ਟੋਰਾਂਟੋ : ਸਿਟੀ ਆਫ ਟੋਰਾਂਟੋ ਵੱਲੋਂ ਦੋ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਕੋਵਿਡ-19 ਵੈਕਸੀਨ ਕਲੀਨਿਕਸ ਬੁਕਿੰਗ ਲਈ ਖੋਲ੍ਹੇ ਗਏ ਸਨ। ਪਰ ਮਿਊਂਸਪੈਲਿਟੀ ਦੀਆਂ ਚਾਰ ਫੈਸਿਲਿਟੀਜ਼ ਬੰਦ ਹੋਣ ਜਾ ਰਹੀਆਂ ਹਨ। ਟੋਰਾਂਟੋ ਪਬਲਿਕ ਹੈਲਥ ਅਧਿਕਾਰੀਆਂ ਵੱਲੋਂ ਐਲਾਨ ਕੀਤਾ ਗਿਆ ਕਿ 13 ਦਸੰਬਰ ਨੂੰ ਉਨ੍ਹਾਂ ਦੇ ਚਾਰ ਕਲੀਨਿਕਸ, ਸਕਾਰਬਰੋ ਟਾਊਨ ਸੈਂਟਰ, ਨੌਰਥ ਯੌਰਕ ਸਿਵਿਕ ਸੈਂਟਰ, ਕਲੋਵਰਡੇਲ ਮਾਲ ਤੇ ਮੈਟਰੋ ਹਾਲ ਬੰਦ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਓਨਟਾਰੀਓ ਸਰਕਾਰ ਦੀ ਕੋਵਿਡ-19 ਲਈ ਜਾਰੀ ਕੀਤੀ ਗਈ ਆਪਰੇਸ਼ਨਲ ਫੰਡਿੰਗ ਸਾਲ ਦੇ ਅੰਤ ਤੱਕ ਮੁੱਕਣ ਜਾ ਰਹੀ ਹੈ। ਇਹ ਕਦਮ ਉਦੋਂ ਚੁੱਕਿਆ ਜਾ ਰਿਹਾ ਹੈ ਜਦੋਂ ਕੋਵਿਡ-19 ਬੂਸਟਰਜ਼ ਤੇ ਇਨਫਲੂਐਂਜ਼ਾ ਵੈਕਸੀਨਜ਼ ਲਈ ਸਰਕਾਰ ਜ਼ੋਰ ਲਾ ਰਹੀ ਹੈ। ਟੋਰਾਂਟੋ ਪਬਲਿਕ ਹੈਲਥ ਦੀ ਐਸੋਸਿਏਟ ਮੈਡੀਕਲ ਆਫੀਸਰ ਆਫ ਹੈਲਥ ਡਾ. ਵਿਨੀਤਾ ਦੂਬੇ ਨੇ ਆਖਿਆ ਕਿ ਇਨ੍ਹਾਂ ਕਲੀਨਿਕਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਸੀ ਤੇ ਇਹ ਕਈ ਹਫਤਿਆਂ ਲਈ ਬੁੱਕ ਸਨ ਤੇ ਇੱਥੇ ਲੋਕ ਵੀ ਲਗਾਤਾਰ ਆ ਰਹੇ ਸਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …