ਨਵੀਂ ਡੀਲ ਨਾਲ ਅਰਥਚਾਰਾ ਮਜ਼ਬੂਤ ਹੋਵੇਗਾ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼
ਲਿਬਰਲ ਸਰਕਾਰ ਨੇ ਪਿਛਲੇ ਦਿਨੀਂ ਨਵੀਂ ਨਾਫ਼ਟਾ ਡੀਲ ਨੂੰ ਰਸਮੀ ਮਨਜ਼ੂਰੀ ਦੇਣ ਲਈ ઑਵੇਅਜ਼ ਐਂਡ ਮੀਨਜ਼ ਮੋਸ਼ਨ਼ ਪਾਸ ਕਰ ਦਿੱਤਾ ਹੈ। ਕੈਨੇਡਾ ਦੇ ਬਿਜ਼ਨੈੱਸ ਅਤੇ ਉਦਯੋਗਿਕ ਅਦਾਰੇ ਆਪਣੇ ਕਾਰੋਬਾਰਾਂ ਦੇ ਆਧਾਰ ਨੂੰ ਹੋਰ ਵਧਾਉਣ ਅਤੇ ਆਪਣੇ ਪ੍ਰਾਡੈੱਕਟਾਂ ਅਤੇ ਸੇਵਾਵਾਂ ਨੂੰ ਤਿੰਨਾਂ ਦੇਸ਼ਾਂ ਵਿਚ ਮੁਕਾਬਲੇ ਦੀਆਂ ਕੀਮਤਾਂ ઑਤੇ ਵੇਚਣ ਨੂੰ ਯਕੀਨੀ ਬਨਾਉਣ ਲਈ ਨਾਫ਼ਟਾ ਵਰਗੇ ਸਮਝੌਤਿਆਂ ਉੱਪਰ ਟੇਕ ਰੱਖਦੇ ਹਨ। ਹੋਰ ਗਾਹਕਾਂ ਤੱਕ ਪਹੁੰਚ ਕਰਕੇ ਅਤੇ ਆਪਣੇ ਲਾਭ ਵਿਚ ਵਾਧਾ ਕਰਕੇ ਕੈਨੇਡਾ ਦੇ ਕਾਰੋਬਾਰੀ ਅਦਾਰੇ ਨੌਕਰੀਆਂ ਵਿਚ ਵਾਧਾ ਕਰਨ, ਕਮਿਊਨਿਟੀਆਂ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੇ ਅਰਥਚਾਰੇ ਨੂੰ ਹੋਰ ਵਧਾਉਣ ਵਿਚ ਆਪਣਾ ਭਰਪੂਰ ਯੋਗਦਾਨ ਪਾਉਂਦੇ ਹਨ।
ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਦਾ ਇਸ ਬਾਰੇ ਕਹਿਣਾ ਹੈ, ”ਪਿਛਲੇ ਸਾਲਾਂ ਵਿਚ ਮੈਂ ਕਈ ਵਾਰ ਬਰੈਂਪਟਨ ਦੇ ਬਿਜ਼ਨੈੱਸਮੈਨਾਂ, ਵਰਕਰਾਂ ਅਤੇ ਬਰੈਂਪਟਨ-ਵਾਸੀਆਂ ਦੇ ਨਾਲ ਇਸ ਡੀਲ ਨੂੰ ਆਧੁਨਿਕ ਬਨਾਉਣ ਦੀ ਅਹਿਮੀਅਤ ਬਾਰੇ ਵਿਚਾਰ ਕਰਨ ਲਈ ਮੀਟਿੰਗਾਂ ਕੀਤੀਆਂ ਹਨ। ਇਸ ਨਵੀਂ ਡੀਲ ਨਾਲ ਸਾਡੇ ਦੇਸ਼ ਦਾ ਅਰਥਚਾਰਾ ਮਜ਼ਬੂਤ ਹੋਵੇਗਾ, ਕਈ ਮਿਲੀਅਨ ਨੌਕਰੀਆਂ ਸੁਰੱਖ਼ਿਅਤ ਰਹਿਣਗੀਆਂ ਅਤੇ ਕੈਨੇਡਾ ਦੇ ਬਿਜ਼ਨੈੱਸ ਅਦਾਰਿਆਂ ਵਿਚ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਨਵੀਂ ઑਕੁਸਮਾ ਡੀਲ਼ ਵਿਚ ਇਹ ਸੱਭ ਕੁਝ ਸ਼ਾਮਲ ਹੈ ਅਤੇ ਆਉਂਦੇ ਦਿਨਾਂ ਵਿਚ ਮੈਂ ਆਪਣੇ ਸਾਥੀਆਂ ਦੇ ਨਾਲ ਇਸ ਦੇ ਹੱਕ ਵਿਚ ਆਪਣੀ ਵੋਟ ਦੇਵਾਂਗੀ।”
ਓਨਟਾਰੀਓ ਵਿਚ ਛੋਟੇ ਅਤੇ ਦਰਮਿਆਨੇ ਕਾਰੋਬਾਰੀ ਵੀ ਇਸ ਨਵੀਂ ਨਾਫ਼ਟਾ ਡੀਲ ਤੋਂ ਲਾਭ ਉਠਾਉਣਗੇ। ਇਹ ਨਵਾਂ ਚੈਪਟਰ ਟਰੇਡ ਅਤੇ ਛੋਟੇ ਕਾਰੋਬਾਰੀ ਅਦਾਰਿਆਂ ਲਈ ਵਿਸ਼ੇਸ਼ ਤੌਰ ‘ઑਤੇ ਵਿਓਪਾਰ ਤੇ ਪੂੰਜੀ-ਨਿਵੇਸ਼ ਦੇ ਮੌਕਿਆਂ ਵਿਚ ਵਾਧਾ ਕਰਨ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਆਪਣਾ ਕਾਰੋਬਾਰ ਫ਼ੈਲਾਉਣ ਅਤੇ ਆਪਣੇ ਦੇਸ਼ ਵਿਚ ਹੋਰ ਨਵੀਆਂ ਨੌਕਰੀਆਂ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਜਾਏ। ਇਹ ਚੈਪਟਰ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਤਿੰਨਾਂ ਦੇਸ਼ਾਂ ਵਿਚ ਘੱਟ-ਗਿਣਤੀ ਵਾਲੇ ਗਰੁੱਪਾਂ ਦੇ ਛੋਟੇ ਕਾਰੋਬਾਰੀਆਂ, ਜਿਨ੍ਹਾਂ ਵਿਚ ਔਰਤਾਂ ਤੇ ਪੁਰਾਣੇ ਵਸਨੀਕ ਸ਼ਾਮਲ ਹਨ, ਨੂੰ ਵੀ ਆਪਸੀ ਸਹਿਯੋਗ ਲਈ ਉਤਸ਼ਾਹਿਤ ਕਰੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …