Breaking News
Home / ਜੀ.ਟੀ.ਏ. ਨਿਊਜ਼ / ਟਰੂਡੋ ਤੇ ਫਰੀਲੈਂਡ ਵੱਧ ਆਮਦਨ ਵਾਲਿਆਂ ਤੋਂ ਵੱਧ ਟੈਕਸ ਲੈਣ ਦੇ ਫੈਸਲੇ ‘ਤੇ ਦ੍ਰਿੜ

ਟਰੂਡੋ ਤੇ ਫਰੀਲੈਂਡ ਵੱਧ ਆਮਦਨ ਵਾਲਿਆਂ ਤੋਂ ਵੱਧ ਟੈਕਸ ਲੈਣ ਦੇ ਫੈਸਲੇ ‘ਤੇ ਦ੍ਰਿੜ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਉੱਚ ਆਮਦਨ ਵਾਲਿਆਂ ਉੱਤੇ ਵੱਧ ਟੈਕਸ ਲਾਏ ਜਾਣ ਦੇ ਆਪਣੇ ਫੈਸਲੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਪੂਰੀ ਤਰ੍ਹਾਂ ਅਟਲ ਹਨ। ਪਰ ਇਸ ਫੈਸਲੇ ਦਾ ਵਿਰੋਧ ਡਾਕਟਰਾਂ ਤੇ ਕਾਰੋਬਾਰੀਆਂ ਵੱਲੋਂ ਕੀਤਾ ਜਾ ਰਿਹਾ ਹੈ।
ਲੰਘੇ ਦਿਨੀਂ ਟਰੂਡੋ ਤੇ ਫਰੀਲੈਂਡ ਨੇ ਵੱਧ ਆਮਦਨ ਵਾਲੇ ਕੈਨੇਡੀਅਨਜ਼ ਉੱਤੇ ਅਗਲੇ ਪੰਜ ਸਾਲਾਂ ਵਿੱਚ ਵੱਧ ਟੈਕਸ ਲਾ ਕੇ 19.3 ਬਿਲੀਅਨ ਡਾਲਰ ਦੀ ਬਚਤ ਕਰਨ ਦੇ ਆਪਣੇ ਫੈਸਲੇ ਦਾ ਪੱਖ ਪੂਰਿਆ। ਇਹ ਟੈਕਸ ਅਜਿਹੇ ਵਿਅਕਤੀਆਂ ਉੱਤੇ ਲਾਏ ਜਾਣ ਦੀ ਤਜਵੀਜ਼ ਹੈ ਜਿਨ੍ਹਾਂ ਦੀ ਸਾਲ ਭਰ ਦੀ ਕਮਾਈ 250,000 ਡਾਲਰ ਤੋਂ ਵੱਧ ਹੈ। ਫੈਡਰਲ ਸਰਕਾਰ ਨੂੰ ਨਵੀਂ ਆਮਦਨ ਦਾ ਫੁਰਨਾ ਉਸ ਸਮੇਂ ਫੁਰਿਆ ਜਦੋਂ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਲਈ ਤੇ ਸੋਸ਼ਲ ਪ੍ਰੋਗਰਾਮ ਵਧਾਉਣ ਲਈ ਸਰਕਾਰ ਨਵਾਂ ਰਾਹ ਲੱਭਣ ਵਾਸਤੇ ਹੱਥ ਪੈਰ ਮਾਰ ਰਹੀ ਸੀ। ਇਸ ਦੇ ਨਾਲ ਹੀ ਸਰਕਾਰ ਨਵੀਂ ਪੀੜ੍ਹੀ ਉੱਤੇ ਵੀ ਵਾਧੂ ਬੋਝ ਨਹੀਂ ਸੀ ਪਾਉਣਾ ਚਾਹੁੰਦੀ। ਸਸਕੈਚਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਜਦੋਂ ਨੌਜਵਾਨਾਂ ਨੇ ਆਪਣਾ ਘਰ ਦਾ ਸੁਪਨਾ ਪੂਰਾ ਹੋਣ ਦਾ ਖਿਆਲ ਛੱਡਣਾ ਸੁ ਕਰ ਦਿੱਤਾ ਤਾਂ ਹਾਲਾਤ ਨੂੰ ਸੰਤੁਲਿਤ ਕਰਨਾ ਬੇਹੱਦ ਜ਼ਰੂਰੀ ਹੋ ਗਿਆ। ਇੱਥੇ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਜਿਨ੍ਹਾਂ ਕੈਨੇਡੀਅਨਜ਼ ਦੀ ਆਮਦਨ ਸਾਲ ਭਰ ਵਿੱਚ 250,000 ਡਾਲਰ ਤੋਂ ਵੱਧ ਹੈ ਉਨ੍ਹਾਂ ਨੂੰ 25 ਜੂਨ ਤੋਂ ਇਸ ਕਮਾਈ ਉੱਤੇ ਵੱਧ ਟੈਕਸ ਦੇਣੇ ਹੋਣਗੇ। ਇਨਕਮ ਟੈਕਸ ਐਕਟ ਵਿੱਚ ਇਸ ਸੋਧ ਨਾਲ ਅਮੀਰਾਂ ਉੱਤੇ 0.13 ਫੀ ਸਦੀ ਦਾ ਬੋਝ ਵਧੇਗਾ ਤੇ ਕੈਨੇਡਾ ਦੀਆਂ ਕਾਰਪੋਰੇਸ਼ਨਾਂ ਤੇ ਕੈਨੇਡੀਅਨਜ਼, ਜਿਨ੍ਹਾਂ ਦੀ ਔਸਤ ਆਮਦਨ 1.42 ਮਿਲੀਅਨ ਡਾਲਰ ਹੈ, ਉੱਤੇ 12 ਫੀ ਸਦੀ ਦਾ ਬੋਝ ਵਧੇਗਾ।

 

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …