3.3 C
Toronto
Sunday, November 2, 2025
spot_img
Homeਘਰ ਪਰਿਵਾਰਵੈਸਾਖੀ ਲਈ ਮੂੰਗਫ਼ਲੀ ਟੌਫੀ ਪਾਈ

ਵੈਸਾਖੀ ਲਈ ਮੂੰਗਫ਼ਲੀ ਟੌਫੀ ਪਾਈ

ਇਹ ਸਵਾਦਲਾ ਮਿੱਠਾ ਡਿਜ਼ਰਟ ਬਚੇਗਾ ਬਿਲਕੁੱਲ ਨਹੀਂ। ਕਿਸੇ ਵੀ ਹੌਲੀਡੇ ਖਾਣੇ ਵਾਸਤੇ ਮੂੰਗਫ਼ਲੀ ਟੌਫੀ ਪਾਈ ਇਕ ਮੁਕੰਮਲ ਡਿਜ਼ਰਟ ਹੈ।
* ਕੁਕਿੰਗ ਸਮਾਂ: 30 ਮਿੰਟ
* ਸਰਵਿੰਗਜ਼: 8 ਸਰਵਿੰਗਜ਼
ਸਮੱਗਰੀ
ਪਾਈ
9-ਇੰਚ (23-ਸੈਂਟੀਮੀਟਰ) ਫਰੋਜ਼ਨ ਪਾਈ ਸ਼ੈੱਲ
⅔ ਕੱਪ (150 ਐਮ ਐਲ) ਕੌਰਨ ਸਿਰਪ
½ ਕੱਪ (125 ਐਮ ਐਲ) ਬਰਾਊਨ ਸ਼ੂਗਰ
2 ਅੰਡੇ, ਹਲਕੇ ਬੀਟ ਕੀਤੇ
2 ਚਮਚੇ (30 ਐਮ ਐਲ) ਬਟਰ, ਪਿਘਲਿਆ ਅਤੇ ਠੰਡਾ
¼ ਚਮਚੇ (1 ਐਮ ਐਲ) ਲੂਣ
2 ਚਮਚੇ (10 ਐਮ ਐਲ) ਵਨੀਲਾ
1 ਕੱਪ (250 ਐਮ ਐਲ) ਮੂੰਗਫ਼ਲੀ ਵਿਪਿੰਗ ਕ੍ਰੀਮ (ਜੇ ਚਾਹੋ)
ਵਿਧੀ : ਰੈਕ ਨੂੰ ਓਵਨ ਦੀ ਹੇਠਲੀ ਸ਼ੈਲਫ ‘ਤੇ ਰੱਖੋ। ਓਵਨ ਨੂੰ 425F (220C) ਤੇ ਪ੍ਰੀਹੀਟ ਕਰੋ। ਪਾਈ ਸ਼ੈੱਲ ਨੂੰ ਇੱਕ ਬੇਕਿੰਗ ਸ਼ੀਟ ‘ਤੇ ਰੱਖੋ ਅਤੇ ਹਲਕਾ ਜਿਹਾ ਗਰਮ ਕਰਨ ਲਈ ਲਈ 10 ਮਿੰਟਾਂ ਤੱਕ ਪਿਆ ਰਹਿਣ ਦਿਓ।
ਇਸ ਦੌਰਾਨ, ਇੱਕ ਵੱਡੇ ਮਾਪਣ ਵਾਲੇ ਕੱਪ ਜਾਂ ਕਟੋਰੇ ਵਿੱਚ, ਕੌਰਨ ਸਿਰਪ ਨੂੰ ਬਰਾਊਨ ਸ਼ੂਗਰ, ਅੰਡਿਆਂ, ਬਟਰ, ਨਮਕ ਅਤੇ ਵਨੀਲਾ ਦੇ ਨਾਲ ਤਦ ਤੱਕ ਹਿਲਾਉਂਦੇ ਜਾਓ ਜਦ ਤੱਕ ਕਿ ਖੰਡ ਦੀਆਂ ਸਭ ਗੰਢਾਂ ਘੁਲ ਨਹੀਂ ਜਾਂਦੀਆਂ ਅਤੇ ਇਹ ਚੰਗੀ ਤਰ੍ਹਾਂ ਘੁਲ਼ ਨਹੀਂ ਜਾਂਦਾ। ਅੱਧੀ ਕੁ ਮੂੰਗਫਲੀ ਨੂੰ ਮੋਟਾ-ਮੋਟਾ ਕੱਟ ਲਓ। ਫਿਰ ਪਾਈ ਸ਼ੈੱਲ ਬੇਸ ‘ਤੇ ਸਾਬਤ ਅਤੇ ਕੱਟੀ ਹੋਈ ਮੂੰਗਫਲੀ ਛਿੜਕ ਦਿਓ । ਹੌਲੀ-ਹੌਲੀ ਘੋਲ਼ ਨੂੰ ਮੂੰਗਫਲੀ ਉੱਤੇ ਪਾਓ।
ਪਹਿਲਾਂ ਤੋਂ ਗਰਮ ਕੀਤੇ ਓਵਨ ਦੇ ਹੇਠਲੇ ਰੈਕ ‘ਤੇ 10 ਮਿੰਟ ਲਈ ਪਕਾਓ। ਤਾਪ ਨੂੰ ਘਟਾ ਕੇ 350 F (180C) ਕਰ ਦਿਓ ਅਤੇ ਗਹਿਰਾ ਭੂਰਾ ਹੋਣ ਤੱਕ ਪਕਾਉਣਾ ਜਾਰੀ ਰੱਖੋ ਅਤੇ ਜਾਂ 20 ਤੋਂ 25 ਮਿੰਟਾਂ ਲਈ ਸੈੱਟ ਕਰ ਦਿਓ। ਟੁਕੜੇ ਕੱਟਣ ਤੋਂ ਪਹਿਲਾਂ ਘੱਟੋ ਘੱਟ 1 ਘੰਟੇ ਤੱਕ ਪਏ ਰਹਿਣ ਦਿਓ। ਗਰਮ ਜਾਂ ਕਮਰੇ ਦੇ ਆਮ ਤਾਪਮਾਨ ‘ਤੇ ਵਿਪਡ ਕਰੀਮ ਨਾਲ ਇਸ ਦੇ ਸੁਆਦ ਦਾ ਅਨੰਦ ਮਾਣੋ।

 

RELATED ARTICLES
POPULAR POSTS