ਬਰੈਂਪਟਨ/ ਬਿਊਰੋ ਨਿਊਜ਼
ਪੀਲ ਪੁਲਿਸ ਚੀਫ਼ ਜੈਨੀਫ਼ਰ ਇਵਾਂਸ 7 ਅਪ੍ਰੈਲ ਨੂੰ ਹੋਣ ਵਾਲੀ ਟਾਊਨ ਹਾਲ ਮੀਟਿੰਗ ‘ਚ ਸ਼ਹਿਰ ਵਿਚ ਅਪਰਾਧ ਦੀਆਂ ਘਟਨਾਵਾਂ ‘ਤੇ ਰੋਕ ਲਗਾਉਣ ਦੇ ਯਤਨਾਂ ‘ਤੇ ਵਿਚਾਰ ਕਰੇਗੀ। ਮੀਟਿੰਗ ਲੋਫ਼ਰ ਲੇਕ ਰੀਕ੍ਰਿਏਸ਼ਨ ਸੈਂਟਰ ਵਿਚ ਵੀਰਵਾਰ, 7 ਅਪ੍ਰੈਲ ਨੂੰ ਹੋਵੇਗੀ। ਮੀਟਿੰਗ ਦੇ ਏਜੰਡੇ ‘ਚ ਵੱਖ-ਵੱਖ ਕਮਿਊਨਿਟੀਜ਼ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਮੀਟਿੰਗ ਸ਼ਾਮ ਨੂੰ 6.30 ਵਜੇ ਤੋਂ ਰਾਤ 8.30 ਵਜੇ ਤੱਕ ਹੋਵੇਗੀ। ઠ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਲੋਕਲ ਪੁਲਿਸ ਡਿਵੀਜ਼ਨਸ ਦੇ ਅਧਿਕਾਰੀਆਂ ਨੂੰ ਨਾਮ ਅਤੇ ਚਿਹਰੇ ਆਮ ਲੋਕਾਂ ਨੂੰ ਵੀ ਪਤਾ ਹੋਣ ਅਤੇ ਉਹ ਇਹ ਵੀ ਜਾਣਦੇ ਹੋਣ ਕਿ ਆਖ਼ਰ ਪੀਲ ਪੁਲਿਸ ਕੀ ਕੁਝ ਕਰਕੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ 2015 ‘ਚ ਅਸੀਂ 4849 ਅਜਿਹੀਆਂ ਕਾਲਾਂ ਅਤੇ ਮੰਗ ‘ਤੇ ਵੀ ਪ੍ਰਤੀਕਿਰਿਆ ਦਿੱਤੀ, ਜਿਸ ਵਿਚ ਅਜਿਹੇ ਲੋਕਾਂ ਨੂੰ ਮਦਦ ਚਾਹੀਦੀ ਸੀ ਜੋ ਕਿ ਮਾਨਸਿਕ ਰੋਗਾਂ ਤੋਂ ਪੀੜਤ ਸਨ। 2014 ਦੇ ਮੁਕਾਬਲੇ ਇਸ ਵਿਚ 201 ਦਾ ਵਾਧਾ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਪੁਲਿਸ ਦੇ ਕੰਮਕਾਜ ਬਾਰੇ ਘੱਟ ਹੀ ਪਤਾ ਹੁੰਦਾ ਹੈ ਪਰ ਆਮ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਾਫ਼ੀ ਆਸਾਨੀ ਅਤੇ ਸਮਝਦਾਰੀ ਨਾਲ ਕੱਢ ਲਿਆ ਜਾਂਦਾ ਹੈ। ਇਨ੍ਹਾਂ ਕਾਲਾਂ ਤੋਂ ਪੂਰੇ ਰਾਜ ਦੀ ਪੁਲਿਸਿੰਗ ‘ਤੇ ਵਿੱਤੀ ਭਾਰ ਵੀ ਪੈਂਦਾ ਹੈ। ਦੋ ਪੁਲਿਸ ਅਧਿਕਾਰੀ ਇਕ ਮਾਨਸਿਕ ਰੋਗੀ ਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਲਈ ਕਰੀਬ ਤਿੰਨ ਘੰਟੇ ਤੱਕ ਰੁੱਝੇ ਰਹਿੰਦੇ ਹਨ।
ਪੀਲ ਪੁਲਿਸ ਬਰੈਂਪਟਨ ਸਿਵਲ ਹਸਪਤਾਲ ਪ੍ਰਸ਼ਾਸਨ ਦੇ ਨਾਲ ਵੀ ਬੀਤੇ ਦੋ ਸਾਲਾਂ ਤੋਂ ਕੰਮ ਕਰ ਰਹੀ ਹੈ ਅਤੇ ਹੁਣ ਉਹ ਸਮਾਂ ਘੱਟ ਕਰਕੇ 90 ਮਿੰਟ ਤੱਕ ਲਾਇਆ ਜਾ ਸਕਦਾ ਹੈ। ਪਰ ਹਾਲੇ ਵੀ ਇਸ ਵਿਚ ਹੋਰ ਕੰਮ ਕਰਨ ਦੀ ਲੋੜ ਹੈ। ਪੁਲਿਸ ਅਧਿਕਾਰੀਆਂ ਨੂੰ ਸਮਾਜ ‘ਚ ਹੋਣ ਵਾਲੇ ਹਿੰਸਕ ਅਪਰਾਧਾਂ ਨਾਲ ਵੀ ਨਿਪਟਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੂਟਿੰਗ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ ਅਤੇ ਮੇਰੇ ਲਈ ਇਹ ਚਿੰਤਾ ਦੀ ਗੱਲ ਹੈ। ਸੜਕ ਸੁਰੱਖਿਆ ਵੀ ਇਕ ਵੱਡੀ ਸਮੱਸਿਆ ਹੈ। ਹਰ ਰੋਜ਼ ਲੋਕ ਆਪਣੇ ਸਮਾਰਟ ਫ਼ੋਨ ਦੀ ਵਰਤੋਂ ਕਾਰਨ ਸੜਕ ਹਾਦਸੇ ਕਰ ਰਹੇ ਹਨ। ਬਰੈਂਪਟਨ ਅਤੇ ਮਿਸੀਸਾਗਾ ‘ਚ ਹਿੰਸਕ ਅਪਰਾਧਾਂ ਨਾਲ ਵਧੇਰੇ ਲੋਕ ਸੜਕ ਹਾਦਸਿਆਂ ਵਿਚ ਮਾਰੇ ਜਾਂਦੇ ਹਨ। 2010 ਤੋਂ 2015 ਤੱਕ ਬਰੈਂਪਟਨ ਵਿਚ 66 ਅਤੇ ਮਿਸੀਸਾਗਾ ਵਿਚ 92 ਲੋਕ ਸੜਕ ਹਾਦਸਿਆਂ ਵਿਚ ਮਾਰੇ ਗਏ ਜਦੋਂਕਿ ਹਿੰਸਕ ਅਪਰਾਧਾਂ ਵਿਚ ਇਹ ਔਸਤ ਪ੍ਰਤੀ ਸਾਲ 25 ਅਤੇ 28 ਹੀ ਰਹੀ ਹੈ। ਇਸ ਦੌਰਾਨ 8 ਹਾਦਸਿਆਂ ਵਿਚ ਤਾਂ ਦੋ-ਦੋ ਲੋਕਾਂ ਦੀ ਮੌਤ ਹੋਈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਹਰ ਸਾਲ ਕਾਫ਼ੀ ਵਧੇਰੇ ਅਪਰਾਧ ਦੇ ਮਾਮਲੇ ਹੱਲ ਵੀ ਕਰਦੀ ਹੈ। ਉਥੇ, ਜਾਅਲਸਾਜ਼ੀ ਅਤੇ ਪਰਿਵਾਰਕ ਹਿੰਸਾ ਦੇ ਮਾਮਲਿਆਂ ‘ਤੇ ਵੀ ਗੱਲਬਾਤ ਕੀਤੀ ਜਾਵੇਗੀ। ਕਈ ਹੋਰ ਮੁੱਦਿਆਂ ‘ਤੇ ਵੀ ਚਰਚਾ ਹੋਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …