Breaking News
Home / ਜੀ.ਟੀ.ਏ. ਨਿਊਜ਼ / ਰਜਿੰਦਰ ਸੈਣੀ ਬਰੈਂਪਟਨ ਦੇ ਪਾਰਕਸ ਐਂਡ ਰਿਕਰੀਏਸ਼ਨਸ ਮਾਸਟਰ ਪਲਾਨ ਪੈਨਲ਼ ਦੇ ਮੈਂਬਰ ਨਿਯੁਕਤ

ਰਜਿੰਦਰ ਸੈਣੀ ਬਰੈਂਪਟਨ ਦੇ ਪਾਰਕਸ ਐਂਡ ਰਿਕਰੀਏਸ਼ਨਸ ਮਾਸਟਰ ਪਲਾਨ ਪੈਨਲ਼ ਦੇ ਮੈਂਬਰ ਨਿਯੁਕਤ

Rajinder Saini copy copyਬਰੈਂਪਟਨ/ਬਿਊਰੋ ਨਿਊਜ਼
ਪਰਵਾਸੀ ਅਦਾਰਾ ਦੇ ਮੁਖੀ ਰਜਿੰਦਰ ਸੈਣੀ ਨੂੰ ਬਰੈਂਪਟਨ ਸਿਟੀ ਦੇ ઑਪਾਰਕ ਅਤੇ ਹੋਰ ਮਨੋਰੰਜਨ ਦੀਆਂ ਸੁਵਿਧਾਵਾਂ਼ ਲਈ ਬਣੇ ਸਿਟੀਜ਼ਨ ਪੈਨਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਮਰਰਚ, 2016 ਤੋਂ ਮਾਰਚ 2017 ਤੱਕ ਇਕ ਸਾਲ ਲਈ ਕੀਤੀ ਗਈ ਹੈ। ਵਰਨਣਯੋਗ ਹੈ ਕਿ ਇਸ ਸਿਟੀਜ਼ਨ ਪੈਨਲ ਦਾ ਕੰਮ ਸਿਟੀ ਨੂੰ ਪਾਰਕ, ਸਵਿੰਿਮੰਗ (ਤੈਰਾਕੀ), ਸਕੇਟਿੰਗ ਅਤੇ ਅਜਿਹੇ ਹੋਰ ਕਈ ਮਨੋਰੰਜਨ ਦੇ ਸਥਾਨਾਂ ਬਾਰੇ ਸਲਾਹ ਦੇਣੀ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਲੋੜ ਮੁਤਾਬਕ ਮਾਸਟਰ ਪਲਾਨ ਕਰਨ ਵਿੱਚ ਮਦਦ ਕਰਨਾ ਹੋਵੇਗਾ।  ਰਜਿੰਦਰ ਸੈਣੀ ਹੋਰੀਂ, ਜੋ ਕਿ ਪਹਿਲਾਂ ਹੀ ਮਿੱਸੀਸਾਗਾ ਦੀ ਡਾਇਵਰਸਿਟੀ ਕਮੇਟੀ ਅਤੇ ਇਸੇ ਤਰਾ੍ਹਂ ਦੀ ਹੀ ਬਰੈਂਪਟਨ ਦੀ ਇਕੁਅਟੀ ਅਤੇ ਇੰਨਕਲੁਜ਼ਨ ਕਮੇਟੀ ਦੇ ਮੈਂਬਰ ਹਨ, ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਕਿ ਹੁਣ ਉਹ ਬਰੈਂਪਟਨ ਸ਼ਹਿਰ ਵਿੱਚ ਬਜ਼ੁਰਗਾਂ, ਬੱਚਿਆਂ ਅਤੇ ਹੋਰ ਲੋਕਾਂ ਦੀ ਸਹੂਲਤਾਂ ਲਈ ਬਣੇ ਜਾਂ ਬਣਾਏ ਜਾ ਰਹੇ ਪਾਰਕਾਂ, ਸਵਿੰਮਿੰਗ ਪੂਲਾਂ ਅਤੇ ਸਕੇਟਿੰਗ ਕੇਂਦਰਾਂ ਤੋਂ ਇਲਾਵਾ ਅਜਿਹੀਆਂ ਹੋਰ ਲੋੜਬੰਦ ਥਾਵਾਂ ਲਈ ਸਿਟੀ ਕੋਲ ਸਿਫਾਰਸ਼ਾਂ ਪੇਸ਼ ਕਰ ਸਕਣਗੇ।  ਸ਼੍ਰੀ ਸੈਣੀ ਦਾ ਕਹਿਣਾ ਹੈ ਕਿ ਬਰੈਂਪਟਨ ਸਿਟੀ ਵਿੱਚ ਨਵੇਂ ਆਏ ਇੰਮੀਗ੍ਰੈਂਟਾਂ ਦੀਆਂ ਅਜਿਹੀਆਂ ਲੋੜਾਂ ਲਈ ਉਹ ਲੋਕਾਂ ਦੀ ਆਵਾਜ਼ ਬਣ ਕੇ ਸੇਵਾ ਕਰ ਸਕਣਗੇ। ਉਨ੍ਹਾਂ ਨਾਲ ਪਰਵਾਸੀ ਅਦਾਰੇ ਦੇ ਦਫਤਰ ਦੇ ਨੰਬਰ 905-673-0600 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …