Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ਵਿੱਚ ਟਰਾਂਜਿਟ ਨੂੰ ਬਿਹਤਰ ਬਣਾਉਣ ਲਈ ਐਮਪੀ ਸਹੋਤਾ ਵੱਲੋਂ ਹੋਰ ਨਿਵੇਸ਼ ਕਰਨ ਦਾ ਐਲਾਨ

ਬਰੈਂਪਟਨ ਵਿੱਚ ਟਰਾਂਜਿਟ ਨੂੰ ਬਿਹਤਰ ਬਣਾਉਣ ਲਈ ਐਮਪੀ ਸਹੋਤਾ ਵੱਲੋਂ ਹੋਰ ਨਿਵੇਸ਼ ਕਰਨ ਦਾ ਐਲਾਨ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਆਖਿਆ ਕਿ ਕੈਨੇਡੀਅਨਜ਼ ਨੂੰ ਕਲਾਈਮੇਟ ਚੇਂਜ ਤੇ ਹਵਾ ਵਿੱਚ ਜ਼ਹਿਰ ਘੋਲ ਰਹੇ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਪ੍ਰਦੂਸ਼ਣ ਨੂੰ ਘਟਾਉਣ ਤੇ ਹਰ ਪੱਖੋਂ ਮਜ਼ਬੂਤ ਲੋਕਲ ਇਨਫਰਾਸਟ੍ਰਕਚਰ ਵਿੱਚ ਨਿਵੇਸ਼ ਕਰਕੇ ਅਸੀਂ ਮਜ਼ਬੂਤ ਤੇ ਸਿਹਤਮੰਦ ਕਮਿਊਨਿਟੀਜ਼ ਦਾ ਨਿਰਮਾਣ ਕਰ ਰਹੇ ਹਾਂ। ਕੁਦਰਤੀ ਵਸੀਲਿਆਂ ਬਾਰੇ ਮੰਤਰੀ ਜੌਨਾਥਨ ਵਿਲਕਿੰਸਨ ਤੇ ਫੈਡਰੇਸ਼ਨ ਆਫ ਕੈਨੇਡੀਅਨ ਮਿਊਂਸਪੈਲਿਟੀਜ਼ ਦੇ ਪ੍ਰੈਜੀਡੈਂਟ ਤਨੀਨ ਰੁਡਿਕ ਦੇ ਪੱਖ ਉੱਤੇ ਬਰੈਂਪਟਨ ਵਿੱਚ ਅੱਜ ਐਮਪੀ ਸਹੋਤਾ ਨੇ ਐਲਾਨ ਕੀਤਾ ਕਿ ਪ੍ਰਦੂਸ਼ਣ ਘਟਾਉਣ ਲਈ ਤੇ ਟਰਾਂਜਿਸਨ ਨੂੰ ਬਿਹਤਰ ਬਣਾਉਣ ਲਈ ਐਫਸੀਐਮ ਦੇ ਗ੍ਰੀਨ ਮਿਊਂਸਪਲ ਫੰਡ (ਜੀਐਮਐਫ) ਰਾਹੀਂ 253,000 ਡਾਲਰ ਨਿਵੇਸ਼ ਕੀਤੇ ਜਾ ਰਹੇ ਹਨ।
ਐਮਪੀ ਸਹੋਤਾ ਨੇ ਆਖਿਆ ਕਿ 2015 ਵਿੱਚ ਉਨ੍ਹਾਂ ਦੀ ਚੋਣ ਤੋਂ ਬਾਅਦ ਉਨ੍ਹਾਂ ਵੇਖਿਆ ਕਿ ਕੈਨੇਡੀਅਨ ਅਰਬਨ ਰਿਸਰਚ ਐਂਡ ਇਨੋਵੇਸਨ ਕੌਂਸੌਰਟੀਅਮ (ਸੀਯੂਟੀਆਰਆਈਸੀ) ਵੱਲੋਂ ਟਰਾਂਜਿਟ ਨਾਲ ਜੁੜੇ ਪ੍ਰਦੂਸ਼ਣ ਨੂੰ ਘਟਾਉਣ ਲਈ ਕਿੰਨੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਇਹ ਫੰਡ ਤਾਂ ਅਜੇ ਸ਼ੁਰੂਆਤ ਹਨ, ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਫੰਡ ਸਾਨੂੰ ਹਾਸਲ ਹੋਣਗੇ। ਸੀਯੂਟੀਆਰਆਈਸੀ ਨਾਲ ਭਾਈਵਾਲੀ ਵਿੱਚ ਅਸੀਂ ਆਪਣੇ ਭਵਿੱਖ ਨੂੰ ਸੰਵਾਰਾਂਗੇ, ਪ੍ਰਦੂਸ਼ਣ ਘਟਾਂਵਾਂਗੇ ਤੇ ਕਲੀਨ ਟਰਾਂਸਪੋਰਟੇਸ਼ਨ ਇਨਫਰਾਸਟ੍ਰਕਚਰ ਵਿੱਚ ਨਿਵੇਸ਼ ਕਰਾਂਗੇ। ਇਸ ਨਾਲ ਅਸੀਂ ਪ੍ਰਦੂਸ਼ਣ ਨੂੰ ਮੁਕੰਮਲ ਤੌਰ ਉੱਤੇ ਖਤਮ ਕਰਨ ਦੇ ਆਪਣੇ ਟੀਚੇ ਵੱਲ ਵੀ ਵਧਾਂਗੇ। ਜ਼ਿਕਰਯੋਗ ਹੈ ਕਿ ਸੀਯੂਟੀਆਰਆਈਸੀ ਨੂੰ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ ਘੱਟ ਕਰਨ ਲਈ ਤੇ ਭਵਿੱਖ ਵਿੱਚ ਪਬਲਿਕ ਟਰਾਂਜਿਟ ਦੀ ਮੰਗ ਨੂੰ ਵੇਖਦਿਆਂ ਹੋਇਆਂ ਸਿਟੀ ਆਫ ਬਰੈਂਪਟਨ ਦੀ ਮਦਦ ਲਈ 175,000 ਡਾਲਰ ਹਾਸਲ ਹੋਏ ਹਨ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …