Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਸਰਕਾਰ ਸੋਸ਼ਲ ਸਰਵਿਸਿਜ਼ ‘ਤੇ 200 ਮਿਲੀਅਨ ਡਾਲਰ ਖਰਚੇਗੀ

ਓਨਟਾਰੀਓ ਸਰਕਾਰ ਸੋਸ਼ਲ ਸਰਵਿਸਿਜ਼ ‘ਤੇ 200 ਮਿਲੀਅਨ ਡਾਲਰ ਖਰਚੇਗੀ

ਟੋਰਾਂਟੋ/ਬਿਊਰ ਨਿਊਜ਼ : ਕਰੋਨਾ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਮਿਊਂਸਪੈਲਿਟੀਜ਼ ਨੂੰ ਸੋਸ਼ਲ ਸਰਵਿਸਿਜ਼ ਉੱਤੇ ਖਰਚਣ ਲਈ ਪ੍ਰੋਵਿੰਸ ਵੱਲੋਂ ਵੱਡੀ ਆਰਥਿਕ ਮਦਦ ਮਿਲੇਗੀ।
ਪ੍ਰੋਵਿੰਸ ਵੱਲੋਂ 200 ਮਿਲੀਅਨ ਡਾਲਰ ਸੋਸ਼ਲ ਸਰਵਿਸਿਜ਼ ਲਈ ਮੁਹੱਈਆ ਕਰਵਾਏ ਜਾਣਗੇ। ਇਹ ਐਲਾਨ ਸਰਕਾਰ ਵੱਲੋਂ ਸੋਮਵਾਰ ਨੂੰ ਕੀਤਾ ਗਿਆ।
ਇਸ ਰਕਮ ਦਾ ਬਹੁਤਾ ਹਿੱਸਾ ਇਨ੍ਹਾਂ ਮਿਊਂਸਪੈਲਿਟੀਜ਼ ਨੂੰ ਜਾਵੇਗਾ। ਇਸ ਨਾਲ ਮਿਊਂਸਪੈਲਿਟੀਜ਼ ਬੇਘਰੇ ਲੋਕਾਂ,ਫੂਡ ਬੈਂਕਸ ਤੇ ਲੋਕਲ ਰੈਡ ਕਰਾਸ ਨੂੰ ਸਿੱਧੀ ਮਾਲੀ ਮਦਦ ਦੇ ਸਕਣਗੀਆਂ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਕੁਈਨਜ਼ ਪਾਰਕ ਵਿੱਚ ਕੀਤੀ ਗਈ ਨਿਊਜ਼ ਕਾਨਫਰੰਸ ਤੋਂ ਪਹਿਲਾਂ ਹੀ ਫੰਡਿੰਗ ਸਬੰਧੀ ਇਹ ਐਲਾਨ ਆਇਆ। ਇਸ ਸਮੇਂ ਸੋਸ਼ਲ ਸਰਵਿਸਿਜ਼ ਮੰਤਰੀ ਟੌਡ ਸਮਿਥ ਤੇ ਵਿੱਤ ਮੰਤਰੀ ਰੌਡ ਫਿਲਿਪਜ਼ ਵੀ ਉੱਥੇ ਹੀ ਮੌਜੂਦ ਸਨ। ਫੋਰਡ ਨੇ ਆਖਿਆ ਕਿ ਸਾਡੀ ਸਰਕਾਰ ਹੈਲਥ ਤੇ ਸਮੁੱਚੇ ਓਨਟਾਰੀਓ ਵਾਸੀਆਂ ਦੀ ਸੇਫਟੀ ਲਈ ਕੋਈ ਵੀ ਵਾਹ ਲਾਉਣ ਤੋਂ ਪਿੱਛੇ ਨਹੀਂ ਹਟੇਗੀ।
ਇੱਕ ਪਾਸੇ ਜਿੱਥੇ ਪ੍ਰੋਵਿੰਸ ਭਰ ਦੀਆਂ ਕੰਪਨੀਆਂ ਇਸ ਮਹਾਮਾਰੀ ਵਿੱਚ ਆਪਣੇ ਦਰਵਾਜ਼ੇ ਬੰਦ ਕਰ ਰਹੀਆਂ ਹਨ ਤੇ ਆਰਜ਼ੀ ਤੌਰ ਉੱਤੇ ਆਪਣੇ ਅਮਲੇ ਦੀ ਛਾਂਗੀ ਕਰ ਰਹੀਆਂ ਹਨ ਉੱਥੇ ਹੀ ਚੈਰਿਟੀਜ਼ ਤੇ ਸੋਸ਼ਲ ਅਸਿਸਟੈਂਸ ਉੱਤੇ ਨਿਰਭਰਤਾ ਵਧਣ ਦੀ ਸੰਭਾਵਨਾ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …