Breaking News
Home / ਜੀ.ਟੀ.ਏ. ਨਿਊਜ਼ / ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਮਾਮਲੇ ਵਿਚ 8 ਪੰਜਾਬੀ ਮੁੰਡਿਆਂ ਨੂੰ ਕੀਤਾ ਗਿਆ ਚਾਰਜ

ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਮਾਮਲੇ ਵਿਚ 8 ਪੰਜਾਬੀ ਮੁੰਡਿਆਂ ਨੂੰ ਕੀਤਾ ਗਿਆ ਚਾਰਜ

ਬਰੈਂਪਟਨ/ਬਿਊਰੋ ਨਿਊਜ਼ : 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਵੱਲੋਂ ਹਥਿਆਰਾਂ ਨਾਲ ਸਬੰਧਤ ਜੁਰਮਾਂ ਲਈ ਅੱਠ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਸੋਮਵਾਰ ਨੂੰ ਰਾਤੀਂ 10:25 ਉੱਤੇ ਪੁਲਿਸ ਅਧਿਕਾਰੀ ਡੌਨਲਡ ਸਟੀਵਾਰਟ ਰੋਡ ਤੇ ਬਰੈਂਪਟਨ ਵਿੱਚ ਬ੍ਰਿਸਡੇਲ ਡਰਾਈਵ ਇਲਾਕੇ ਵਿੱਚ ਸਥਿਤ ਇੱਕ ਘਰ ਵਿੱਚ ਪਹੁੰਚੇ। ਇੱਥੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਉਣ ਦੀ ਰਿਪੋਰਟ ਕੀਤੀ ਗਈ ਸੀ। ਟੈਕਟੀਕਲ ਯੂਨਿਟ ਦੀ ਮਦਦ ਨਾਲ ਇਸ ਘਰ ਵਿੱਚੋਂ ਅੱਠ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਅਗਲੇ ਦਿਨ ਕ੍ਰਿਮੀਨਲ ਕੋਡ ਸਰਚ ਵਾਰੰਟ ਕਢਵਾ ਕੇ 9 ਐਮਐਮ ਬੈਰੇਟਾ ਹਥਿਆਰ ਬਰਾਮਦ ਕੀਤਾ ਗਿਆ। ਬਰੈਂਪਟਨ ਦੇ 21 ਸਾਲਾ ਰਾਜਨਪ੍ਰੀਤ ਸਿੰਘ ਨੂੰ ਭਰਿਆ ਹੋਇਆ ਪਾਬੰਦੀਸ਼ੁਦਾ ਹਥਿਆਰ ਰੱਖਣ, ਅਣਗਹਿਲੀ ਨਾਲ ਹਥਿਆਰ ਰੱਖਣ, ਪਾਬੰਦੀਸ਼ੁਦਾ ਡਿਵਾਈਸਿਜ਼ ਤੇ ਗੋਲੀ ਸਿੱਕਾ ਰੱਖਣ ਦੇ ਜੁਰਮਾਂ ਵਿੱਚ ਚਾਰਜ ਕੀਤਾ ਗਿਆ। ਬਰੈਂਪਟਨ ਦੇ 22 ਸਾਲਾ ਜਗਦੀਪ ਸਿੰਘ ਨੂੰ ਪਾਬੰਦੀਸ਼ੁਦਾ ਹਥਿਆਰ ਰੱਖਣ ਲਈ ਚਾਰਜ ਕੀਤਾ ਗਿਆ। ਬਰੈਂਪਟਨ ਦੇ ਹੀ 19 ਸਾਲਾ ਏਕਮਜੋਤ ਰੰਧਾਵਾ ਨੂੰ ਭਰਿਆ ਹੋਇਆ ਪਾਬੰਦੀਸ਼ੁਦਾ ਹਥਿਆਰ ਰੱਖਣ ਲਈ ਚਾਰਜ ਕੀਤਾ ਗਿਆ। ਬਰੈਂਪਟਨ ਦੇ 26 ਸਾਲਾ ਮਨਜਿੰਦਰ ਸਿੰਘ ਨੂੰ ਵੀ ਭਰਿਆ ਹੋਇਆ ਪਾਬੰਦੀਸ਼ੁਦਾ ਹਥਿਆਰ ਰੱਖਣ ਲਈ ਗ੍ਰਿਫਤਾਰ ਕੀਤਾ ਗਿਆ। ਬਰੈਂਪਟਨ ਦੇ ਹੀ 23 ਸਾਲਾ ਹਰਪ੍ਰੀਤ ਸਿੰਘ, 22 ਸਾਲਾ ਰਿਪਨਜੋਤ ਸਿੰਘ, 22 ਸਾਲਾ ਜਪਨਦੀਪ ਸਿੰਘ ਤੇ 26 ਸਾਲਾ ਲਵਪ੍ਰੀਤ ਸਿੰਘ ਨੂੰ ਵੀ ਭਰੇ ਹੋਏ ਪਾਬੰਦੀਸ਼ੁਦਾ ਹਥਿਆਰ ਰੱਖਣ ਲਈ ਚਾਰਜ ਕੀਤਾ ਗਿਆ। ਇਨ੍ਹਾਂ ਸਾਰਿਆਂ ਨੂੰ ਜ਼ਮਾਨਤ ਦੀ ਅਰਜ਼ੀ ਲਈ ਬਰੈਂਪਟਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …