Breaking News
Home / ਜੀ.ਟੀ.ਏ. ਨਿਊਜ਼ / ਮਿਸੀਸਾਗਾ ‘ਚ ਮਨਾਇਆ ਜਾ ਰਿਹਾ ਹੈ ਨੈਸ਼ਨਲ ਵਲੰਟੀਅਰ ਵੀਕ 2023

ਮਿਸੀਸਾਗਾ ‘ਚ ਮਨਾਇਆ ਜਾ ਰਿਹਾ ਹੈ ਨੈਸ਼ਨਲ ਵਲੰਟੀਅਰ ਵੀਕ 2023

ਮਿਸੀਸਾਗਾ/ਬਿਊਰੋ ਨਿਊਜ਼ : : ਮਿਸੀਸਾਗਾ ਵਿੱਚ ਰਹਿਣਾ ਆਪਣੇ ਆਪ ਵਿੱਚ ਵੱਡੀ ਗੱਲ ਇਸ ਲਈ ਹੈ ਕਿ ਇੱਥੇ ਕਮਿਊਨਿਟੀਜ ਦਾ ਕਮਾਲ ਦਾ ਨੈੱਟਵਰਕ ਹੈ। ਵੇਲੇ ਕੁਵੇਲੇ ਇੱਕ ਦੂਜੇ ਦੀ ਮਦਦ ਕਰਨ ਤੋਂ ਇਲਾਵਾ ਅਜਿਹੇ ਕਈ ਗਰੁੱਪਜ ਤੇ ਆਰਗੇਨਾਈਜੇਸਨਜ ਹਨ ਜਿਹੜੇ ਅਜਿਹੇ ਲੋਕਾਂ ਨਾਲ ਬਣੇ ਹਨ ਜਿਹੜੇ ਅਹਿਮ ਕਾਰਨ ਲਈ ਆਪਣੇ ਸਮੇਂ, ਪੈਸੇ, ਹੁਨਰ, ਡੋਨੇਸਨਜ ਤੇ ਗਿਆਨ ਨਾਲ ਵਾਲੰਟੀਅਰ ਵਜੋਂ ਕੰਮ ਕਰਦੇ ਹਨ। ਸਿਟੀ ਦੇ ਸਮਾਜਕ ਤਾਣੇ ਬਾਣੇ ਵਿੱਚ ਇਹ ਵਾਲੰਟੀਅਰ ਦਇਆ, ਸੰਭਾਲ ਤੇ ਫਰਾਖਦਿਲੀ ਦੀਆਂ ਤੰਦਾ ਬੁਣਦੇ ਹਨ।
ਇਸ ਸਾਲ 16 ਅਪ੍ਰੈਲ ਤੋਂ 22 ਅਪਰੈਲ ਤੱਕ ਨੈਸਨਲ ਵਾਲੰਟੀਅਰ ਵੀਕ ਮਨਾਇਆ ਜਾ ਰਿਹਾ ਹੈ। ਇਹ ਜਸਨ ਸਾਲਾਨਾ ਮਨਾਏ ਜਾਂਦੇ ਹਨ ਤੇ ਇਸ ਦੌਰਾਨ ਇਹ ਦੱਸਿਆ ਜਾਂਦਾ ਹੈ ਕਿ ਕੈਨੇਡਾ ਵਿੱਚ ਵਾਲੰਟੀਅਰਜ ਦੀ ਐਨੀ ਅਹਿਮੀਅਤ ਕਿਉਂ ਹੈ। ਇਸ ਸਾਲ ਦਾ ਥੀਮ ਹੈ ਵਾਲੰਟੀਅਰਿੰਗ ਵੀਵਜ ਅੱਸ ਟੂਗੈਦਰ । ਭਾਵੇਂ ਘਰਾਂ ਦਾ ਨਿਰਮਾਣ ਹੋਵੇ, ਪਾਰਕ ਸਾਫ ਕਰਨਾ ਜਾਂ ਕਿਸੇ ਟੀਮ ਨੂੰ ਕੋਚ ਕਰਨਾ ਹੋਵੇ, ਕਿਸੇ ਬਿਮਾਰ ਦੋਸਤ ਦੀ ਮਦਦ ਲਈ ਖਾਣਾ ਬਣਾਉਣਾ ਹੋਵੇ, ਗੁਆਂਢੀਆਂ ਦੀ ਦੇਖਭਾਲ ਦਾ ਮਾਮਲਾ ਹੋਵੇ ਜਾਂ ਕਿਸੇ ਅਨਜਾਣ ਵਿਅਕਤੀ ਦੀ ਮਦਦ ਕਰਨੀ ਹੋਵੇ ਤਾਂ ਸਾਡੇ ਸਮਾਜ ਵਿੱਚ ਵਾਲੰਟੀਅਰ ਅਹਿਮ ਭੂਮਿਕਾ ਨਿਭਾਉਂਦੇ ਹਨ।
