Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਆਉਣ ਵਾਲਿਆਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ

ਕੈਨੇਡਾ ਆਉਣ ਵਾਲਿਆਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ

ਅਰਜ਼ੀਆਂ ਦਾ ਪ੍ਰੋਸੈਸਿੰਗ ਟਾਈਮ ਘੱਟ ਹੋ ਜਾਣ ਦੀ ਆਸ
ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇੰਮੀਗਰੇਸ਼ਨ, ਰਫ਼ਿਊਜੀ ਤੇ ਸਿਟੀਜਨਸ਼ਿਪ ਮੰਤਰੀ ਮਾਣਯੋਗ ਅਬਦੁਲ ਹਸਨ ਵੱਲੋਂ ਐਲਾਨ ਕੀਤੀ ਗਈ ਲਿਬਰਲ ਸਰਕਾਰ ਦੀ ਇਤਿਹਾਸਕ ਇੰਮੀਗਰੇਸ਼ਨ ਯੋਜਨਾ ਨਾਲ ਇੰਮੀਗਰੇਸ਼ਨ ਲਈ ਪ੍ਰਾਪਤ ਹੋਈਆਂ ਅਰਜ਼ੀਆਂ ਦਾ ਪ੍ਰੋਸੈਸਿੰਗ ਟਾਈਮ ਘੱਟ ਹੋਣ ਅਤੇ ਪਤੀ-ਪਤਨੀ, ਬੱਚਿਆਂ, ਮਾਪਿਆਂ, ਪੜ-ਮਾਪਿਆਂ ਤੇ ਕੇਅਰ-ਗਿਵਰ ਸਪਾਂਸਰਸ਼ਿਪ ਵਾਲੇ ਕੇਸਾਂ ਦੀ ਪਿਛਲਾ ਬਕਾਇਆ ਜਲਦੀ ਖਤਮ ਹੋਣ ਦੀ ਆਸ ਪ੍ਰਗਟ ਕੀਤੀ ਹੈ।
ਇਸ ਦੇ ਬਾਰੇ ਆਪਣੀ ਪ੍ਰਤੀਕਰਮ ਦਿੰਦਿਆਂ ਹੋਇਆ ਸੋਨੀਆ ਨੇ ਕਿਹਾ ਕਿ ਸਾਡੀ ਸਰਕਾਰ ਪਰਿਵਾਰਾਂ ਨੂੰ ਮੁੜ-ਮਿਲਾਉਣ ਲਈ ਵਚਨਬੱਧ ਹਨ। ਸਰਕਾਰ ਦੀ ਨਵੀਂ ਬਹੁ-ਸਾਲੀ ਇੰਮੀਗਰੇਸ਼ਨ ਯੋਜਨਾ ਦੇਸ਼ ਦੇ ਅਰਥਚਾਰੇ ਨੂੰ ਅੱਗੇ ਵਧਾਏਗੀ, ਕੈਨੇਡਾ ਦੇ ਬਿਜ਼ਨੈੱਸ-ਅਦਾਰਿਆਂ ਨੂੰ ਹੋਰ ਵਿਕਸਤ ਕਰਨ ਅਤੇ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਪੂਰੀਆਂ ਕਰਨ ‘ਚ ਸਹਾਇਤਾ ਕਰੇਗੀ। ਇੰਮੀਗਰੇਸ਼ਨ ਦੇ ਹਰੇਕ ਪੱਧਰ ‘ਤੇ ਹੋਏ ਵਾਧੇ ਨਾਲ ਅਸੀਂ ਅਰਜ਼ੀਆਂ ਦਾ ਪ੍ਰੋਸੈਸਿੰਗ ਟਾਈਮ ਘੱਟਣ ਅਤੇ ਇਨ੍ਹਾਂ ਦਾ ਬੈਕਲਾਗ ਜਲਦੀ ਖਤਮ ਹੋਣ ਦੀ ਆਸ ਕਰਦੇ ਹਾਂ ਜੋ ਕਿ ਇਸ ਸਮੇਂ ਕੈਨੇਡੀਅਨ ਪਰਿਵਾਰਾਂ ਦੀ ਦੁਖਦਾਈ ਰਗ ਬਣਿਆ ਹੋਇਆ ਹੈ। ਸਾਲ 2018 ‘ਚ 3,10,000 ਨਵੇਂ ਪਰਮਾਨੈਂਟ ਰੈਜ਼ੀਡੈਂਟਾਂ ਤੋਂ ਸ਼ੁਰੂ ਹੋ ਕੇ ਪੱਕੀ ਰਿਹਾਇਸ਼ ਵਾਲਿਆਂ ਦੀ ਇਹ ਗਿਣਤੀ 2019 ‘ਚ 3,30,000 ਅਤੇ 2020 ‘ਚ 3,40,000 ਕੀਤੇ ਜਾਣ ਵਾਲੀ ਇਹ ਯੋਜਨਾ ਕੈਨੇਡਾ ਦੇ ਅਜੋਕੇ ਇਤਿਹਾਸ ‘ਚ ਬੜੀ ਲੁਭਾਉਣੀ ਅਤੇ ਲਾਭਦਾਇਕ ਮੰਨੀ ਜਾਏਗੀ।
ਇਸ ਦਾ ਸਮੁੱਚੇ ਕੈਨੇਡਾ-ਵਾਸੀਆਂ ਨੂੰ ਲਾਭ ਹੋਵੇਗਾ ਕਿਉਂਕਿ ਇੱਥੇ ਆਉਣ ਵਾਲੇ ਇੰਮੀਗਰੇਸ਼ਨ ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ-ਪੱਧਰ ਤੇ ਇਸ ਨੂੰ ਹੋਰ ਦੇਸ਼ਾਂ ਦੇ ਮੁਕਾਬਲੇ ‘ਚ ਖੜੇ ਕਰਨ ‘ਚ ਸਹਾਈ ਹੁੰਦੇ ਹਨ। ਨਵੇਂ ਕੈਨੇਡਾ-ਵਾਸੀ ਆਪਣੇ ਵੱਖ-ਵੱਖ ਸਕਿੱਲਾਂ ਨਾਲ ਇੱਥੇ ਰੋਜ਼ਗਾਰ ਦੇਣ ਵਾਲਿਆਂ ਦੀਆਂ ਲੇਬਰ ਮਾਰਕੀਟ ਸਬੰਧੀ ਲੋੜਾਂ ਪੂਰੀਆਂ ਕਰਦੇ ਹਨ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …