦੇ ਵਾਰਡ 9-10 ਤੋਂ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਬਰੈਂਪਟਨ ਦੇ ਗੁਰਦੁਆਰਾ ਸ੍ਰੀ ਜੋਤ ਪ੍ਰਕਾਸ਼ ਸਾਹਿਬ ਵਿਖੇ ਕਰਵਾਏ ਕੀਰਤਨ ਸਮਾਗਮ ਵਿੱਚ ਇੱਕ ਇਕੱਠ ਦੌਰਾਨ ਬਰੈਂਪਟਨ ਦੇ ਵਾਰਡ 9 ਅਤੇ 10 ਤੋਂ ਰੀਜ਼ਨਲ ਕੌਂਸਲਰ ਮਿ: ਜੌਹਨ ਸੁਪਰੋਵਰੀ ਦੇ ਸਿਆਸਤ ਤੋਂ ਸੰਨਿਆਸ ਲੈਣ ਕਾਰਨ (ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ) ਰੀਜ਼ਨਲ ਕੌਸਲਰ ਲਈ ਚੋਣ ਲੜਨ ਦਾ ਐਲਾਨ ਕੀਤਾ ਗਿਆ ਜਿੱਥੇ ਪਹੁੰਚੇ ਜੌਹਨ ਸੁਪਰੋਵਰੀ ਨੇ ਬੋਲਦਿਆਂ ਆਖਿਆ ਕਿ ਪਰਿਵਾਰਕ ਮਜ਼ਬੂਰੀਆਂ ਅਤੇ ਰੁਝੇਵਿਆਂ ਕਾਰਨ ਹੁਣ ਉਹ ਸਿਆਸਤ ਛੱਡ ਰਹੇ ਹਨ ਅਤੇ ਇਸ ਅਹੁਦੇ ਲਈ ਉਨ੍ਹਾਂ ਗੁਰਪ੍ਰੀਤ ਸਿੰਘ ਢਿੱਲੋਂ ਦਾ ਨਾਮ ਲੈਂਦਿਆਂ ਆਖਿਆ ਕਿ ਇਹ ਉਤਸ਼ਾਹੀ ਨੌਜਵਾਨ ਇਸ ਅਹੁਦੇ ਲਈ ਯੋਗ ਉਮੀਦਵਾਰ ਹੋ ਸਕਦਾ ਹੈ ਜਿਹੜਾ ਸੰਨ 2014 ਤੋਂ ਨਿਰੰਤਰ ਸਿਟੀ ਕੌਂਸਲਰ ਦੇ ਤੌਰ ‘ਤੇ ਲੋਕਾਂ ਲਈ ਕੰਮ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਢਿੱਲਵਾਂ ਦੇ ਪਿੰਡ ਚੱਕੋਕੀ ਨਾਲ ਸਬੰਧਤ ਜਰਨੈਲ ਸਿੰਘ ਢਿੱਲੋਂ ਦੇ ਕੈਨੇਡਾ ਵਿੱਚ ਜਨਮੇ ਸਪੁੱਤਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਉੱਚ ਵਿਦਿਆ ਪ੍ਰਾਪਤ ਕਰਨ ਉਪਰੰਤ ਸਿਆਸਤ ਵਿੱਚ ਆਉਣ ਦਾ ਫੈਸਲਾ ਕੀਤਾ ਅਤੇ ਸੰਨ 2014 ਵਿੱਚ ਉਹਨਾਂ ਸਿਟੀ ਕੌਂਸਲਰ ਦੀ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ ਉਪਰੰਤ ਲੋਕਾਂ ਲਈ ਆਪਣੀ ਵਧੀਆ ਕਾਰਗੁਜ਼ਾਰੀ ਅਤੇ ਮਿੱਠਬੋਲੜੇ ਸੁਭਾਅ ਕਾਰਨ ਥੋੜ੍ਹੇ ਸਮੇਂ ਵਿੱਚ ਹੀ ਲੋਕਾਂ ਵਿੱਚ ਕਾਫੀ ਹਰਮਨ ਪਿਆਰੇ ਹੋ ਗਏ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਢਿੱਲੋਂ ਨੇ ਆਖਿਆ ਕਿ ਮੈਂ ਇਹ ਗੱਲ ਮਾਣ ਨਾਲ ਕਹਿ ਸਕਦਾਂ ਹਾਂ ਕਿ ਅਸੀਂ ਛੇਤੀ ਹੀ ਬਰੈਂਪਟਨ ਵਿੱਚ ਯੂਨੀਵਰਸਿਟੀ ਲਿਆ ਰਹੇ ਹਾਂ ਤਾਂ ਕਿ ਵਿਦਿਆਰਥੀ ਨੂੰ ਉਚੇਰੀ ਪੜ੍ਹਾਈ ਲਈ ਦੂਰ ਦੁਰਾਡੇ ਯੂਨੀਵਰਸਿਟੀਆਂ ਵਿੱਚ ਧੱਕੇ ਨਾਂ ਖਾਣੇ ਪੈਣ ਅਤੇ ਅਸੀਂ ਸਭ ਕੁਝ ਹਰ ਭਾਈਚਾਰੇ ਦੇ ਲੋਕਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਭਰੋਸੇ ਵਿੱਚ ਲਿਆ ਕੇ ਕਰ ਰਹੇ ਹਾਂ ਅਤੇ ਸਾਡਾ ਟੀਚਾ ਆਉਣ ਵਾਲੇ ਸਮੇਂ ਵਿੱਚ 25000 ਦੇ ਕਰੀਬ ਨੌਕਰੀਆਂ ਪੈਦਾ ਕਰਨ ਦਾ ਹੈ ਤਾਂ ਕਿ ਉੱਚ ਵਿਦਿਆ ਪ੍ਰਾਪਤ ਅਤੇ ਵੱਖ-ਵੱਖ ਕਿਤਿਆਂ ਦੇ ਮਾਹਰ ਵਿਦਿਆਰਥੀਆਂ ਨੂੰ ਦੂਰ ਦੁਰਾਡੇ ਨੌਕਰੀਆਂ ਲੱਭਣ ਲਈ ਸੰਘਰਸ਼ ਨਾ ਕਰਨਾਂ ਪਵੇ। ਇਸ ਮੌਕੇ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ, ਰੂਬੀ ਸਹੋਤਾ, ਰਮੇਸ਼ਵਰ ਸਿੰਘ ਸੰਘਾ, ਸੋਨੀਆ ਸਿੱਧੂ, ਕਮਲ ਖਹਿਰਾ, ਬੌਬ ਸਰੋਆ, ਬਰੈਂਪਟਨ ਦੀ ਮੇਅਰ ਲਿੰਡਾ ਜ਼ਾਫਰੀ, ਸਕੂਲ ਟਰੱਸਟੀ ਹਰਕੀਰਤ ਸਿੰਘ, ਅਵਤਾਰ ਸਿੰਘ ਮਿਨਹਾਸ, ਕੌਂਸਲਰ ਪੈਟ ਫੋਰਟੀਨੀ, ਮਾਰਟਿਨ ਮੈਡਆਈਰਸ ਭਾਈਚਾਰਕ ਆਗੂ ਬੇਅੰਤ ਸਿੰਘ ਧਾਲੀਵਾਲ, ਬਚਿੱਤਰ ਸਿੰਘ ਘੋਲੀਆ, ਇੰਦਰਜੀਤ ਸਿੰਘ ਬੱਲ, ਬਿੱਲਾ ਵਿਰਕ, ਦਲਜੀਤ ਸਿੰਘ ਗੈਦੂ, ਬੌਬੀ ਸਿੱਧੂ, ਸਮੇਤ ਕਾਫੀ ਗਿਣਤੀ ਵਿੱਚ ਹੋਰ ਵੀ ਲੋਕ ਹਾਜ਼ਰ ਸਨ।

 

RELATED ARTICLES
POPULAR POSTS