ਜਰਨਲਮੋਟਰਜ਼ ਵਲੋਂ ਓਸ਼ਾਵਾਸਥਿਤਕਾਰਖਾਨਾਬੰਦਕਰਨਨਾਲ 2600 ਕਾਮੇ ਹੋਣਗੇ ਬੇਰੁਜ਼ਗਾਰ
ਟਰੂਡੋ ਅਤੇ ਟਰੰਪ ਨੇ ਜਰਨਲਮੋਟਰਜ਼ ਦੇ ਫੈਸਲੇ ਦੀਕੀਤੀਨਿੰਦਾ
ਓਟਾਵਾ/ਬਿਊਰੋ ਨਿਊਜ਼
ਜਰਨਲਮੋਟਰਜ਼ ਵਲੋਂ ਓਸ਼ਾਵਾਸਥਿਤਕਾਰਖਾਨਾਬੰਦਕਰਨਦਾਫੈਸਲਾਲਿਆ ਗਿਆ ਹੈ। ਇਸ ਫੈਸਲੇ ਨਾਲ 2600 ਦੇ ਕਰੀਬਕਾਮੇ ਬੇਰੁਜ਼ਗਾਰ ਹੋ ਜਾਣਗੇ, ਜਿਸ ਨਾਲ 2600 ਘਰਾਂ ‘ਚ ਦਸੰਬਰਮਹੀਨੇ ਚੁੱਲ੍ਹਿਆਂ ਦੀ ਅੱਗ ਠੰਢੀ ਹੋ ਜਾਵੇਗੀ। ਇਸ ਕਾਰਖਾਨੇ ਤੋਂ ਦਸੰਬਰਮਹੀਨੇ ਤੋਂ ਸਾਰੇ ਉਤਪਾਦਨ ਬੰਦ ਹੋ ਜਾਣਗੇ। ਜਰਨਲਮੋਟਰਜ਼ ਵਲੋਂ ਕਾਰਖਾਨੇ ਨੂੰ ਬੰਦਕਰਨ ਦੇ ਫੈਸਲੇ ‘ਤੇ ਕੈਨੇਡੀਅਨਪ੍ਰਧਾਨਮੰਤਰੀਜਸਟਿਨਟਰੂਡੋ ਅਤੇ ਅਮਰੀਕੀਰਾਸ਼ਟਰਪਤੀਡੋਨਲਡਟਰੰਪਵਲੋਂ ਸਖਤਨਰਾਜ਼ਗੀ ਜ਼ਾਹਿਰਕੀਤੀ ਗਈ ਹੈ। ਇਸ ਫੈਸਲੇ ਤੋਂ ਬਾਅਦਦੋਵੇਂ ਆਗੂਆਂ ਨੇ ਟੈਲੀਫੋਨ ਉੱਤੇ ਗੱਲ ਕਰਕੇ ਇਸ ਕੰਪਨੀ ਦੇ ਫੈਸਲੇ ਦੀਨਿੰਦਾਕੀਤੀ ਹੈ। ਦੋਵੇਂ ਆਗੂਆਂ ਵਲੋਂ ਕੰਪਨੀ ਦੇ ਇਸ ਫੈਸਲੇ ਤੇ ਇਤਰਾਜ਼ ਪ੍ਰਗਟਕਰਦੇ ਕਿਹਾ ਹੈ ਕਿ ਕੰਪਨੀ ਦੇ ਇਸ ਫੈਸਲੇ ਨਾਲਬਹੁਤਸਾਰੇ ਲੋਕਪ੍ਰਭਾਵਤਹੋਣਗੇ।
ਜਸਟਿਨਟਰੂਡੋ ਸਰਕਾਰ ਦੇ ਬੁਲਾਰੇ ਕੈਮਰਨਅਹਿਮਦ ਨੇ ਇਸ ਬਾਰੇ ਜਾਣਕਾਰੀਦਿੰਦੇ ਹੋਏ ਦੱਸਿਆ ਕਿ ਦੋਵੇਂ ਆਗੂਆਂ ਵਲੋਂ ਜਰਨਲਮੋਟਰਜ਼ ਵਲੋਂ ਕਾਰਖਾਨਾਬੰਦਕਰਨ ਦੇ ਫੈਸਲੇ ਉਤੇ ਆਪਣੀਨਰਾਜ਼ਗੀ ਪ੍ਰਗਟਕੀਤੀ ਹੈ। ਅਹਿਮਦ ਨੇ ਦੱਸਿਆ ਕਿ “ਦੋਵੇਂ ਆਗੂਆਂ ਨੇ ਫੋਨ ਤੇ ਗੱਲ ਕਰਦੇ ਹੋਏ ਜਰਨਲਮੋਰਟਜ਼ ਵਲੋਂ ਆਪਣੇ ਕਾਰਖਾਨਿਆਂ ਨੂੰ ਬੰਦਕਰਨ ਦੇ ਫੈਸਲੇ ਨੂੰ ਮੰਦਭਾਗਾਕਰਾਰਦਿੱਤਾ ਹੈ ਇਸ ਨਾਲਪ੍ਰਭਾਵਤਹੋਣਵਾਲੇ ਕਾਮਿਆਂ ਅਤੇ ਕਾਰੋਬਾਰੀਆਂ ਨਾਲਆਪਣੀਹਮਦਰਦੀਪ੍ਰਗਟਾਈ ਹੈ। ਵਾਈਟ ਹਾਊਸ ਨੇ ਇਸ ਗੱਲਬਾਤਦੀਪੁਸ਼ਟੀਕਰਦੇ ਹੋਏ ਕਿਹਾ ਹੈ ਕਿ ਕੰਪਨੀਵਲੋਂ ਲਏ ਫੈਸਲੇ ਦੀਦੋਵੇ ਆਗੂਆਂ ਨੇ ਅਲੋਚਨਾਕੀਤੀ ਹੈ। ਜ਼ਿਕਰਯੋਗ ਹੈ ਕਿ ਜਰਨਲਮੋਟਰਜ਼ ਵਲੋਂ ਆਪਣੇ ਓਸ਼ਾਵਾਸਥਿਤਪਲਾਂਟ ਤੋਂ ਦਸੰਬਰ 2019 ਨੂੰ ਸਾਰੇ ਉਤਪਾਦਨਬੰਦਕਰਨਦਾਫੈਸਲਾਲਿਆ ਗਿਆ ਹੈ। ਆਟੋ ਵਰਕਜ਼ ਦੀਯੂਨੀਅਨਯੂਨੀਫੋਰਮਕੰਪਨੀ ਦੇ ਇਸ ਫੈਸਲੇ ਦਾਵਿਰੋਧਕਰਰਹੀ ਹੈ। ਇਸ ਫੈਸਲੇ ਨਾਲਲਗਭਗ 2600 ਦੇ ਕਰੀਬਕਾਮੇ ਪ੍ਰਭਾਵਤਹੋਣਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …