5.6 C
Toronto
Wednesday, October 29, 2025
spot_img
Homeਜੀ.ਟੀ.ਏ. ਨਿਊਜ਼ਗੁਰਦਾਸਪੁਰ ਦਾ ਚੰਦਨਦੀਪ ਸਿੰਘ ਦਿਓਲ ਬਣਿਆ ਜੇਲ੍ਹ ਅਧਿਕਾਰੀ

ਗੁਰਦਾਸਪੁਰ ਦਾ ਚੰਦਨਦੀਪ ਸਿੰਘ ਦਿਓਲ ਬਣਿਆ ਜੇਲ੍ਹ ਅਧਿਕਾਰੀ

ਬਟਾਲਾ/ਬਿਊਰੋ ਨਿਊਜ਼ : ਵਿਦੇਸ਼ਾਂ ਵਿਚ ਪੰਜਾਬੀਆਂ ਨੇ ਆਪਣੀ ਮਿਹਨਤ ਦਾ ਲੋਹਾ ਮਨਵਾਉਂਦਿਆਂ ਜਿਥੇ ਕਾਰੋਬਾਰ ‘ਚ ਧਾਕ ਜਮਾਈ ਹੈ, ਉਥੇ ਫੌਜ ਤੇ ਪੁਲਿਸ ‘ਚ ਵੀ ਵੱਡੇ ਅਹੁਦਿਆਂ ‘ਤੇ ਪਹੁੰਚ ਕੇ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੇ ਹਨ। ਅਜਿਹੀ ਹੀ ਤਾਜ਼ਾ ਮਿਸਾਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਧਰੇ (ਨੇੜੇ ਘੁਮਾਣ) ਦੇ ਜੰਮਪਾਲ ਚੰਦਨਦੀਪ ਸਿੰਘ ਦਿਓਲ ਪੁੱਤਰ ਮਲਕੀਤ ਸਿੰਘ ਮਧਰਾ ਕੈਨੇਡਾ ਦੀ ਜੇਲ੍ਹ ਪੁਲਿਸ ‘ਚ ਅਧਿਕਾਰੀ ਬਣ ਕੇ ਪੰਜਾਬ, ਪੰਜਾਬੀਆਂ, ਪਿੰਡ ਤੇ ਮਾਤਾ-ਪਿਤਾ ਦਾ ਨਾਮ ਚਮਕਾਇਆ ਹੈ। ਚੰਦਨਦੀਪ ਸਿੰਘ ਨੇ ਮੁਢਲੀ ਪੜ੍ਹਾਈ ਆਰ.ਡੀ. ਖੋਸਲਾ ਡੀ. ਏ. ਵੀ. ਸਕੂਲ ਬਟਾਲਾ ਤੋਂ, ਸੈਕੰਡਰੀ ਦੀ ਪੜ੍ਹਾਈ ਸੈਕਰਡ ਸਕੂਲ ਚੰਡੀਗੜ੍ਹ ਅਤੇ ਗਰੈਜੂਏਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਉਚੇਰੀ ਸਿੱਖਿਆ ਲਈ ਯੂਨੀਵਰਸਿਟੀ ਆਫ਼ ਰੀਜਾਈਕਾ (ਕੈਨੇਡਾ) ਤੋਂ ਪ੍ਰਾਪਤ ਕੀਤੀ। ਫੈਡਰਲ ਜ਼ੇਲ੍ਹ ਪੁਲਿਸ ਅਧਿਕਾਰੀ ਦਾ ਟੈਸਟ ਪਾਸ ਕਰਨ ਉਪਰੰਤ ਚੰਦਨਦੀਪ ਸਿੰਘ ਫੈਡਰਲ ਜ਼ੇਲ੍ਹ ਅਧਿਕਾਰੀ ਦੀਆਂ ਸੇਵਾਵਾਂ ਨਿਭਾਅ ਰਿਹਾ ਹੈ। ਚੰਦਨਦੀਪ ਸਿੰਘ ਦੇ ਪਿਤਾ ਨੇ ਆਪਣੇ ਪੁੱਤਰ ਦੀ ਇਸ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਸ ਪ੍ਰਾਪਤੀ ਨਾਲ ਸਾਡਾ ਤੇ ਸਾਡੇ ਪਰਿਵਾਰ ਦੇ ਨਾਲ-ਨਾਲ ਪੰਜਾਬੀਅਤ ਦਾ ਵੀ ਸਿਰ ਉੱਚਾ ਹੋਇਆ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਮਧਰੇ ਦੇ ਜੰਮਪਲ ਕੈਨੇਡੀਅਨ ਫ਼ੌਜ ‘ਚ ਅਫ਼ਸਰ ਬਲਰਾਜ ਸਿੰਘ ਦਿਓਲ ਨੂੰ ‘ਫਰੋਟੀਟਿਊਡ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਚੰਦਨਦੀਪ ਸਿੰਘ ਦਿਓਲ ਤੇ ਬਲਰਾਜ ਸਿੰਘ ਦਿਓਲ ਦੀਆਂ ਕੈਨੇਡਾ ‘ਚ ਪ੍ਰਾਪਤੀਆਂ ਨਾਲ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

 

RELATED ARTICLES
POPULAR POSTS