-3.6 C
Toronto
Thursday, January 22, 2026
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਦੇ ਵੱਡੇ ਗਰੌਸਰਾਂ ਨੇ ਕੀਮਤਾਂ ਘਟਾਉਣ ਦੀ ਨਹੀਂ ਕੀਤੀ ਪੁਸ਼ਟੀ

ਕੈਨੇਡਾ ਦੇ ਵੱਡੇ ਗਰੌਸਰਾਂ ਨੇ ਕੀਮਤਾਂ ਘਟਾਉਣ ਦੀ ਨਹੀਂ ਕੀਤੀ ਪੁਸ਼ਟੀ

ਫੈਡਰਲ ਸਰਕਾਰ ਦਾ ਦਾਅਵਾ : ਵੱਡੇ ਗਰੌਸਰ ਕੀਮਤਾਂ ਘਟਾਉਣ ਲਈ ਹੋਏ ਰਾਜ਼ੀ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਵੱਡੇ ਗਰੌਸਰਜ਼ ਵੱਲੋਂ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਗਰੌਸਰੀ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਉਹ ਆਪਣੀ ਵਚਨਬੱਧਤਾ ਨੂੰ ਪੂਰਾ ਕਰਨਗੇ ਜਾਂ ਨਹੀਂ। ਇਸ ਤੋਂ ਪਹਿਲਾਂ ਫੈਡਰਲ ਸਰਕਾਰ ਇਹ ਦਾਅਵਾ ਕਰ ਚੂੱਕੀ ਹੈ ਕਿ ਵੱਡੇ ਗਰੌਸਰਜ਼ ਕੀਮਤਾਂ ਘਟਾਉਣ ਲਈ ਰਾਜ਼ੀ ਹੋ ਗਏ ਹਨ।
ਪਿਛਲੇ ਹਫਤੇ ਇੰਡਸਟਰੀ ਮੰਤਰੀ ਫਰੈਂਕੌਇਸ ਫਿਲਿਪ ਸੈਂਪੇਨ ਨੇ ਇਹ ਐਲਾਨ ਕੀਤਾ ਸੀ ਕਿ ਗਰੌਸਰੀ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਗਰੌਸਰਜ਼ ਵੱਲੋਂ ਪਲੈਨ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਵਿੱਚ ਡਿਸਕਾਊਂਟ, ਕੀਮਤਾਂ ਨੂੰ ਵਧਣ ਤੋਂ ਰੋਕਣਾ ਤੇ ਮੁਕਾਬਲੇਬਾਜ਼ੀ ਸ਼ਾਮਲ ਸਨ। ਜਦੋਂ ਲੋਬਲਾਅ, ਐਂਪਾਇਰ, ਮੈਟਰੋ, ਵਾਲਮਾਰਟ ਤੇ ਕੌਸਕੋ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੈਟਰੋ ਨੇ ਤਾਂ ਟਿੱਪਣੀ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਜਦਕਿ ਲੋਬਲਾਅ, ਐਂਪਾਇਰ ਤੇ ਕੌਸਕੋ ਨੇ ਇਸ ਜਾਣਕਾਰੀ ਲਈ ਕੀਤੀ ਬੇਨਤੀ ਵੱਲ ਕੋਈ ਕੰਨ ਹੀ ਨਹੀਂ ਕੀਤਾ।
ਲਿਖਤੀ ਪ੍ਰਤੀਕਿਰਿਆ ਵਿੱਚ ਵਾਲਮਾਰਟ ਕੈਨੇਡਾ ਦੀ ਤਰਜ਼ਮਾਨ ਨੇ ਆਖਿਆ ਕਿ ਕੰਪਨੀ ਨੇ ਰੋਜ਼ਾਨਾ ਘੱਟ ਕੀਮਤਾਂ ਰੱਖਣ ਦੀ ਯੋਜਨਾ ਬਣਾਈ ਹੈ। ਪਰ ਇੱਥੇ ਦੱਸਣਾ ਬਣਦਾ ਹੈ ਕਿ ਵਾਲਮਾਰਟ ਦੀ ਇਹ ਰਣਨੀਤੀ ਹੀ ਹੈ ਕਿ ਉਹ ਨਿਯਮਿਤ ਤੌਰ ਉੱਤੇ ਘੱਟ ਕੀਮਤਾਂ ਦੀ ਪੇਸ਼ਕਸ਼ ਕਰਦੀ ਰਹਿੰਦੀ ਹੈ। ਵਾਲਮਾਰਟ ਕੈਨੇਡਾ ਦੀ ਕਾਰਪੋਰੇਟ ਅਫੇਅਰਜ਼ ਮੈਨੇਜਰ ਸਟੈਫਨੀ ਫਸਕੋ ਨੇ ਆਖਿਆ ਕਿ ਪਿਛਲੇ ਹਫਤੇ ਅਸੀਂ ਸਰਕਾਰ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਮਹਿੰਗਾਈ ਨਾਲ ਲੜਨ ਲਈ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਗਰੌਸਰੀ ਦੀਆਂ ਕੀਮਤਾਂ ਘੱਟ ਹੀ ਰੱਖੀਆਂ ਜਾਣਗੀਆਂ। ਅਸੀਂ ਸਰਕਾਰ ਨੂੰ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਵੱਲੋਂ ਮਹਿੰਗਾਈ ਘਟਾਉਣ ਲਈ ਸਾਡੇ ਨਾਲ ਰਲ ਕੇ ਕੀ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS