18.6 C
Toronto
Sunday, September 27, 2026
spot_img
Homeਜੀ.ਟੀ.ਏ. ਨਿਊਜ਼ਇਨਫਲੂਐਂਜਾ ਬੀ ਦੇ ਕੈਨੇਡਾ 'ਚ ਵਧ ਰਹੇ ਹਨ ਮਾਮਲੇ

ਇਨਫਲੂਐਂਜਾ ਬੀ ਦੇ ਕੈਨੇਡਾ ‘ਚ ਵਧ ਰਹੇ ਹਨ ਮਾਮਲੇ

ਇਨਫਲੂਐਂਜਾ ਬੀ ਦੇ ਕੈਨੇਡਾ ‘ਚ ਵਧ ਰਹੇ ਹਨ ਮਾਮਲੇਓਟਵਾ/ ਬਿਊਰੋ ਨਿਊਜ਼ : ਪਿਛਲੇ ਕੁੱਝ ਹਫਤਿਆਂ ਵਿੱਚ ਕੈਨੇਡਾ ਭਰ ਵਿੱਚ ਇਨਫਲੂਐਂਜਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਬਹੁਤੇ ਮਾਮਲੇ ਇਨਫਲੂਐਂਜਾਂ ਬੀ ਦੇ ਹਨ। ਇਹ ਜਾਣਕਾਰੀ ਕੈਨੇਡਾ ਫਲੂਵਾਚ ਵੱਲੋਂ ਦਿੱਤੀ ਗਈ।
ਰਿਪੋਰਟ, ਜਿਹੜੀ ਹਫਤਾਵਾਰੀ ਆਉਂਦੀ ਹੈ ਤੇ ਜਿਸ ਵਿੱਚ ਕੈਨੇਡਾ ਭਰ ਦੇ ਫਲੂ ਦੇ ਮਾਮਲਿਆਂ ਦਾ ਟਰੈਕ ਰੱਖਿਆ ਜਾਂਦਾ ਹੈ, ਵਿੱਚ ਆਖਿਆ ਗਿਆ ਹੈ ਕਿ 2023 ਦੇ 13ਵੇਂ ਹਫਤੇ ਵਿੱਚ ਇਨਫਲੂਐਂਜਾ ਦੇ ਕੁੱਲ 510 ਮਾਮਲੇ, ਜਿਨ੍ਹਾਂ ਨੂੰ ਲੈਬੋਰੇਟੀਰੀ ਵਿੱਚ ਡਿਟੈਕਟ ਕੀਤਾ ਗਿਆ, ਸਾਹਮਣੇ ਆਏ। ਸਾਲ ਦੇ ਇਸ ਅਰਸੇ ਦੌਰਾਨ ਐਨੇ ਮਾਮਲੇ ਸਧਾਰਨ ਨਹੀਂ ਹਨ। ਇਨ੍ਹਾਂ ਪੁਸਟੀ ਕੀਤੇ ਗਏ ਫਲੂ ਦੇ ਮਾਮਲਿਆਂ ਵਿੱਚੋਂ 364 ਇਨਫਲੂਐਂਜਾ ਬੀ ਦੇ ਸਨ ਤੇ ਬਾਕੀ 146 ਇਨਫਲੂਐਂਜਾ ਏ ਦੇ ਸਨ। ਇਸ ਤੋਂ ਭਾਵ ਇਹ ਹੈ ਕਿ ਇਸ ਸਮੇਂ ਇਨਫਲੂਐਂਜਾ ਬੀ ਤੇਜੀ ਨਾਲ ਫੈਲ ਰਿਹਾ ਹੈ ਤੇ ਇਨਫਲੂਐਂਜਾ ਦੇ 71 ਫੀ ਸਦੀ ਮਾਮਲਿਆਂ ਲਈ ਇਹੋ ਜਿੰਮੇਵਾਰ ਹੈ।
ਪਿਛਲੇ ਸਾਲ ਦੇ ਮੁਕਾਬਲੇ ਇਹ ਸਟਰੇਨ ਇਸ ਸਮੇਂ ਕਿਤੇ ਉੱਚ ਪੱਧਰ ਉੱਤੇ ਫੈਲ ਰਿਹਾ ਹੈ। 2022 ਦੇ ਅੰਤ ਵਿੱਚ ਫਲੂ ਸੀਜਨ ਦੌਰਾਨ ਬਹੁਤੇ ਮਾਮਲੇ ਇਨਫਲੂਐਂਜਾ ਏ ਦੇ ਸਨ ਤੇ ਇਨਫਲੂਐਂਜਾ ਬੀ ਦਾ ਮਾਮਲਾ ਵਿਰਲਾ ਹੀ ਕਿਤੇ ਸਾਹਮਣੇ ਆ ਰਿਹਾ ਸੀ। ਪਿਛਲੇ ਸਾਲ ਮਾਰਚ-ਅਪਰੈਲ ਦੌਰਾਨ ਇਨਫਲੂਐਂਜਾ ਬੀ ਦੇ ਸਿਰਫ ਚਾਰ ਮਾਮਲੇ ਹੀ ਸਾਹਮਣੇ ਆਏ ਸਨ ਜਦਕਿ ਇਨਫਲੂਐਂਜਾ ਏ ਦੇ 1283 ਮਾਮਲੇ ਰਿਕਾਰਡ ਕੀਤੇ ਗਏ ਸਨ। 13ਵੇਂ ਹਫਤੇ ਵਿੱਚ ਇਨਫਲੂਐਂਜਾ ਕਾਰਨ 15 ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਨ੍ਹਾਂ ਵਿੱਚੋਂ 14 ਇਨਫਲੂਐਂਜਾ ਬੀ ਦੇ ਮਾਮਲੇ ਸਨ।

 

RELATED ARTICLES
POPULAR POSTS