ਜੇ ਤੁਹਾਡੀ ਆਰਗੇਨਾਈਜੇਸਨ ਨੂੰ ਜਾਂ ਤੁਹਾਨੂੰ ਵਾਲੰਟੀਅਰ ਦੇ ਕੰਮ ਨਾਲ ਫਾਇਦਾ ਹੋਇਆ ਹੈ ਤਾਂ ਨੈਸਨਲ ਵਾਲੰਟੀਅਰ ਵੀਕ ਉਨ੍ਹਾਂ ਦੇ ਯੋਗਦਾਨ ਦਾ ਮੁੱਲ ਪਾਉਣ ਦਾ ਸੁਨਹਿਰਾ ਮੌਕਾ ਹੈ। ਫਿਰ ਭਾਵੇਂ ਸਧਾਰਨ ਜਿਹਾ ਸੁਕਰੀਆ ਕਰਨਾ ਹੋਵੇ ਜਾਂ ਰੈਫਰੈਂਸ ਲੈਟਰ ਦੇਣਾ ਹੋਵੇ ਜਾਂ ਗਰੁੱਪ ਦਾ ਇੱਕਠ ਕਰਨਾ ਹੋਵੇ, ਹਰ ਕੋਸਿਸ ਦੇ ਆਪਣੇ ਮਾਇਨੇ ਹਨ। ਇਸ ਲਈ ਸਾਨੂੰ ਵਾਲੰਟੀਅਰਜ ਦੇ ਕੰਮਾਂ ਤੇ ਉਨ੍ਹਾਂ ਦੇ ਜਜਬੇ ਨੂੰ ਸਲਾਮ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਵੱਲੋਂ ਕੀਤੇ ਕੰਮ ਨੂੰ ਮਾਨਤਾ ਦੇਣੀ ਚਾਹੀਦੀ ਹੈ।
ਵਾਲੰਟੀਅਰ ਦਾ ਕੰਮ ਕਰਨ ਨਾਲ ਜਿੱਥੇ ਕਮਿਊਨਿਟੀ ਵਿੱਚ ਵਿਚਰਨ, ਕਮਿਊਨਿਟੀ ਦੇ ਕੰਮਾਂ ਨੂੰ ਅੰਜਾਮ ਦੇਣ, ਨਵੇਂ ਸੰਪਰਕ ਬਣਾਉਣ ਤੇ ਦੋਸਤ ਬਣਾਉਣ ਦਾ ਮੌਕਾ ਮਿਲਦਾ ਹੈ ਉੱਥੇ ਹੀ ਵਿਸਵਾਸ ਦੇ ਨਾਲ ਨਾਲ ਇੱਕ ਦੂਜੇ ਦੇ ਕੰਮ ਆਉਣ ਦਾ ਹੁਨਰ ਵੀ ਪੈਦਾ ਹੁੰਦਾ ਹੈ।ਵਾਲੰਟੀਅਰ ਸਾਨੂੰ ਜੋੜ ਕੇ ਰੱਖਦੇ ਹਨ ਤੇ ਸਾਜੇ ਸਮਾਜਕ ਤਾਣੇ-ਬਾਣੇ ਨੂੰ ਮਜਬੂਤ ਕਰਦੇ ਹਨ।
ਸਿਟੀ ਵਿੱਚ ਨੌਜਵਾਨਾਂ ਤੇ ਬਾਲਗਾਂ ਲਈ ਕਮਿਊਨਿਟੀ ਨਿਰਮਾਣ ਵਿੱਚ ਮਦਦ ਕਰਨ ਦੇ ਕਈ ਮੌਕੇ ਹਨ। ਤੁਹਾਡੇ ਹੁਨਰ ਤੇ ਤੁਹਾਡੀ ਰੂਚੀ ਮੁਤਾਬਕ ਤੁਸੀਂ ਕਈ ਤਰ੍ਹਾਂ ਦੇ ਵਾਲੰਟੀਅਰ ਕੰਮ ਕਰ ਸਕਦੇ ਹੋਂ, ਜਿਵੇਂ ਕਿ ਕੁੱਤਿਆਂ ਨੂੰ ਸੈਰ ਕਰਵਾਉਣਾ, ਬਿੱਲੀਆਂ ਨਾਲ ਖੇਡਣਾ, ਸੈਲੀਬ੍ਰੇਸਨ ਸਕੁਏਅਰ ਉੱਤੇ ਹੋਣ ਵਾਲੇ ਸਿਟੀ ਦੇ ਈਵੈਂਟਸ ਵਿੱਚ ਮਦਦ ਕਰਨਾ, ਗਾਰਡਨਜ ਤੇ ਪਾਰਕ ਸਪੇਸਿਜ ਨੂੰ ਮੇਨਟੇਨ ਕਰਨ ਵਿੱਚ ਮਦਦ ਕਰਨਾ ਆਦਿ। ਤੁਸੀਂ ਮਨੋਰੰਜਨ ਦੇ ਪ੍ਰੋਗਰਾਮਾਂ, ਪੂਲ, ਕੈਂਪ ਜਾਂ ਹੋਰਨਾਂ ਪ੍ਰੋਗਰਾਮਾਂ ਦਾ ਹਿੱਸਾ ਵੀ ਬਣ ਸਕਦੇ ਹੋਂ। ਤਜਰਬਾ ਹਾਸਲ ਕਰਨ ਤੇ ਭਵਿੱਖ ਵਿੱਚ ਪਾਰਟ ਟਾਈਮ ਕੰਮ ਕਰਨ ਲਈ ਵਾਲੰਟੀਅਰ ਵਜੋਂ ਕੰਮ ਕੀਤਾ ਹੋਣਾ ਕਾਰਗਰ ਹੋ ਸਕਦਾ ਹੈ।
ਸੈਕੰਡਰੀ ਸਕੂਲ ਦੇ ਵਿਦਿਆਰਥੀ ਮਾਈਵੇਅ ਸਟੂਡੈਂਟ ਅੰਬੈਸਡਰ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹਨ, ਸਿਟੀ ਆਫ ਮਿਸੀਸਾਗਾ ਲਾਇਬ੍ਰੇਰੀ ਦੇ ਟੀਨ ਐਡਵਾਈਜਰੀ ਗਰੁੱਪ (ਟੀਏਜੀ) ਰਾਹੀਂ ਯੰਗ ਐਡਲਟਸ ਦੀ ਮਦਦ ਲਈ ਲਾਇਬ੍ਰੇਰੀ ਸਟਾਫ ਦੀ ਮਦਦ ਵਾਸਤੇ ਟੀਨਜ ਮਦਦ ਕਰ ਸਕਦੇ ਹਨ ਤੇ ਵਾਲੰਟੀਅਰ ਆਰਜ ਕਮਾ ਸਕਦੇ ਹਨ। ਐਡਲਟ ਸਿਟੀ ਆਫ ਮਿਸੀਸਾਗਾ ਕਮੇਟੀ ਜਾਂ ਬੋਰਡ ਦੇ ਸਿਟੀਜਨ ਮੈਂਬਰ ਬਣਨ ਲਈ ਵੀ ਅਪਲਾਈ ਕਰ ਸਕਦੇ ਹਨ।
ਮਿਸੀਸਾਗਾ ਵਿੱਚ ਵਾਲੰਟੀਅਰਿੰਗ ਕਰਨਾ ਮਜੇਦਾਰ ਵੀ ਹੋ ਸਕਦਾ ਹੈ। ਤੁਹਾਨੂੰ ਆਪਣੇ ਨਾਲ ਆਪਣੇ ਪਾਲਤੂ ਜਾਨਵਰ ਨੂੰ ਲਿਆਉਣਾ ਹੋਵੇਗਾ। ਕੁੱਝ ਆਰਗੇਨਾਈਜੇਸਨਜ ਜਿਵੇਂ ਕਿ ਸੇਂਟ ਜੌਹਨ ਐਂਬੂਲੈਂਸ ਪੀਲ ਬ੍ਰਾਂਚ ਕਈ ਤਰ੍ਹਾਂ ਦੇ ਮੌਕੇ ਮੁਹੱਈਆ ਕਰਵਾਉਂਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਥੈਰੇਪੀ ਡੌਗ ਪ੍ਰੋਗਰਾਮ, ਜਿੱਥੇ ਵਾਲੰਟੀਅਰ ਤੇ ਉਨ੍ਹਾਂ ਦੇ ਕੁੱਤੇ ਹਸਪਤਾਲਾਂ, ਸੀਨੀਅਰ ਰੈਂਜੀਡੈਂਸਿਜ ਜਾਂ ਨਰਸਿੰਗ ਹੋਮਜ ਇੱਕਠੇ ਜਾਂਦੇ ਹਨ ਤੇ ਮਰੀਜਾਂ ਤੇ ਰੈਜੀਡੈਂਟਸ ਦੀ ਮਦਦ ਕਰਦੇ ਹਨ।
ਜੇ ਤੁਸੀਂ ਵੀ ਵਾਲੰਟੀਅਰ ਬਣਨਾ ਚਾਹੁੰਦੇ ਹੋਂ ਤੇ ਤੁਹਾਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਸੁਰੂਆਤ ਕਿੱਥੋਂ ਕੀਤੀ ਜਾਵੇ ਤਾਂ ਸਿਟੀ ਆਫ ਮਿਸੀਸਾਗਾ ਦੇ ਵਾਲੰਟੀਅਰ ਪੇਜ ਉੱਤੇ ਜਾਓ। ਤੁਹਾਨੂੰ ਸਿਟੀ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਵਾਲੰਟੀਅਰ ਪੁਜੀਸਨਜ ਤੇ ਵਾਲੰਟੀਆ ਐਮਬੀਸੀ ਵੈੱਬਸਾਈਟ ਦਾ ਕੁਨੈਕਸਨ ਮਿਲੇਗਾ। ਇੱਥੇ ਤੁਸੀਂ ਬਤੌਰ ਵਾਲੰਟੀਅਰ ਅਪਲਾਈ ਕਰ ਸਕਦੇ ਹੋਂ।

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …