ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਸਕਾਰਬਰੋ ਵਿੱਚ ਇੱਕ ਬਹੁਮੰਜਿਲਾ ਇਮਾਰਤ ਵਿੱਚ ਇੱਕ 22 ਸਾਲਾ ਵਿਅਕਤੀ ਨੂੰ ਗੋਲੀ ਮਾਰੇ ਜਾਣ ਤੋਂ ਬਾਅਦ ਟੋਰਾਂਟੋ ਪੁਲਿਸ ਦੋ ਮਸਕੂਕਾਂ ਦੀ ਭਾਲ ਕਰ ਰਹੀ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਮੀਂ 5:00 ਵਜੇ 263 ਫਾਰਮੇਸੀ ਐਵਨਿਊ ਵਿੱਚ ਗੋਲੀ ਚੱਲਣ ਦੀ ਖਬਰ ਮਿਲੀ ਤੇ ਉਹ ਤੁਰੰਤ ਮੌਕੇ ਉੱਤੇ ਪਹੁੰਚ ਗਏ। ਮੌਕੇ ਉੱਤੇ ਪੁਲਿਸ ਨੂੰ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਮਿਲਿਆ। ਗੋਲੀ ਉਸ ਵਿਅਕਤੀ ਦੀ ਲੱਤ ਵਿੱਚ ਲੱਗੀ ਸੀ। ਡਿਊਟੀ ਇੰਸਪੈਕਟਰ ਮਾਈਕ ਹੇਲਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਕੁੱਝ ਲੋਕਾਂ ਵੱਲੋਂ ਜ਼ਖਮੀ ਵਿਅਕਤੀ ਦੀ ਮਦਦ ਕੀਤੀ ਜਾ ਰਹੀ ਸੀ।
ਟੋਰਾਂਟੋ ਪੈਰਾਮੈਡਿਕਸ ਨੇ ਜ਼ਖਮੀ ਵਿਅਕਤੀ ਨੂੰ ਟਰੌਮਾ ਸੈਂਟਰ ਸ਼ਿਫਟ ਕੀਤਾ, ਜਿੱਥੇ ਉਸ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਇਸ ਸ਼ੂਟਿੰਗ ਦੇ ਸਬੰਧ ਵਿੱਚ ਪੁਲਿਸ ਦੋ ਮਸਕੂਕਾਂ ਦੀ ਭਾਲ ਕਰ ਰਹੀ ਹੈ।
ਹੇਲਜ ਨੇ ਦੱਸਿਆ ਕਿ ਇਸ ਘਟਨਾ ਨੂੰ ਸੋਚ ਸਮਝ ਕੇ ਅੰਜਾਮ ਦਿੱਤਾ ਗਿਆ ਹੈ। ਪਰ ਇਸ ਪਿੱਛੇ ਕੀ ਮੰਤਵ ਹੈ ਉਸ ਦਾ ਪਤਾ ਅਜੇ ਪੁਲਿਸ ਨਹੀਂ ਲਾ ਸਕੀ ਹੈ। ਮਸਕੂਕਾਂ ਸਬੰਧੀ ਕੋਈ ਵੇਰਵਾ ਵੀ ਜਾਰੀ ਨਹੀਂ ਕੀਤਾ ਗਿਆ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …